ਫ਼ਰੀਦਕੋਟ, 7 ਨਵੰਬਰ (ਸਤੀਸ਼ ਬਾਗ਼ੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲਾ ਦੇ ਸੰਤ ਬਾਬਾ ਯੋਧਾ ਦਾਸ ਇਕੋ ਕਲੱਬ ਦੇ ਇੰਚਾਰਜ ਜੀਤੇਂਦਰ ਕੁਮਾਰ ਨੇ ਦੱਸਿਆ ਕਿ ਸਕੂਲ ਵਿਖੇ ਬਹੁ ਗਿਣਤੀ ਵਿਚ ਫੁੱਲਦਾਰ ਅਤੇ ਸਜਾਵਟੀ ਬੂਟੇ ਲਗਾਏ ਗਏ | ਸਕੂਲ ਦੇ ਇੰਚਾਰਜ ਪਿ੍ੰਸੀਪਲ ਨਵਪ੍ਰੀਤ ਸਿੰਘ ਨੇ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਸਾਫ਼ ਸੁਥਰਾ ਰੱਖਣ ਦੀ ਅਪੀਲ ਕੀਤੀ ਤੇ ਚੰਗੇ ਉਪਰਾਲੇ ਕਰਵਾਉਣ ਲਈ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ | ਇਸ ਮੌਕੇ ਇੰਦੂ ਸ਼ਰਮਾ, ਕੁਲਵਿੰਦਰ ਕੌਰ, ਸਿਮਰਨਜੀਤ ਸਿੰਘ ਬਰਾੜ, ਧਰਮੇਂਦਰ ਭਟਨਾਗਰ, ਅਮਿਤਾ ਛਾਬੜਾ, ਉਪਾਸਰਾ ਗੋਇਲ, ਗੁਰਵੀਨ ਕੌਰ, ਰੁਚੀ ਗਰਗ, ਮਨਜੀਤ ਕੌਰ, ਸੁਖਪਾਲ ਕੌਰ, ਸਰਬਜੀਤ ਕੌਰ, ਪੂਨਮ, ਵੀਰਪਾਲ ਕੌਰ, ਗਗਨ ਨਰੂਲਾ, ਲਲਿਤ ਸ਼ਰਮਾ, ਜਸਕਰਨ ਸਿੰਘ ਬਰਾੜ, ਗੁਰਮੀਤ ਸਿੰਘ, ਅਮਰਜੀਤ ਸਿੰਘ ਸੰਧੂ, ਹਰਵਵਿੰਦਰ ਸਿੰਘ ਸੇਖੋ, ਦਵਿੰਦਰ ਕੁਮਾਰ ਆਦਿ ਹਾਜ਼ਰ ਸਨ |