24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸੰਤ ਬਾਬਾ ਮਹਿੰਦਰ ਦਾਸ ਜੀ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਿਲ ਹੋਈਆਂ

ਅਜੀਤ ਡੈਸਕ 08-11-2025
ਫ਼ਰੀਦਕੋਟ, 7 ਨਵੰਬਰ (ਜਸਵੰਤ ਸਿੰਘ ਪੁਰਬਾ, ਹਰਮਿੰਦਰ ਸਿੰਘ ਮਿੰਦਾ)-ਸੰਤ ਬਾਬਾ ਮਹਿੰਦਰ ਦਾਸ ਮੱਲੇਵਾਲਾ 6 ਨਵੰਬਰ 2025 ਨੂੰ ਅਚਾਨਕ ਪੰਜ ਭੌਤਿਕ ਸਰੀਰ ਛੱਡ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ | ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਵਿਵੇਕ ਆਸ਼ਰਮ ਪਿੰਡ ਮੱਲੇਵਾਲਾ ਫ਼ਰੀਦਕੋਟ ਵਿਖੇ ਕੀਤਾ ਗਿਆ | ਇਸ ਮੌਕੇ ਬਾਬਾ ਗੁਰਚਰਨ ਦਾਸ, ਸੰਤ ਬਾਬ ਪਰਦਮਨ ਦਾਸ, ਬਲਰਾਮ ਸਿੱਧੂ ਕੈਨੇਡਾ, ਮੋਹਨਜੀਤ ਗਿੱਲ ਤੇ ਸੁਰਜੀਤ ਸਿੰਘ ਗਿੱਲ ਨੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਦੇਣ ਦੀ ਰਸਮ ਅਦਾ ਕੀਤੀ | ਜ਼ਿਕਰਯੋਗ ਹੈ ਕਿ ਸੰਤ ਬਾਬਾ ਮਹਿੰਦਰ ਦਾਸ ਨੂੰ ਇਲਾਕੇ ਦੀਆਂ ਸੰਗਤਾਂ ਵਲੋਂ ਵੱਡੇ ਪੱਧਰ 'ਤੇ ਸਤਿਕਾਰ ਮਿਲਦਾ ਹੈ | ਉਨ੍ਹਾਂ ਵਲੋਂ ਮਾਨਵਤਾਂ ਭਲਾਈ ਦੇ ਕਾਰਜ ਪਿਛਲੇ ਲੰਮੇ ਸਮੇਂ ਤੋਂ ਨਿਰੰਤਰ ਕੀਤੇ ਜਾ ਰਹੇ ਹਨ | ਉਹ ਇਕ ਸੰਤ ਤੇ ਸਮਾਜ ਸੁਧਾਰਕ ਵਜੋਂ ਇਲਾਕੇ ਵਿਚ ਸਤਿਕਾਰੇ ਜਾਂਦੇ ਹਨ | ਉਨ੍ਹਾਂ ਦੇ ਅਕਾਲ ਚਲਾਣ ਕਰ ਜਾਣ ਤੇ ਇਲਾਕੇ ਦੀਆਂ ਸੰਗਤਾਂ ਵਿਚ ਸੋਗ ਦੀ ਲਹਿਰ ਹੈ | ਅੱਜ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਭਰਾ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ, ਗੁਰਸ਼ਰਨ ਸਿੰਘ ਸਰਪੰਚ, ਹਰਨੇਕ ਸਿੰਘ ਚੰਨੀ ਕੋਟਕਪੂਰਾ, ਨੱਥਾ ਸਿੰਘ ਚੰਨੀ ਕੋਟਕਪੂਰਾ, ਗੁਰਮੀਤ ਸਿੰਘ ਸੀਟਾ, ਰਾਜ ਸਿੰਘ ਕੋਟਕਪੂਰਾ, ਗੁਰਦੀਪ ਸਿੰਘ ਗੋਗੀ, ਸਵਰਨ ਸਿੰਘ ਸਕੂਰ, ਬਾਬਾ ਹਰਨੇਕ ਸਿੰਘ ਪੋਨੇਵਾਲ, ਬਾਬਾ ਗੁਰਸੇਵਕ ਸਿੰਘ ਮਾਣੂਕੇ, ਸਵਾਮੀ ਬ੍ਰਹਮਮੁਨੀ ਜੀ ਜਲਾਲ, ਸੰਤ ਬਾਬਾ ਗੰਗਾਂ ਰਾਮ ਜੀ, ਸੰਤ ਰਿਸ਼ੀ ਦੇਵ ਜੈਤੋਂ, ਸੰਤ ਮੋਹਨ ਦਾਸ ਜੀ ਬਰਗਾੜੀ, ਸੰਤ ਮੱਖਣ ਦਾਸ ਜੀ ਮੀਨੀਆ, ਸੁਵਾਮੀ ਅਨੰਤਾ ਅਨੰਦ ਜੀ ਮੋਹਨਪੁਰਾ , ਸੁਆਮੀ ਰਾਮ ਤੀਰਥ ਜੀ, ਸੰਤ ਕਲਿਆਣ ਦੇਵ ਜੀ ਗਿਦੜ੍ਹਵਾਹਾ, ਸੰਤ ਰਹਿਮਤ ਦਾਸ ਗੰਗਾ, ਸੰਤ ਸੁਖਦੇਵ ਮੁਨੀ ਕਲਿਆਣ, ਸੰਤ ਬਾਬਾ ਕਪੂਰ ਸਿੰਘ ਜੀ ਸਨੇ੍ਹਰਾਂ ਵਾਲੇ, ਸੰਤ ਬਾਬਾ ਗੁਰਸੇਵਕ ਸਿੰਘ ਕਲੇਰਾ ਨਾਨਕਸਰ, ਬਾਬਾ ਕਰਤਾਰ ਦਾਸ ਜੀ ਚੰਦਬਾਜਾ, ਸੰਤ ਭਜਨ ਦਾਸ ਧੂੜਕੋਟ, ਸੰਤ ਸੁੰਦਰਦਾਸ ਪੰਜਗਰਾਈਾ, ਸੰਤ ਨੇਜਾ ਨੰਦ ਜੀ ਜਗਦੰਬੇ ਅੰਧ ਵਿਦਿਆਲਿਆ, ਸੰਤ ਮੇਵਾ ਦਾਸ ਜੀ ਗੰਗਾ ਨਗਰ, ਸੰਤ ਬਾਬਾ ਬਲਦੇਵ ਦਾਸ ਸਮਾਧਾਵਾਲੇ ਫ਼ਰੀਦਕੋਟ, ਸੰਤ ਕੁਲਵੰਤ ਸਿੰਘ ਮਾਹਲਾ ਕਲਾਂ ਤੋਂ ਇਲਾਵਾ ਇਲਾਕਾ ਭਰ ਦੇ ਸ਼ਰਧਾਲੂ ਹਾਜ਼ਰ ਸਨ | ਬਾਬਾ ਮਹਿੰਦਰ ਦਾਸ ਜੀ ਦੇ ਫ਼ੁੱਲ ਚੁਗਣ ਦੀ ਰਸਮ 9 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਕੀਤੀ ਜਾਵੇਗੀ |
ਪਿਛਲੀ ਖ਼ਬਰ ਪਿੰਡ ਰਣ ਸਿੰਘ ਵਾਲਾ ਦੇ ਅਨੇਕਾਂ ਪਰਿਵਾਰ ਭਾਜਪਾ 'ਚ ਸ਼ਾਮਿਲ ਅਗਲੀ ਖ਼ਬਰ ਸਰਕਾਰੀ ਸਕੂਲ ਸ਼ੇਰ ਸਿੰਘ ਵਾਲਾ ਵਿਖੇ ਫ਼ਲਦਾਰ ਬੂਟੇ ਲਗਾਏ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।