03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਗਰੀਬ ਭਲਾਈ ਸੰਸਥਾ ਨੇ ਲੋੜਵੰਦ ਵਿਧਵਾ ਔਰਤਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ

ਅਜੀਤ ਡੈਸਕ 21-07-2025
ਮਲੋਟ, 20 ਜੁਲਾਈ (ਪਾਟਿਲ)-ਸਮਾਜ ਸੇਵੀ ਸੰਸਥਾਵਾਂ ਹਮੇਸ਼ਾ ਹੀ ਲੋੜਵੰਦ ਲੋਕਾਂ ਲਈ ਆਪਣੀ ਵਿੱਤ ਮੁਤਾਬਿਕ ਮਦਦ ਕਰਦੀਆਂ ਰਹਿੰਦੀਆਂ ਹਨ | ਸੰਸਥਾਵਾਂ ਦਾ ਮੁੱਖ ਉਦੇਸ਼ ਹੀ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਨਾ ਹੈ | ਇਸੇ ਤਹਿਤ ਹੀ ਧੰਨ ਧੰਨ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਰੀਬ ਭਲਾਈ ਸੰਸਥਾ ਮਲੋਟ ਵਲੋਂ ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ 'ਚ ਲੋੜਵੰਦ 13 ਵਿਧਵਾ ਔਰਤਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ | ਇਹ ਰਾਸ਼ਨ ਮੁੱਖ ਦਫ਼ਤਰ ਕੈਰੋਂ ਰੋਡ ਮਲੋਟ ਵਿਖੇ ਮੁਹੱਈਆ ਕਰਵਾਇਆ | ਡਾ. ਗਿੱਲ ਨੇ ਗ਼ਰੀਬ ਭਲਾਈ ਸੰਸਥਾ ਮਲੋਟ ਦੇ ਪ੍ਰਧਾਨ ਵਿਜੇ ਕੁਮਾਰ ਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ | ਜਿਹੜੇ ਪਰਉਪਕਾਰੀ ਕਾਰਜਾਂ 'ਚ ਆਪਣਾ ਸਮੇਂ ਸਮੇਂ 'ਤੇ ਸਹਿਯੋਗ ਪਾਉਂਦੇ ਰਹਿੰਦੇ ਹਨ | ਡਾ. ਗਿੱਲ ਨੇ ਕਿਹਾ ਕਿ ਸੰਸਥਾ ਦੇ ਮੈਂਬਰਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਇਸ ਮੌਕੇ ਪ੍ਰਧਾਨ ਵਿਜੇ ਕੁਮਾਰ, ਸਮਾਜ ਸੇਵੀ ਚਰਨਜੀਤ ਸਿੰਘ, ਸਮਾਜ ਸੇਵੀ ਮਾਸਟਰ ਹਰਜਿੰਦਰ ਸਿੰਘ, ਜਤਿੰਦਰ ਸਿੰਘ ਜਿਉਲਰਜ਼, ਅਰਸ਼ ਸਿੰਘ, ਜਗਦੀਸ਼ ਕੁਮਾਰ ਵਧਵਾ, ਹਰਜਿੰਦਰ ਕੁਮਾਰ, ਕੁਲਵਿੰਦਰ ਸਿੰਘ, ਪਵਨ ਨੰਬਰਦਾਰ, ਸੰਦੀਪ ਕੁਮਾਰ ਤੇ ਅਹੁਦੇਦਾਰ ਹਾਜ਼ਰ ਸਨ | ਹਰੇਕ ਪਰਿਵਾਰ ਨੂੰ ਤਿੰਨ ਤਿੰਨ ਸੂਟ ਵੀ ਦਿੱਤੇ ਗਏ |
ਪਿਛਲੀ ਖ਼ਬਰ ਪੈਨਸ਼ਨਰ ਵੈਲਫੇਅਰ ਸੀਨੀਅਰ ਸਿਟੀਜ਼ਨ ਸੁਸਾਇਟੀ ਦੀ ਮੀਟਿੰਗ ਅਗਲੀ ਖ਼ਬਰ ਸ਼ਹੀਦ ਜਸਪ੍ਰੀਤ ਸਿੰਘ ਜੱਸੀ ਦੀ ਸਾਲਾਨਾ ਬਰਸੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।