22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ 11 ਅਗਸਤ ਨੂੰ ਲੋਕਾਂ ਨੂੰ ਮਿਲੇਗਾ-ਕੁਲਬੀਰ ਸਿੰਘ ਮੱਤਾ <br/>

ਅਜੀਤ ਡੈਸਕ 22-07-2025
ਫ਼ਰੀਦਕੋਟ, 21 ਜੁਲਾਈ (ਜਸਵੰਤ ਸਿੰਘ ਪੁਰਬਾ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਬਣੀ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਹੇਠ ਸ਼ੋ੍ਰਮਣੀ ਅਕਾਲੀ ਦਲ ਨੇ ਆਪਣੀ ਭਰਤੀ ਮੁਕੰਮਲ ਕਰ ਲਈ ਹੈ ਤੇ ਇਸ ਭਰਤੀ ਦੀਆਂ ਕਾਪੀਆਂ ਵੀ ਅਕਾਲੀ ਦਲ ਦੇ ਦਫ਼ਤਰ ਵਿਖੇ ਜਮ੍ਹਾਂ ਕਰ ਦਿੱਤੀਆਂ ਹਨ | ਇਹ ਪ੍ਰਗਟਾਵਾ ਕਰਦਿਆਂ ਸੀਨੀਅਰ ਅਕਾਲੀ ਆਗੂ ਕੁਲਬੀਰ ਸਿੰਘ ਮੱਤਾ ਸਾਬਕਾ ਡਿਪਟੀ ਜਨਰਲ ਮੈਨੇਜਰ ਪੰਜਾਬ ਰਾਜ ਮੰਡੀ ਬੋਰਡ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਅਨੁਸਾਰ ਲੋਕਤੰਤਰੀ ਤਰੀਕੇ ਨਾਲ ਕਿਸੇ ਆਮ ਵਿਅਕਤੀ ਨੂੰ ਜੋ ਪ੍ਰਧਾਨ ਬਣਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ ਆਉਂਦੀ 11 ਅਗਸਤ 2025 ਨੂੰ ਚੁਣਿਆ ਜਾਵੇਗਾ | ਸ: ਮੱਤਾ ਨੇ ਦੱਸਿਆ ਕਿ ਜ਼ਿਲਿ੍ਹਆਂ ਦੇ ਡੈਲੀਗੇਟ ਬਕਾਇਦਾ ਤੌਰ 'ਤੇ ਚੁਣੇ ਜਾ ਰਹੇ ਹਨ | ਡੈਲੀਗੇਟਾਂ ਦੀ ਚੋਣ ਵੀ ਵੱਖ-ਵੱਖ ਜ਼ਿਲਿ੍ਹਆਂ 'ਚ ਸਾਂਝੇ ਡੈਲੀਗੇਟ ਚੁਣ ਰਹੀ ਹੈ | ਉਸ ਤੋਂ ਬਾਅਦ ਸੂਬਾ ਪੱਧਰੀ ਡੈਲੀਗੇਟ ਤੇ ਫ਼ਿਰ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਵਿਧੀ ਵਿਧਾਨ ਅਨੁਸਾਰ ਪ੍ਰਧਾਨ ਦੀ ਚੋਣ ਹੋਵੇਗੀ | ਪ੍ਰਧਾਨ ਪਿਤਾ ਪੁਰਖੀ ਜਾਂ ਪਰਿਵਾਰਵਾਦ 'ਚੋਂ ਨਹੀਂ ਹੋਵੇਗਾ, ਸਗੋਂ ਜਿਸ ਨੂੰ ਡੈਲੀਗੇਟ ਸਰਬਸੰਮਤੀ ਨਾਲ ਚੁਣਨਗੇ ਤੇ ਕੇਵਲ ਉਹ ਹੀ ਪ੍ਰਧਾਨ ਹੋਵੇਗਾ |

ਪਿਛਲੀ ਖ਼ਬਰ ਡਾ. ਬਲਜੀਤ ਕੌਰ ਵਲੋਂ ਫੋਕਲ ਪੁਆਇੰਟ ਲਈ ਪੀਣ ਵਾਲੇ ਪਾਣੀ ਦੀ ਪਾਈਪ ਦੇ ਕੰਮ ਦੀ ਸ਼ੁਰੂਆਤ ਅਗਲੀ ਖ਼ਬਰ ਮੀਂਹ ਨਾਲ ਕਮਰੇ ਦੀ ਛੱਤ ਡਿੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।