ਪਰਮਜੀਤ ਕੌਰ ਢਿੱਲੋਂ ਨੂੰ ਸ਼ਰਧਾਂਜਲੀਆਂ ਭੇਟ
ਅਜੀਤ ਡੈਸਕ
19-11-2025
ਮੰਡੀ ਕਿੱਲਿਆਂਵਾਲੀ, 18 ਨਵੰਬਰ (ਇਕਬਾਲ ਸਿੰਘ ਸ਼ਾਂਤ)-ਬਾਦਲ ਖਾਨਦਾਨ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਪਵਨਪ੍ਰੀਤ ਸਿੰਘ 'ਬੌਬੀ ਬਾਦਲ' ਦੇ ਮਾਤਾ ਸਰਦਾਰਨੀ ਪਰਮਜੀਤ ਕੌਰ ਨਮਿਤ ਅੱਜ ਪਿੰਡ ਬਾਦਲ ਵਿਖੇ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਵਿਖੇ ਅੰਤਿਮ ਅਰਦਾਸ ਸਮਾਗਮ ਮੌਕੇ ਵੱਡੀ ਗਿਣਤੀ ਲੋਕਾਂ ਨੇ ਭਾਵ-ਭਿੰਨੀਆਂ ਸ਼ਰਧਾਂਜ਼ਲੀਆਂ ਭੇਟ ਕੀਤੀਆਂ | ਜਿਨ੍ਹਾਂ ਵਿਚ ਵੱਖ-ਵੱਖ ਸਿਆਸੀ ਪਾਰਟੀਆਂ, ਵਪਾਰਕ ਅਦਾਰਿਆਂ, ਸਮਾਜਿਕ ਜਥੇਬੰਦਿਆਂ ਦੇ ਨੁਮਾਇੰਦਿਆਂ ਤੇ ਸਮੁੱਚੇ ਬਾਦਲ ਖਾਨਦਾਨ ਸਮੇਤ ਲੰਬੀ ਹਲਕੇ ਵਿਚੋਂ ਵੱਡੀ ਗਿਣਤੀ ਲੋਕ ਸ਼ਾਮਿਲ ਹੋਏ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਚਾਚੀ ਸਰਦਾਰਨੀ ਪਰਮਜੀਤ ਕੌਰ ਢਿੱਲੋਂ ਬੜੇ ਧਾਰਮਿਕ ਬਿਰਤੀ ਅਤੇ ਨਿੱਘੇ ਸੁਭਾਅ ਦੇ ਸਨ | ਜਿਨ੍ਹਾਂ ਦੇ ਹੁੰਦਿਆਂ ਛੋਟੇ ਵੀਰ ਬੌਬੀ ਬਾਦਲ ਦੇ ਘਰ ਵਿਚ ਬੇਮਿਸਾਲ ਰੌਣਕ ਸੀ | ਚਾਚੀ ਪਰਮਜੀਤ ਕੌਰ ਦੇ ਬੇਵਕਤੀ ਦਿਹਾਂਤ ਨਾਲ ਪਵਨਪ੍ਰੀਤ ਸਿੰਘ 'ਬੌਬੀ ਬਾਦਲ' ਅਤੇ ਭੈਣ ਡਾ. ਰਮਨਪ੍ਰੀਤ ਦੇ ਨਾਲ-ਨਾਲ ਸਮੁੱਚੇ ਬਾਦਲ ਪਰਿਵਾਰ ਨੂੰ ਕਦੇ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ | ਸੁਖਬੀਰ ਸਿੰਘ ਬਾਦਲ ਨੇ ਸ਼ੋ੍ਰਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ | ਅੰਤਿਮ ਅਰਦਾਸ ਸਮਾਗਮ ਮੌਕੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਵੈਰਾਗਮਈ ਕੀਰਤਨ ਨਾਲ ਜੋੜਿਆ | ਪਰਿਵਾਰ ਵਲੋਂ ਪਵਨਪ੍ਰੀਤ ਸਿੰਘ 'ਬੌਬੀ ਬਾਦਲ' ਨੇ ਗ੍ਰੰਥੀ ਸਿੰਘ ਅਤੇ ਕੀਰਤਨੀ ਜਥੇ ਨੂੰ ਸਿਰੋਪਾਉ ਦੇ ਕੇ ਉਨ੍ਹਾਂ ਦਾ ਸਤਿਕਾਰ ਕੀਤਾ | ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ, ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ, ਸਾਬਕਾ ਵਿਧਾਇਕ ਐਨ.ਕੇ. ਸ਼ਰਮਾ, ਸਾਬਕਾ ਵਿਧਾਇਕ ਰੋਜ਼ੀ ਬਰਕੰਦੀ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਮੇਜਰ (ਸੇਵਾ ਮੁਕਤ) ਭੁਪਿੰਦਰ ਸਿੰਘ ਢਿੱਲੋਂ, ਹਰਿੰਦਰ ਸਿੰਘ ਢਿੱਲੋਂ, ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ, ਪਰਮਬੀਰ ਸਿੰਘ ਗਰੇਵਾਲ, ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਫਤਹਿ ਸਿੰਘ ਬਾਦਲ, ਸਾਬਕਾ ਸਰਪੰਚ ਸੰਯਮ ਸਿੰਘ ਬਾਦਲ, ਅਮਰਬੀਰ ਸਿੰਘ ਢਿੱਲੋਂ, ਬਾਵਾ ਬਾਦਲ, ਜੈਵੀਰ ਸਿੰਘ ਸੇਖੋਂ (ਬਾਦਲ), ਚਰਨਜੀਤ ਸਿੰਘ ਰਾਜਨ (ਨੰਬਰਦਾਰ), ਹਰਵਰਿੰਦਰ ਸਿੰਘ 'ਹਰਵੀ' ਬਾਦਲ, ਨਿਹਾਲ ਸਿੰਘ ਬਾਦਲ (ਕਾਲਝਰਾਨੀ), ਅੰਗਦ ਸਿੰਘ ਗਰੇਵਾਲ (ਪਟਿਆਲਾ), ਗੁਰਮਿਹਰ ਸਿੰਘ ਬਾਦਲ, ਸੁਖਦੇਵ ਸਿੰਘ ਹੰਨੀ, ਜੋਗਿੰਦਰ ਸਿੰਘ ਗੱਗੀ, ਡੀਐਸਪੀ ਕਰਨਸ਼ੇਰ ਸਿੰਘ ਢਿੱਲੋਂ, ਬਲਸ਼ੇਰ ਸਿੰਘ ਢਿੱਲੋਂ, ਜਸਬੀਰ ਸਿੰਘ ਆਵਲਾ, ਸੁਖਬੀਰ ਸਿੰਘ ਆਵਲਾ, ਯੂਨੀਵਰਨਲ ਬਾਇਓ ਮਾਸ ਦੇ ਵਾਈਸ ਪ੍ਰੈਜੀਡੈਂਟ ਨਰਿੰਦਰ ਸਿੰਘ ਭੁੱਲਰ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ, ਸ਼੍ਰੋਮਣੀ ਅਕਾਲੀ ਦਲ ਪੀਏਸੀ ਦੇ ਮੈਂਬਰ ਅਵਤਾਰ ਸਿੰਘ ਵਣਵਾਲਾ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ 'ਬੰਟੀ ਰੋਮਾਣਾ', ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਡੀਐਸਪੀ (ਮੁਹਾਲੀ) ਗੁਰਪ੍ਰੀਤ ਸਿੰਘ ਬੈਂਸ, ਗੋਲਡੀ ਅਬੁੱਲਖੁਰਾਣਾ, ਵਿਨਰਜੀਤ ਗੋਲਡੀ, ਕਾਂਗਰਸ ਆਗੂ ਜਗਪਾਲ ਸਿੰਘ ਅਬੁੱਲਖੁਰਾਣਾ, ਹਰਿਆਣਾ ਕਾਂਗਰਸ ਦੇ ਸਾਬਕਾ ਮੀਤ ਪ੍ਰਧਾਨ ਜੈਪਾਲ ਸਿੰਘ ਲਾਲੀ, ਬਠਿੰਡਾ ਦੇ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਗੁਰਬਖ਼ਸ਼ੀਸ਼ ਸਿੰਘ ਮਿੱਡੂਖੇੜਾ, ਓਐਸਡੀ ਗੁਰਚਰਨ ਸਿੰਘ, ਬਿਕਰਮ ਭੁੱਲਰ, ਪਿ੍ੰਸੀਪਲ ਡਾ. ਐੱਸਐਸ ਸੰਘਾ, ਪੱਪੀ ਆਧਨੀਆਂ, ਗੁਰਵਿੰਦਰ ਵਣਵਾਲਾ, ਬਿਕਰਮ ਭੁੱਲਰ, ਬੱਬਲੀ ਢਿੱਲੋਂ, ਡਾ. ਓਮ ਪ੍ਰਕਾਸ਼ ਸ਼ਰਮਾ, ਜਜਪਾ ਦੇ ਕੌਮੀ ਸਕੱਤਰ ਸਰਬਜੀਤ ਮਸੀਤਾਂ, ਗੁਰਦਿਆਲ ਕੌਰ ਮੱਲਣ, ਜਗਰੂਪ ਸਿੰਘ ਬਰਾੜ, ਸੂਬਾ ਸਿੰਘ ਬਾਦਲ, ਜੈਲਦਾਰ ਯਾਦਵਿੰਦਰ ਸਿੰਘ ਜੈਤੋ, ਜ਼ਿਲ੍ਹਾ ਕਾਂਗਰਸ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸ਼ੁਭਦੀਪ ਬਿੱਟੂ, ਸੁਰਿੰਦਰ ਸਿੰਘ ਕਲਸੀ, ਜਸਵੰਤ ਸਿੰਘ ਲੰਬੀ, ਲਾਲੀ ਗਗਨੇਜਾ, ਰਣਜੀਤ ਸਿੰਘ ਫਤੂਹੀਵਾਲਾ, ਜਸਮੇਲ ਸਿੰਘ ਮਿੱਠੜੀ, ਸੁਖਵਿੰਦਰ ਸਿੰਘ ਭੁੱਲਰ ਮਲੋਟ, ਨਵਤੇਜ ਸਿੰਘ ਕਾਉਣੀ, ਭੁਪਿੰਦਰ ਮਿੱਡੂਖੇੜਾ, ਰਣਯੋਧ ਲੰਬੀ, ਸਰਕਲ ਪ੍ਰਧਾਨ ਨੀਟੂ ਤਪਾਖੇੜਾ, ਸਤਿੰਦਰ ਭਾਗੂ, ਜਗਮੀਤ ਚਹਿਲ, ਅਰਸ਼ ਮਹਿਣਾ, ਲੱਪੀ ਈਨਾਖੇੜਾ, ਆਕਾਸ਼ਦੀਪ ਮਿੱਡੂਖੇੜਾ, ਮਨਜੀਤ ਲਾਲਬਾਈ, ਬਲਾਕ ਕਾਂਗਰਸ ਪ੍ਰਧਾਨ ਕੁਲਵੰਤ ਭੀਟੀਵਾਲਾ, ਬੂਟਾ ਸਿੰਘ ਮਹਿਣਾ, ਹਰਭਜਨ ਸਿੰਘ ਕੱਟਿਆਂਵਾਲੀ ਸਮੇਤ ਵੱਡੀ ਗਿਣਤੀ ਪਤਵੰਤਿਆਂ ਸਮੇਤ ਮੌਜੂਦਾ ਅਤੇ ਸਾਬਕਾ ਸਰਪੰਚ ਮੌਜੂਦ ਸਨ |