24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਨੰਬਰਦਾਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ

ਅਜੀਤ ਡੈਸਕ 08-11-2025
ਸਾਦਿਕ, 7 ਨਵੰਬਰ (ਗੁਰਭੇਜ ਸਿੰਘ ਚੌਹਾਨ)-ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਤਹਿਸੀਲ ਸਾਦਿਕ ਦੀ ਮਹੀਨਾਵਾਰ ਮੀਟਿੰਗ ਤਹਿਸੀਲ ਪ੍ਰਧਾਨ ਇਕਬਾਲ ਸਿੰਘ ਬਰਾੜ ਮੁਮਾਰਾ ਦੀ ਅਗਵਾਈ ਹੇਠ ਨੰਬਰਦਾਰ ਭਵਨ ਤਹਿਸੀਲ ਸਾਦਿਕ ਵਿਖੇ ਕੀਤੀ ਗਈ ਜਿਸ 'ਵਚ ਸਿਮਰਜੀਤ ਸਿੰਘ ਬਰਾੜ ਘੁੱਦੂਵਾਲਾ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ, ਕੁਲਦੀਪ ਸਿੰਘ ਪਵਾਰ ਦੀਪ ਸਿੰਘ ਵਾਲਾ ਜ਼ਿਲ੍ਹਾ ਮੀਤ ਪ੍ਰਧਾਨ ਫ਼ਰੀਦਕੋਟ ਤੇ ਗੁਰਪ੍ਰਸਾਦ ਸਿੰਘ ਸਾਦਿਕ ਜ਼ਿਲ੍ਹਾ ਕਮੇਟੀ ਮੈਂਬਰ ਫ਼ਰੀਦਕੋਟ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਤੇ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਲੰਬੇ ਸਮੇਂ ਤੋਂ ਲਟਕਦੀਆਂ ਜ਼ਰੂਰੀ ਮੰਗਾਂ ਸਬੰਧੀ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਗਈਆਂ ਤੇ ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਜੋਂ ਵੋਟਾਂ ਮੌਕੇ ਇਨ੍ਹਾਂ ਨੂੰ ਮੰਗ ਪੱਤਰ ਦਿੱਤੇ ਗਏ ਸਨ, ਜਿਸ 'ਤੇ ਇਨ੍ਹਾਂ ਵਲੋਂ ਵਿਸ਼ਵਾਸ਼ ਦੁਆਇਆ ਗਿਆ ਸੀ ਕਿ ਤੁਹਾਡੀਆਂ ਮੰਗਾਂ ਜਾਇਜ਼ ਹਨ | ਸਾਡੀ ਸਰਕਾਰ ਬਣਨ 'ਤੇ ਪਹਿਲ ਦੇ ਆਧਾਰ 'ਤੇ ਪੂਰੀਆਂ ਕੀਤੀਆਂ ਜਾਣਗੀਆਂ | ਮੀਟਿੰਗ 'ਚ ਨੰਬਰਦਾਰਾਂ ਵਲੋਂ ਆਪਣੀਆਂ ਜਾਇਜ਼ ਮੰਗਾਂ ਸਬੰਧੀ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦੀ ਤਿਆਰੀ ਕਰਨ ਲਈ ਸਾਰੇ ਅਹੁਦੇਦਾਰਾਂ ਵਲੋਂ ਸਹਿਮਤੀ ਦਿੱਤੀ ਗਈ | ਮੀਟਿੰਗ 'ਚ ਨਛੱਤਰ ਸਿੰਘ ਸੰਧੂ ਪਿੰਡੀ ਬਲੋਚਾਂ ਮੁੱਖ ਸਲਾਹਕਾਰ ਤਹਿਸੀਲ ਸਾਦਿਕ, ਗੁਰਮੀਤ ਸਿੰਘ ਸੰਧੂ ਸਾਧੂ ਵਾਲਾ ਸੀਨੀਅਰ ਮੀਤ ਪ੍ਰਧਾਨ ਤਹਿਸੀਲ ਸਾਦਿਕ, ਹਰਪ੍ਰੀਤ ਸਿੰਘ ਸੰਧੂ ਸਾਦਿਕ ਮੀਤ ਪ੍ਰਧਾਨ ਤਹਿਸੀਲ ਸਾਦਿਕ, ਗੁਰਦੇਵ ਸਿੰਘ ਸੰਧੂ ਜੰਡ ਵਾਲਾ ਜਨਰਲ ਸਕੱਤਰ ਤਹਿਸੀਲ ਸਾਦਿਕ, ਗੁਰਮੇਲ ਸਿੰਘ ਸੰਧੂ ਸਾਧੂ ਵਾਲਾ ਸੰਗਠਨ ਸਕੱਤਰ ਤਹਿਸੀਲ ਸਾਦਿਕ, ਰਮਨਦੀਪ ਸਿੰਘ ਸੰਧੂ ਸੈਦੇਕੇ ਕਮੇਟੀ ਮੈਂਬਰ ਤਹਿਸੀਲ ਸਾਦਿਕ ਤੇ ਹਰਜਿੰਦਰ ਸਿੰਘ ਮਾਨ ਮਰਾੜ ਕਮੇਟੀ ਮੈਂਬਰ ਤਹਿਸੀਲ ਸਾਦਿਕ ਤੇ ਹੋਰ ਵੀ ਬਹੁਤ ਸਾਰੇ ਨੰਬਰਦਾਰ ਕੰਮ ਦੀ ਰੁੱਤ ਕਾਰਨ ਹਾਜ਼ਰੀ ਲੁਆ ਕੇ ਚਲੇ ਗਏ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ 'ਲਾਈਟ ਐਂਡ ਸਾਊਾਡ' ਸਮਾਗਮ ਅੱਜ ਅਗਲੀ ਖ਼ਬਰ ਪਿੰਡ ਰਣ ਸਿੰਘ ਵਾਲਾ ਦੇ ਅਨੇਕਾਂ ਪਰਿਵਾਰ ਭਾਜਪਾ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।