ਗਿੱਦੜਬਾਹਾ, 20 ਜੁਲਾਈ (ਸ਼ਿਵਰਾਜ ਸਿੰਘ ਬਰਾੜ, ਪਰਮਜੀਤ ਥੇੜ੍ਹੀ)-ਪੈਨਸ਼ਨਰ ਵੈੱਲਫੇਅਰ ਸੀਨੀਅਰ ਸਿਟੀਜ਼ਨ ਸੁਸਾਇਟੀ ਗਿੱਦੜਬਾਹਾ ਦੀ ਮੀਟਿੰਗ ਸਰਪ੍ਰਸਤ ਗੁਰਦਿਆਲ ਕੌਰ ਮੱਲਣ ਦੀ ਦੇਖ-ਰੇਖਤੇ ਚੇਅਰਮੈਨ ਗੁਰਿੰਦਰ ਸਿੰਘ ਦੀ ਅਗਵਾਈ ਵਿਚ ਹੋਈ | ਬੱਚਿਆਂ ਦੇ ਮਾਹਿਰ ਡਾ. ਬਲਤੇਜ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਦਾ ਮਨੁੱਖ ਰੁਝੇਵਿਆਂ ਭਰੀ ਜ਼ਿੰਦਗੀ ਜਿਉਂ ਰਿਹਾ ਹੈ | ਉਮਰ ਦੇ ਸੱਠ ਕੁ ਸਾਲਾਂ ਦੇ ਪੜਾਅ ਤੋਂ ਲੰਘਣ ਉਪਰੰਤ ਉਸ ਨੂੰ ਆਪਣੀ ਜ਼ਿੰਦਗੀ ਜਿਉਣ ਲਈ ਉਸਾਰੂ ਸੋਚ ਅਪਨਾਉਣੀ ਚਾਹੀਦੀ ਹੈ ਤਾਂ ਕਿ ਅਸੀ ਤਣਾਅ ਵਾਲੀ ਜ਼ਿੰਦਗੀ ਤੋਂ ਮੁਕਤ ਹੋ ਸਕੀਏ | ਸਰਪ੍ਰਸਤ ਗੁਰਦਿਆਲ ਕੌਰ ਮੱਲਣ ਨੇ ਕਿਹਾ ਕਿ ਇਹ ਸੁਸਾਇਟੀ ਸਾਡਾ ਇਕ ਪਰਿਵਾਰ ਹੈ ਤੇ ਇਕ ਗੁਲਦਸਤੇ ਦੀ ਤਰ੍ਹਾਂ ਹੈ | ਸਾਡਾ ਇਕੱਠੇ ਹੋਣ ਦਾ ਇਕ ਹੀ ਉਦੇਸ਼ ਹੈ ਕਿ ਅਸੀ ਕਿਸੇ ਵੀ ਇਕ ਦਿਨ 'ਤੇ ਇਕੱਠੇ ਹੋ ਕਿ ਆਪਣੇ ਨਿੱਜੀ ਤੇ ਬਾਹਰੀ ਦੁੱਖ ਸੁੱਖ ਫਰੋਲ ਸਕੀਏ | ਇਸ ਮੌਕੇ ਡਾ. ਬਲਤੇਜ ਸਿੰਘ ਸਿੱਧੂ, ਦਰਸ਼ਨ ਸਿੰਘ ਬਰਾੜ, ਬਲਤੇਜ ਸਿੰਘ ਲੈਕਚਰਾਰ, ਸੁਰਿੰਦਰ ਸਿੰਘ, ਵੀਰਪਾਲ ਕੌਰ ਗਿੱਲ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ | ਸਟੇਜ ਸੰਚਾਲਨ ਦਰਸ਼ਨ ਸਿੰਘ ਮਾਨ ਨੇ ਕੀਤਾ | ਇਸ ਮੌਕੇ ਪ੍ਰਧਾਨ ਮਨਜੀਤ ਸਿੰਘ, ਸਕੱਤਰ ਦਰਸ਼ਨ ਸਿੰਘ ਮਾਨ, ਖਜ਼ਾਨਚੀ ਅਸ਼ੋਕ ਕੁਮਾਰ ਵਰਮਾ, ਬਲਵਿੰਦਰ ਸਿੰਘ ਬਰਾੜ ਜਗਜੀਤ ਸਿੰਘ, ਤੇਜਿਦਰ ਸਿੰਘ, ਧਨਸੀ ਰਾਮ, ਬਾਬੂ ਸਿੰਘ ਪਟਵਾਰੀ ਪਵਨ ਕੁਮਾਰ ਦੁੱਗਲ, ਗੁਰਚਰਨ ਸਿੰਘ, ਵਰਿਦਰਪਾਲ ਕੌਰ, ਕੁਲਵੰਤ ਸਿੰਘ ਹੁਸਨਰ ਆਦਿ ਹਾਜ਼ਰ ਸਨ |