ਦਸਮੇਸ਼ ਡੈਂਟਲ ਕਾਲਜ ’ਚ ਕਨਵੋਕੇਸ਼ਨ ਅਤੇ ਸਾਬਕਾ ਵਿਦਿਆਰਥੀ ਮੀਟ
ਫ਼ਰੀਦਕੋਟ, 28 ਨਵੰਬਰ (ਜਸਵੰਤ ਸਿੰਘ ਪੁਰਬਾ)-ਸਥਾਨਕ ਦਸਮੇਸ਼ ਡੈਂਟਲ ਕਾਲਜ ਦੇ ਕੈਪਟਨ ਡਾ. ਪੂਰਨ ਸਿੰਘ ਐਡੀਟੋਰੀਅਮ ਵਿਖੇ ਅੱਜ ਸਾਲਾਨਾ ਕੰਨਵੋਕੇਸ਼ਨ ਸਮਾਗਮ ਸ਼ਬਦ ਗਾਇਨ ਉਪਰੰਤ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਡਾ.
ਫ਼ਰੀਦਕੋਟ, 28 ਨਵੰਬਰ (ਜਸਵੰਤ ਸਿੰਘ ਪੁਰਬਾ)-ਸਥਾਨਕ ਦਸਮੇਸ਼ ਡੈਂਟਲ ਕਾਲਜ ਦੇ ਕੈਪਟਨ ਡਾ. ਪੂਰਨ ਸਿੰਘ ਐਡੀਟੋਰੀਅਮ ਵਿਖੇ ਅੱਜ ਸਾਲਾਨਾ ਕੰਨਵੋਕੇਸ਼ਨ ਸਮਾਗਮ ਸ਼ਬਦ ਗਾਇਨ ਉਪਰੰਤ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਡਾ. ਜਗਦੀਪ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਅਤੇ ਸਨਮਾਨਯੋਗ ਵਿਸ਼ੇਸ ਮਹਿਮਾਨ ਡਾ. ਪੁਨੀਤ ਗਿਰਧਰ ਜੁਆਇੰਟ ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਪੰਜਾਬ (ਰਜਿਸਟਰਾਰ ਪੰਜਾਬ ਸਟੇਟ ਡੈਂਟਲ ਕੌਂਸਲ) ਸਨ। ਇਸ ਮੌਕੇ ਵਾਈਸ ਚਾਂਸਲਰ ਨੇ ਡੈਂਟਲ ਦੇ 120 ਗਰੈਜੂਏਟ, 19 ਪੋਸਟ ਗਰੈਜੂਏਟ ਨੂੰ ਡਿਗਰੀਆਂ ਵੰਡੀਆਂ। ਵਾਈਸ ਚਾਂਸਲਰ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਇਹ ਕਿਹਾ ਕਿ ਦਸਮੇਸ਼ ਡੈਂਟਲ ਕਾਲਜ ਪੰਜਾਬ ਦੇ ਬਾਕੀ ਡੈਂਟਲ ਕਾਲਜਾਂ ਵਿਚੋਂ ਆਪਣੀ ਨਿਵੇਕਲੀ ਪਹਿਚਾਣ ਰੱਖਦਾ ਹੈ। ਉਨ੍ਹਾਂ ਕਿਹਾ ਕਿ ਡਿਗਰੀ ਲੈਣ ਉਪਰੰਤ ਇਸਨੂੰ ਪਰੋਵੇਸ਼ਨ ਵਜੋਂ ਸ਼ੁਰੂ ਕਰਨ ਤੋਂ ਪਹਿਲਾਂ ਸਭ ਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦਿਨ ਪ੍ਰਤੀ ਦਿਨ ਡਾਕਟਰੀ ਕਿੱਤੇ ਵਿਚ ਹੋ ਰਹੀਆ ਖੋਜਾਂ ਨੂੰ ਸਮਝ ਕੇ ਮਾਨਵਤਾ ਦੀ ਭਲਾਈ ਲਈ ਸਭ ਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਸੰਗਤ ਸਾਹਿਬ ਭਾਈ ਫ਼ੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਜਸਬੀਰ ਸਿੰਘ ਸੰਧੂ, ਸੀਨੀਅਰ ਵਾਈਸ ਪ੍ਰਧਾਨ ਡਾ. ਗੁਰਸੇਵਕ ਸਿੰਘ, ਜੂਨੀਅਰ ਵਾਈਸ ਪ੍ਰਧਾਨ ਸੁਖਪਾਲ ਸਿੰਘ ਕੰਗ, ਸਕੱਤਰ ਸਵਰਨਜੀਤ ਸਿੰਘ ਗਿੱਲ, ਸਕੱਤਰ ਜੁਆਇੰਟ ਹਰਪ੍ਰੀਤ ਸਿੰਘ ਡੋਡ, ਸੁਸਾਇਟੀ ਮੈਂਬਰ ਰਾਜਬੀਰ ਸਿੰਘ ਡੋਡ, ਗੁਰਬੀਰ ਸਿੰਘ ਬਰਾੜ, ਗੁਰਮੀਤ ਸਿੰਘ ਢਿੱਲੋਂ, ਬਲਦੇਵ ਸਿੰਘ ਬਰਾੜ, ਹਰਿੰਦਰ ਸਿੰਘ ਡੋਡ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ਼ਸਜ਼ ਫ਼ਰੀਦਕੋਟ ਦੇ ਪ੍ਰਤੀਨਿਧ ਡਾ. ਜਸਬੀਰ ਕੌਰ ਪ੍ਰੋਫੈਸਰ ਅਤੇ ਮੁਖੀ (ਡੈਂਟਲ ਵਿੰਗ) ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾ ਸ਼ਾਮਿਲ ਸਨ। ਕਾਲਜ ਦੇ ਪ੍ਰਿੰਸੀਪਲ ਡਾ. ਐਮ. ਕੇ ਸੁਨੀਲ ਨੇ ਵਿਦਿਆਰਥੀਆਂ ਨੂੰ ਸਹੁੰ ਚੁੱਕਵਾਉਂਦਿਆਂ ਪ੍ਰਣ ਕਰਵਾਇਆ ਕਿ ਕਿਸੇ ਵੀ ਮਰੀਜ਼ ਨੂੰ ਆਪਣੇ ਜੀਵਨ ਵਿਚ ਬਿਨ੍ਹਾਂ ਕਿਸੇ ਭੇਦਭਾਵ ਤੋਂ ਤੰਦਰੁਸਤ ਬਣਾਉਣ ਲਈ ਆਪਣੇ ਗਿਆਨ ਦੀ ਵਰਤੋਂ ਕੀਤੀ ਜਾਵੇ। ਅੰਤ ਵਿਚ ਪ੍ਰਿੰਸੀਪਲ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕਰਕੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਸਮਾਗਮ ਦਾ ਅੰਤ ਰਾਸ਼ਟਰੀ ਗਾਇਣ ਨਾਲ ਕੀਤਾ ਗਿਆ। ਇਸ ਮੌਕੇ ਦਸਮੇਸ਼ ਡੈਂਟਲ ਕਾਲਜ ਦੇ ਸਮੂਹ ਸਟਾਫ਼, ਫ਼ਕੈਲਟੀ ਅਤੇ ਸਾਰੇ ਵਿਦਿਆਰਥੀ ਹਾਜ਼ਰ ਸਨ। ਇਸ ਉਪਰੰਤ ਸਾਬਕਾ ਵਿਦਿਆਰਥੀ ਮੁਲਾਕਾਤ (ਐਲੂਮਨਾਈ ਮੀਟ 2026) ਦਾ ਆਯੋਜਨ ਕੀਤਾ ਗਿਆ ਜਿਸਨੂੰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਦੇ ਸਾਬਕਾ ਵਿਦਿਆਰਥੀਆਂ ਨੇ ਡੈਂਟਲ ਮੇਲੇ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਫੋਟੋਆਂ ਖਿੱਚਵਾ ਕੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਕਾਲਜ ਦੇ ਸਮੂਹ ਸਟਾਫ਼ ਵਲੋਂ ਨਵੇ ਪੁਰਾਣੇ ਵਿਦਿਆਰਥੀਆਂ ਦਾ ਪ੍ਰਸਥੂਤੀ ਕਰਕੇ ਅਭਿਵਾਦਨ ਕੀਤਾ ਗਿਆ। ਕਾਲਜ ਦੇ ਵਿਦਿਆਰਥੀਆਂ ਵਲੋਂ ਡਾਂਸ, ਭੰਗੜਾ, ਗਿੱਧਾ ਤੇ ਗੀਤ ਪੇਸ਼ ਕੀਤੇ ਗਏ।