ਬਰਗਾੜੀ, 7 ਨਵੰਬਰ (ਲਖਵਿੰਦਰ ਸ਼ਰਮਾ)-ਪਿੰਡ ਰਣ ਸਿੰਘ ਵਾਲਾ ਦੇ ਵੱਡੀ ਗਿਣਤੀ 'ਚ ਪਰਿਵਾਰ ਭਾਜਪਾ ਦੇ ਸੀਨੀ: ਆਗੂ ਜਸਪਾਲ ਸਿੰਘ ਪੰਜਗਰਾਈਾ ਦੀ ਅਗਵਾਈ ਹੇਠ ਭਾਜਪਾ 'ਚ ਸ਼ਾਮਿਲ ਹੋਏ | ਇਨ੍ਹਾਂ ਪਰਿਵਾਰਾਂ ਨੂੰ ਜਸਪਾਲ ਸਿੰਘ ਪੰਜਗਰਾਈਾ ਤੇ ਡਾ. ਬਲਵਿੰਦਰ ਸਿੰਘ ਬਰਗਾੜੀ ਨੇ ਸਨਮਾਨਿਤ ਕਰਦਿਆਂ ਪਾਰਟੀ 'ਚ ਆਉਣ ਦਾ ਸਵਾਗਤ ਕੀਤਾ ਤੇ ਕਿਹਾ ਕਿ ਮੋਦੀ ਸਰਕਾਰ ਦੇ ਗ਼ਰੀਬ ਪੱਖੀ ਕੰਮਾਂ ਨੂੰ ਦੇਖਦਿਆਂ ਗ਼ਰੀਬ ਪਰਿਵਾਰ ਭਾਜਪਾ 'ਚ ਸ਼ਾਮਿਲ ਹੋ ਰਹੇ ਹਨ | ਮੋਦੀ ਸਰਕਾਰ ਨੇ ਪੂਰੇ ਭਾਰਤ ਦਾ ਪੂਰੀ ਦੁਨੀਆਂ 'ਚ ਨਾਂਅ ਰੌਸ਼ਨ ਕੀਤਾ ਹੈ ਤੇ ਸਾਰੀ ਦੁਨੀਆਂ ਵਿਚ ਭਾਰਤ ਦਾ ਮਾਣ ਸਨਮਾਨ ਵਧਿਆ ਹੈ | ਮੋਦੀ ਸਰਕਾਰ ਦੇ ਕੰਮਾਂ ਤੋਂ ਬੁਖਲਾਏ ਕੁਝ ਲੋਕ ਝੂਠੀ ਦੂਸ਼ਣਬਾਜ਼ੀ ਨਾਲ ਮੋਦੀ ਸਰਕਾਰ ਨੂੰ ਬਦਨਾਮ ਕਰਨ 'ਤੇ ਲੱਗੇ ਹੋਏ ਹਨ, ਪਰ ਭਾਰਤ ਦੇ ਲੋਕ ਪੂਰੇ ਸਮਝਦਾਰ ਹਨ ਤੇ ਝੂਠੀ ਦੂਸ਼ਣਬਾਜ਼ੀ ਵਾਲਿਆਂ ਨੂੰ ਮੂੰਹ ਨਹੀਂ ਲਗਾ ਰਹੇ | ਮੋਦੀ ਸਰਕਾਰ ਨੇ ਭਾਰਤ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਹਨ ਤੇ ਗ਼ਰੀਬ ਲੋਕਾਂ ਨੂੰ ਉਪਰ ਚੁੱਕਣ ਦੀ ਹਰ ਸੰਭਵ ਕੋਸ਼ਿਸ ਕੀਤੀ ਹੈ | ਇਸ ਮੌਕੇ ਸਾਹਿਬ ਸਿੰਘ ਰਣ ਸਿੰਘ ਵਾਲਾ, ਸ਼ੁਭਦੀਪ ਕੌਰ ਕੋਠੇ ਹਜ਼ੂਰਾ ਸਿੰਘ, ਹਰਮੇਲ ਚਹਿਲ ਮੰਡਲ ਪ੍ਰਧਾਨ, ਹਰਮੀਤ ਸਿੰਘ ਸਿੱਧੂ, ਵਕੀਲ ਸਿੰਘ, ਲਖਵੀਰ ਸਿੰਘ ਗੋਦਾਰਾ, ਚਰਨਜੀਤ ਕੌਰ ਆਦਿ ਹਾਜ਼ਰ ਸਨ |