ਲੰਬੀ, 18 ਨਵੰਬਰ (ਮੇਵਾ ਸਿੰਘ)-ਸਟੇਟ ਇੰਸਟੀਚਿਊਟ ਆਫ਼ ਆਟੋ ਮੋਟਿਵ ਐਂਡ ਡਰਾਈਵਿੰਗ ਸਕਿੱਲਜ਼ ਮਾਹੂਆਣਾ ਦੇ ਐੱਨ.ਸੀ.ਸੀ. ਕੈਡਿਟ ਅਕਾਸ਼ਦੀਪ ਸਿੰਘ ਪੁੱਤਰ ਹਰਦੀਪ ਸਿੰਘ, ਹੁਸ਼ਨਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਦੀ ਚੋਣ ਵਿਦੇਸ਼ੀ ਟੂਰ ਲਈ ਹੋਈ | ਇਹ ਚੋਣ ਮੌਜੂਦਾ ਕੈਪਟਨ ਇਸਰਾਜ ਸਿੰਘ ਕਮਾਂਡਿਟ ਅਫ਼ਸਰ 3 ਪੰਜਾਬ ਨੇਵਲ ਯੂਨਿਟ ਐੱਨ.ਸੀ.ਸੀ. ਬਠਿੰਡਾ ਦੀ ਰਹਿਨੁਮਾਈ ਰਾਹੀਂ 25 ਦਿਨਾਂ ਸਮੁੰਦਰੋਂ ਪਾਰ ਵਿਦੇਸ਼ੀ ਟੂਰ ਥਾਈਲੈਂਡ, ਇੰਡੋਨੇਸ਼ੀਆ ਤੇ ਮਲੇਸ਼ੀਆ ਵਾਸਤੇ ਹੋਈ ਹੈ | ਇਸ ਮੌਕੇ ਸੰਸਥਾ ਦੇ ਪਿ੍ੰਸੀਪਲ ਗੁਰਦੀਪ ਸਿੰਘ ਸੇਖੋਂ ਨੇ ਦੋਵੇਂ ਕੈਡਿਟਾਂ ਤੇ ਉਨ੍ਹਾਂ ਦੇ ਮਾਪਿਆਂ ਤੇ ਸੰਸਥਾ ਦੇ ਐੱਨ.ਸੀ.ਸੀ. ਇੰਚਾਰਜ ਸਬ ਲੈਫ਼ਟੀਨੈਂਟ ਪ੍ਰਵੀਨ ਕੁਮਾਰ ਨੂੰ ਕੈਡਿਟਾਂ ਦੇ ਵਧੀਆ ਪ੍ਰਦਰਸ਼ਨ ਲਈ ਵਧਾਈ ਦਿੱਤੀ ਤੇ ਦੋਵੇਂ ਕੈਡਿਟਾਂ ਨੂੰ ਉਨ੍ਹਾਂ ਦੇ ਸੈਕਸ਼ਨ ਲੈਟਰ ਪ੍ਰਦਾਨ ਕੀਤੇ | ਇਸ ਮੌਕੇ ਸੰਸਥਾ ਦੇ ਹਰਿੰਦਰ ਸਿੰਘ ਗਰੁੱਪ ਇੰਸਟਰਕਟਰ, ਰੁਪਿੰਦਰਜੀਤ ਸਿੰਘ ਬਰਾੜ ਸੁਪਰਡੈਂਟ ਹਾਜ਼ਰ ਸਨ |