03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸ਼ਹੀਦ ਜਸਪ੍ਰੀਤ ਸਿੰਘ ਜੱਸੀ ਦੀ ਸਾਲਾਨਾ ਬਰਸੀ ਮਨਾਈ

ਅਜੀਤ ਡੈਸਕ 21-07-2025
ਕਿਸ਼ਨਪੁਰਾ ਕਲਾਂ, 20 ਜੁਲਾਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਲਾਗਲੇ ਪਿੰਡ ਦੇ ਜੰਮਪਲ ਸ਼ਹੀਦ ਜਸਪ੍ਰੀਤ ਸਿੰਘ ਜੱਸੀ ਦੀ ਅੱਠਵੀਂ ਸਾਲਾਨਾ ਬਰਸੀ ਪਿੰਡ ਤਲਵੰਡੀ ਮੱਲ੍ਹੀਆਂ ਵਿਖੇ ਉਸ ਦੀ ਮਾਤਾ, ਭਰਾ ਕੁਲਦੀਪ ਸਿੰਘ ਮੱਲ੍ਹੀ, ਸਮਾਜਿਕ ਜਾਗਿ੍ਤੀ ਫ਼ਰੰਟ ਦੇ ਚੇਅਰਮੈਨ ਜਗਦੀਪ ਸਿੰਘ ਗਿੱਲ ਤੇ ਕੁਲਵੰਤ ਸਿੰਘ ਮੱਲ੍ਹੀ ਵਲੋਂ ਸ਼ਹੀਦ ਜਸਪ੍ਰੀਤ ਸਿੰਘ ਜੱਸੀ ਦੇ ਬੁੱਤ 'ਤੇ ਫ਼ੁੱਲ ਮਲਾਵਾਂ ਭੇਟ ਕਰਦਿਆਂ ਉਸ ਦੀਆਂ ਯਾਦਾਂ ਤਾਜ਼ਾ ਕੀਤੀਆਂ | ਚੇਅਰਮੈਨ ਜਗਦੀਪ ਸਿੰਘ ਗਿੱਲ ਨੇ ਕਿਹਾ ਕਿ ਦੇਸ਼ ਕੌਮ ਲਈ ਜਾਨਾਂ ਵਾਰਨ ਵਾਲੇ ਫ਼ੌਜੀ ਜਵਾਨਾਂ ਦੀ ਕੁਰਬਾਨੀ ਸਦਕਾ ਹੀ ਸਮੁੱਚਾ ਦੇਸ਼ ਸੁਖ ਚੈਨ ਦੀ ਜ਼ਿੰਦਗੀ ਜਿਉਂ ਰਿਹਾ ਹੈ, ਜਦ ਕਿ ਸਾਡੇ ਫ਼ੌਜੀ ਜਵਾਨਾਂ ਦੀ ਸਖ਼ਤ ਡਿਊਟੀ ਕਾਰਨ ਅਸੀਂ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ | ਉਨ੍ਹਾਂ ਕਿਹਾ ਜੰਮੂ ਦੇ ਇਕ ਸਕੂਲ 'ਚ ਦਹਿਸ਼ਤਗਰਦਾਂ ਵਲੋਂ 150 ਸਕੂਲੀ ਬੱਚਿਆਂ ਨੂੰ ਬਚਾ ਕੇ, ਆਪਣੀ ਜਾਨ ਵਾਰ ਕੇ ਸਮੁੱਚੇ ਵਿਸ਼ਵ ਵਿਚ ਆਪਣਾ ਨਾਂਅ ਚਮਕਾਇਆ | ਇਸ ਮੌਕੇ ਸੂਬੇਦਾਰ ਗੁਰਪ੍ਰੀਤ ਸਿੰਘ, ਬਲਦੇਵ ਕਿ੍ਸ਼ਨ, ਕੇਵਲ ਮਹੰਤ, ਗੁਰਮੀਤ ਸਿੰਘ ਫ਼ੌਜੀ, ਮਾਸਟਰ ਸੁਖਮੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗਰੀਬ ਭਲਾਈ ਸੰਸਥਾ ਨੇ ਲੋੜਵੰਦ ਵਿਧਵਾ ਔਰਤਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਅਗਲੀ ਖ਼ਬਰ 'ਬੁਲੰਦ ਖਿਆਲਾਂ ਦੇ ਅਹਿਸਾਸ' ਕਿਤਾਬ ਦਾ ਲੋਕ-ਅਰਪਣ ਸਮਾਗਮ ਯਾਦਗਾਰੀ ਹੋ ਨਿੱਬੜਿਆ ਜੈਤੋ ਦੀ ਪਬਲਿਕ ਲਾਇਬ੍ਰੇਰੀ ਨੂੰ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।