04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸੁਣਨ ਬੋਲਣ ਤੋਂ ਅਸਮੱਰਥ ਨੌਜਵਾਨ ਬਣਿਆ ਕਮਾਲ ਦਾ ਆਰਟਿਸਟ 27 ਸਾਲਾ ਜਸਕਰਨ ਸਿੰਘ ਦੇ ਬਣਾਏ ਟੈਟੂ ਤੇ ਤਸਵੀਰਾਂ ਮੰੂਹੋਂ ਬੋਲਦੀਆਂ <br/>

ਅਜੀਤ ਡੈਸਕ 21-07-2025
ਫ਼ਰੀਦਕੋਟ, 20 ਜੁਲਾਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਚਹਿਲ ਦਾ ਰਹਿਣ ਵਾਲਾ ਜਸਕਰਨ ਸਿੰਘ ਨਿੱਕੇ ਹੁੰਦੇ ਤੋਂ ਹੀ ਇਸ ਦੀ ਆਵਾਜ਼ ਤੇ ਸੁਣਨ ਦੀ ਸਮਰੱਥਾ ਨਹੀਂ ਹੈ ਪਰ ਦਿਲ 'ਚ ਕੁਝ ਕਰਨ ਦਾ ਜਨੂੰਨ ਜ਼ਰੂਰ ਸੀ ਇਸ ਨੌਜਵਾਨ ਨੇ 12ਵੀਂ ਤੱਕ ਦੀ ਪੜ੍ਹਾਈ ਕੀਤੀ ਹੈ ਤੇ ਅੱਜ ਇਕ ਬੇਹੱਦ ਸਫ਼ਲ ਟੈਟੂ ਆਰਟਿਸਟ ਤੇ ਕਮਾਲ ਦਾ ਲਾਈਵ ਪਿ੍ੰਟਿੰਗ ਕਰਨ ਵਾਲਾ ਨੌਜਵਾਨ ਬਣ ਕੇ ਉਭਰਿਆ ਹੈ | ਇਸ ਦੇ ਨਾਲ ਹੀ ਖਾਸ ਗੱਲ ਇਹ ਹੈ ਕਿ ਇਹ ਘਰ 'ਚ ਇਕਲੌਤਾ ਹੈ ਤੇ ਬਜ਼ੁਰਗ ਮਾਂ ਬਾਪ ਦਾ ਸਹਾਰਾ ਵੀ ਹੈ | ਜਦੋਂ ਕੰਮ ਤੋਂ ਵਿਹਲਾ ਹੋ ਕੇ ਵਾਪਸ ਘਰ ਜਾਂਦਾ ਹੈ ਤਾਂ ਘਰ ਜਾ ਕੇ ਪਸ਼ੂਆਂ ਦਾ ਹੋਰ ਸਾਰਾ ਕੰਮ ਖੁਦ ਸੰਭਾਲਦਾ ਹੈ | ਇਸ ਨੌਜਵਾਨ ਕੋਲ ਟੈਟੂ ਬਣਾਉਣ ਆਏ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬਿ੍ਜਿੰਦਰਾ ਕਾਲਜ ਰੋਡ 'ਤੇ ਟੈਟੂ ਬਣਾਉਣ ਲਈ ਆਇਆ ਸੀ ਤਾਂ ਪਤਾ ਲੱਗਿਆ ਇਸ ਨੂੰ ਨਾ ਸੁਣਦਾ ਨਾ ਬੋਲਦਾ ਹੈ ਪਰ ਕੰਮ ਬਹੁਤ ਵਧੀਆ ਕਰ ਰਿਹਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਟੈਟੂ ਬਣਾਉਣਾ ਚਾਹੁੰਦੇ ਹਨ ਉਹ ਇਸ ਕੋਲ ਪਹੁੰਚ ਕੇ ਬਣਾਉਣ ਤੁਹਾਨੂੰ ਸਕੂਨ ਵੀ ਮਿਲੇਗਾ ਤੇ ਇਸ ਵਿਚਾਰੇ ਨਾ ਬੋਲਣ ਸੁਣਨ ਵਾਲੇ ਨੂੰ ਹੋਰ ਹੌਸਲਾ ਮਿਲੇਗਾ, ਜਿਸ ਨਾਲ ਉਹ ਆਪਣਾ ਘਰ ਚਲਾ ਸਕੇਗਾ | ਇਸ ਮੌਕੇ ਨੌਜਵਾਨ ਜਸਕਰਨ ਸਿੰਘ ਦੇ ਤਾਏ ਦੇ ਲੜਕੇ ਗੁਰਭੇਜ ਸਿੰਘ ਨੇ ਦੱਸਿਆ ਕਿ ਇਹ ਸ਼ੁਰੂ ਤੋਂ ਬਹੁਤ ਮਿਹਨਤੀ ਹੈ ਤੇ ਨਿੱਕੇ ਹੁੰਦੇ ਤੋਂ ਹੀ ਇਸ ਨੂੰ ਪੇਂਟਿੰਗ ਦਾ ਸ਼ੌਂਕ ਸੀ ਪਰ ਸਮੇਂ ਦੇ ਹਾਲਾਤਾਂ ਨੂੰ ਵੇਖਦੇ ਹੋਏ ਇਸ ਦੇ ਸ਼ੌਂਕ ਨੂੰ ਹੀ ਇਸ ਦਾ ਖਿੱਤਾ ਬਣਾਏ ਜਾਣ ਦਾ ਸੁਪਨਾ ਪੂਰਾ ਕੀਤਾ | ਉਨ੍ਹਾਂ ਦੱਸਿਆ ਕਿ ਇਸ ਨੂੰ ਪਹਿਲਾਂ ਪੇਂਟਿੰਗ ਸਿੱਖਣ ਦੇ ਲਈ ਕੋਚਿੰਗ ਦਿਵਾਈ ਗਈ ਤੇ ਉਸ ਤੋਂ ਬਾਅਦ ਹੁਣ ਇਸ ਨੇ ਖੁਦ ਦਾ ਕੰਮ ਕਾਜ ਸ਼ੁਰੂ ਕੀਤਾ ਹੈ ਤਾਂ ਕਿ ਮਾਤਾ ਪਿਤਾ ਦੀ ਮਦਦ ਕੀਤੀ ਜਾ ਸਕੇ | ਜਸਕਰਨ ਸਿੰਘ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਇਕਲੌਤਾ ਪੁੱਤਰ ਹੈ ਤੇ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਵੇਖਦਿਆਂ ਹੋਇਆ ਜੋ ਕਿ ਨਸ਼ੇ ਆਦਿ ਵਿਚ ਲੱਗ ਗਏ ਹਨ ਤੇ ਗ਼ਲਤ ਸੰਗਤ 'ਚ ਪੈ ਗਏ ਹਨ ਉਹ ਇਸ ਗੱਲ ਦਾ ਸ਼ੁਕਰ ਮਨਾਉਂਦੇ ਹਨ ਕਿ ਉਨ੍ਹਾਂ ਦਾ ਬੱਚਾ ਜੋ ਸੁਣ ਬੋਲ ਨਹੀਂ ਸਕਦਾ ਉਹ ਇਨ੍ਹਾਂ ਸਾਰੀ ਕੁਰੀਤੀਆਂ ਤੋਂ ਕੋਹਾਂ ਦੂਰ ਹੈ | ਉਨ੍ਹਾਂ ਦੱਸਿਆ ਕਿ ਇਸ ਨੇ ਸਿੱਖਣ ਤੋਂ ਬਾਅਦ ਖੁਦ ਦਾ ਕੰਮ ਸ਼ੁਰੂ ਕੀਤਾ ਹੈ ਤਾਂ ਕਿ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ ਅਤੇ ਹੁਣ ਤੱਕ ਕਈ ਸੈਲਬਰਿਟੀਜ ਦੀ ਤਸਵੀਰਾਂ ਬਣਾ ਚੁੱਕਿਆ ਹੈ ਅਤੇ ਹੁਣ ਟੈਟੂ ਆਰਟਿਸਟ ਵਜੋਂ ਇਸ ਨੇ ਆਪਣਾ ਕੰਮ ਸ਼ੁਰੂ ਕੀਤਾ ਹੈ | ਉਨ੍ਹਾਂ ਨੇ ਲੋਕਾਂ ਤੋਂ ਉਸ ਦੇ ਸਾਥ ਦੀ ਮੰਗ ਕੀਤੀ ਤੇ ਨਾਲ ਹੀ ਸਰਕਾਰ ਤੋਂ ਗਿਲਾ ਕੀਤਾ ਕਿ ਹੁਣ ਤੱਕ ਉਨ੍ਹਾਂ ਦੀ ਕਿਸੇ ਤਰੀਕੇ ਦੀ ਮਦਦ ਨਹੀਂ ਕੀਤੀ ਗਈ |

ਪਿਛਲੀ ਖ਼ਬਰ ਸਿਲਵਰ ਓਕਸ ਸਕੂਲ ਬਠਿੰਡਾ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਪ੍ਰਦਰਸ਼ਨੀ <br/> ਅਗਲੀ ਖ਼ਬਰ ਮਨਜੀਤ ਕੌਰ ਸ਼ਾਮ ਖੇੜਾ ਨਮਿਤ ਸ਼ਰਧਾਂਜਲੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।