29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਪਿੰਡ ਭੁੱਟੀਵਾਲਾ ਵਿਖੇ ਅਚਾਨਕ ਹੋਈਆਂ ਤਿੰਨ ਮੌਤਾਂ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ

ਅਜੀਤ ਡੈਸਕ 19-11-2025
ਸ੍ਰੀ ਮੁਕਤਸਰ ਸਾਹਿਬ, 18 ਨਵੰਬਰ (ਰਣਜੀਤ ਸਿੰਘ ਢਿੱਲੋਂ)-ਬੀਤੇ ਦਿਨੀਂ ਪਿੰਡ ਭੁੱਟੀਵਾਲਾ ਵਿਖੇ ਅਚਾਨਕ ਹੋਈਆਂ ਤਿੰਨ ਮੌਤਾਂ 'ਤੇ ਵੱਖ-ਵੱਖ ਆਗੂਆਂ ਨੇ ਦੁੱਖ ਪ੍ਰਗਟ ਕੀਤਾ ਹੈ | ਪਿਛਲੇ ਦਿਨੀਂ ਸਾਬਕਾ ਸਰਪੰਚ ਮਰਹੂਮ ਜੰਗ ਸਿੰਘ ਦੇ ਪੋਤਰੇ ਜਸਕਰਨ ਸਿੰਘ ਲੱਖੀ ਢਿੱਲੋਂ (45) ਪੁੱਤਰ ਸਵ. ਜਸਵੰਤ ਸਿੰਘ, ਤਰਸੇਮ ਸਿੰਘ ਢਿੱਲੋਂ (68) ਪੁੱਤਰ ਸਵ. ਸੰਤ ਸਿੰਘ ਅਤੇ ਰਿਪਜੀਤ ਸਿੰਘ ਢਿੱਲੋਂ (41) ਪੁੱਤਰ ਸਵ. ਬਲਵਿੰਦਰ ਸਿੰਘ ਸਾਬਕਾ ਪੰਚ ਦੀਆਂ ਅਚਾਨਕ ਹੋਈਆਂ ਮੌਤਾਂ 'ਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਵਿਧਾਇਕ ਗਿੱਦੜਬਾਹਾ, ਅਭੈ ਸਿੰਘ ਢਿੱਲੋਂ ਨੌਜਵਾਨ ਆਗੂ ਗਿੱਦੜਬਾਹਾ, ਜਗਸੀਰ ਸਿੰਘ ਭੁੱਟੀਵਾਲਾ ਡਾਇਰੈਕਟਰ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ, ਬਲਜੀਤ ਸਿੰਘ ਢਿੱਲੋਂ, ਸੁਖਚੈਨ ਕੌਰ ਢਿੱਲੋਂ ਸਰਪੰਚ ਭੁੱਟੀਵਾਲਾ, ਸੂਬਾ ਸਿੰਘ ਭੁੱਟੀਵਾਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਰੀਵਾਲਾ, ਗੁਰਜੰਟ ਸਿੰਘ ਢਿੱਲੋਂ ਪ੍ਰਧਾਨ ਸਮਾਜ ਸੇਵਾ ਸੰਮਤੀ, ਤਰਸੇਮ ਸਿੰਘ ਸਾਬਕਾ ਸਰਪੰਚ, ਸੁਖਪਾਲ ਸਿੰਘ ਸਾਬਕਾ ਸਰਪੰਚ, ਸਿਮਰਜੀਤ ਸਿੰਘ ਢਿੱਲੋਂ, ਮਹਿਮਾ ਸਿੰਘ ਬਰਾੜ, ਗੁਰਬਚਨ ਸਿੰਘ ਢਿੱਲੋਂ, ਅਵਤਾਰ ਸਿੰਘ ਖ਼ਾਲਸਾ, ਜਵੰਦ ਸਿੰਘ ਸਾਬਕਾ ਪੰਚ, ਗੁਰਪਿੰਦਰ ਸਿੰਘ ਸਮੇਤ ਇਲਾਕਾ ਤੇ ਪਿੰਡ ਵਾਸੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ |
ਪਿਛਲੀ ਖ਼ਬਰ ਪਰਮਜੀਤ ਕੌਰ ਢਿੱਲੋਂ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੌੜ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।