ਗਿੱਦੜਬਾਹਾ, 21 ਜੁਲਾਈ (ਪਰਮਜੀਤ ਸਿੰਘ ਥੇੜ੍ਹੀ)-ਧਾਨਕ ਸਮਾਜ ਦੀ ਵਿਸ਼ੇਸ਼ ਮੀਟਿੰਗ ਮੰਡੀ ਵਾਲੀ ਧਰਮਸ਼ਾਲਾ ਗਿੱਦੜਬਾਹਾ ਹੋਈ | ਮੀਟਿੰਗ 'ਚ ਪੰਜਾਬ ਐੱਸ. ਸੀ./ਐੱਸ. ਟੀ. ਕਮਿਸ਼ਨ ਦੇ ਸਾਬਕਾ ਮੈਂਬਰ ਕਰਨਵੀਰ ਇੰਦੌਰਾ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਸਮਾਜ ਦੇ ਵੱਖ-ਵੱਖ ਬੁਲਾਰਿਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਰਾਜਪਾਲ ਇੰਦੌਰਾ ਨੇ ਕਿਹਾ ਕਿ ਰਾਜਸਥਾਨ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ 'ਚ ਧਾਨਕ ਸਮਾਜ ਨੂੰ ਅਨੁਸੂਚਿਤ ਜਨਜਤੀ ਵਿਚ ਸ਼ਾਮਿਲ ਕੀਤਾ ਹੋਇਆ, ਜਦ ਕਿ ਪੰਜਾਬ ਵਿਚ ਧਾਨਕ ਸਮਾਜ ਨੂੰ ਕੇਵਲ ਅਨੁਸੂਚਿਤ ਜਾਤੀ ਵਿਚ ਰੱਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਪੂਰੇ ਭਾਰਤ ਵਿਚ ਸਮਾਜ ਇਕ ਹੀ ਹੈ | ਉਨ੍ਹਾਂ ਕਿਹਾ ਕਿ ਅਜੇ ਵੀ ਸਮਾਜ ਪਾਸ ਕੋਈ ਵੀ ਸਥਾਈ ਰੁਜ਼ਗਾਰ ਨਹੀਂ ਹੈ ਤੇ ਧਾਨਕ ਸਮਾਜ ਦੇ ਲੋਕਾਂ ਨੂੰ ਹਰ 2-2 ਮਹੀਨਿਆਂ ਬਾਅਦ ਵੱਖ-ਵੱਖ ਜਗ੍ਹਾ 'ਤੇ ਜਾ ਕੇ ਰੋਜ਼ੀ-ਰੋਟੀ ਕਮਾਉਣੀ ਪੈ ਰਹੀ ਹੈ | ਮੀਟਿੰਗ ਦੌਰਾਨ ਧਾਨਕ ਸਮਾਜ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਮੇਤ ਹੋਰਨਾਂ ਅਹਿਮ ਮੁੱਦਿਆਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ਸਮਾਜ ਦੇ ਸਥਾਨਕ ਆਗੂਆਂ ਵਲੋਂ ਹੋਰਨਾਂ ਸ਼ਹਿਰਾਂ ਤੋਂ ਆਏ ਪਤਵੰਤੇ ਵਿਅਕਤੀਆਂ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ ਗਏ | ਇਸ ਮੌਕੇ ਸਾਬਕਾ ਮੈਂਬਰ ਕਰਨਵੀਰ ਇੰਦੌਰਾ ਤੇ ਰਾਜਪਾਲ ਇੰਦੌਰਾ ਤੋਂ ਇਲਾਵਾ ਦੇਵ ਰਾਜ ਬੁਮਰਾਹ, ਸ਼ਾਮ ਲਾਲ ਸੋਲੰਕੀ, ਕਰਮਚੰਦ ਇੰਦੌਰਾ, ਅਸ਼ੋਕ ਦਿਲੌਦ, ਮੱਖਣ ਖਨਗਵਾਲ, ਸੰਜੇ ਡੀਡਾਨ, ਸੀਤਾ ਰਾਮ ਨਾਗਰ, ਰਾਜ ਕੁਮਾਰ ਸਿਵਾਨ, ਜੀਵਨ ਮਾਵਰ, ਸੰਦੀਪ ਤੁਰਕੀਆ, ਰਾਜੇਸ਼ ਕੁਮਾਰ, ਸੰਦੀਪ ਬਾਬਨੀਆ, ਡੋਗਰ ਸੋਲੰਕੀ, ਸ਼ਮਸ਼ੇਰ ਇੰਦੌਰਾ, ਬਿੱਟੂ ਸੀਲਨ, ਮੁਕੇਸ਼ ਕੁਮਰ, ਬਿ੍ਜ ਲਾਲ ਖੰਨਾ, ਸੁਭਾਗ ਨਗਰੀਆ, ਜੁਗਨੂੰ ਡਾਬਲਾ, ਸੁਦੇਸ਼ ਬਤੌਦ, ਗੌਰਵ ਡੀਡਾਨ, ਧਰੁਵ ਕਿਰਾੜ, ਮੰਗਤ ਮੋਰੀਆ, ਸ਼ਾਮ ਲਾਲ ਡਾਬਲਾ, ਰੋਸ਼ਨ ਲਾਡਵਾਲ ਤੇ ਵਿਜੇ ਬਾਘਾ ਪੁਰਾਣਾ ਆਦਿ ਵੀ ਮੌਜੂਦ ਸਨ |