ਸ੍ਰੀ ਮੁਕਤਸਰ ਸਾਹਿਬ, 20 ਜੁਲਾਈ (ਰਣਜੀਤ ਸਿੰਘ ਢਿੱਲੋਂ)-ਮਾਸਟਰ ਜੰਡ ਸਿੰਘ ਵੈਰੜ ਦੇ ਧਰਮ ਪਤਨੀ ਤੇ ਮਨਿੰਦਰਜੀਤ ਸਿੰਘ ਦੇ ਮਾਤਾ ਮਨਜੀਤ ਕੌਰ ਵਾਸੀ ਢਾਣੀ ਪਿੰਡ ਸ਼ਾਮ ਖੇੜਾ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ | ਉਪਰੰਤ ਗੁਰਦੁਆਰਾ ਛਾਉਣੀ ਸਾਹਿਬ ਪਿੰਡ ਸ਼ਾਮ ਖੇੜਾ (ਮਲੋਟ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਰਤਨ ਤੇ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ, ਅਧਿਆਪਕ ਵਰਗ, ਪਿੰਡ ਤੇ ਇਲਾਕਾ ਵਾਸੀਆਂ ਨੇ ਸ਼ਾਮਿਲ ਹੋ ਕੇ ਮਾਤਾ ਮਨਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਗਿਆਨੀ ਮਨਦੀਪ ਸਿੰਘ ਮੁਰੀਦ ਸੰਗਰੂਰ ਵਲੋਂ ਕਥਾ ਵਿਚਾਰ ਰਾਹੀਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ | ਉਪਰੰਤ ਪ੍ਰਸਿੱਧ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦੇ ਜਥੇ ਵਲੋਂ ਕੀਰਤਨ ਕੀਤਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਐਡਵੋਕੇਟ ਪਰਮਿੰਦਰ ਸਿੰਘ ਕੋਲਿਆਂਵਾਲੀ, ਗੁਰਚਰਨ ਸਿੰਘ ਸਿੱਧੂ ਸਾਬਕਾ ਓ. ਐਸ. ਡੀ. ਸ: ਬਾਦਲ, ਪ੍ਰਸਿੱਧ ਅਦਾਕਾਰ ਗੁੱਗੂ ਗਿੱਲ ਦਾ ਬੇਟਾ ਗੁਰਅੰਮਿ੍ਤ ਸਿੰਘ ਗਿੱਲ ਸਾਬਕਾ ਸਰਪੰਚ ਮਾਹਣੀ ਖੇੜਾ, ਬਾਬਾ ਸੋਹਣ ਸਿੰਘ ਜੰਡਵਾਲਾ ਭੀਮੇ ਸ਼ਾਹ, ਬਾਬਾ ਬਚਿੱਤਰ ਸਿੰਘ ਗੁਰੂਸਰ ਯੋਧਾ ਵਾਲੇ, ਬੋਹੜ ਸਿੰਘ ਵੈਰੜ, ਗੁਰਵੰਤ ਸਿੰਘ ਮਨੇਸ਼ ਪਿੰਡ ਚੜੇਵਾਨ, ਨਛੱਤਰ ਸਿੰਘ ਭੁੱਲਰ ਕਮਾਲਵਾਲਾ, ਬਖਸ਼ੀਸ਼ ਸਿੰਘ ਭੁੱਲਰ ਕਮਾਲਵਾਲਾ, ਅਮਰਜੀਤ ਸਿੰਘ ਕਾਹਲੋਂ, ਸੁਖਪਾਲ ਸਿੰਘ ਟੀਟੂ ਭੈਲ, ਕੁਲਦੀਪ ਸਿੰਘ ਸੰਧੂ ਈਨਾ ਖੇੜਾ, ਬਲਵੀਰ ਸਿੰਘ ਸੰਧੂ ਈਨਾ ਖੇੜਾ, ਧਰਮਪਾਲ ਸਿੰਘ ਵੈਰੜ, ਯੂਥ ਆਗੂ ਗੁਰਵਿੰਦਰ ਸਿੰਘ ਮਨੇਸ ਚੜੇਵਾਨ, ਆਕਾਸ਼ਦੀਪ ਸਿੰਘ ਸੰਧੂ ਈਨਾ ਖੇੜਾ ਆਦਿ ਹਾਜ਼ਰ ਸਨ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਗੌਰਮਿੰਟ ਟੀਚਰਜ਼ ਯੂਨੀਅਨ ਤੇ ਹੋਰ ਸੰਸਥਾਵਾਂ ਵਲੋਂ ਸ਼ੋਕ ਸੁਨੇਹੇ ਭੇਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ