ਸ੍ਰੀ ਮੁਕਤਸਰ ਸਾਹਿਬ, 19 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਦਰਬਾਰ ਸਾਹਿਬ ਵਿਚ ਧਮਾਕਾ ਕਰਨ ਦੀ ਧਮਕੀ ਦੇਣ ਵਾਲੇ ਦੀ ਭਾਲ ਕਰਕੇ ਤੇ ਲਗਾਤਾਰ ਆ ਰਹੀਆਂ ਧਮਕੀਆਂ ਸੰਬੰਧੀ ਸਰਕਾਰ ਨੂੰ ਪਰਦਾਫ਼ਾਸ਼ ਕਰਨਾ ਚਾਹੀਦਾ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫ਼ੱਤਣਵਾਲਾ ਨੇ ਗੱਲਬਾਤ ਕਰਦਿਆਂ ਕੀਤਾ | ਇਸ ਮੌਕੇ ਗੁਰਵਿੰਦਰ ਸਿੰਘ ਵਣਵਾਲਾ, ਅਕਾਸ਼ਦੀਪ ਸਿੰਘ ਮਿੱਡੂਖੇੜਾ, ਲੱਪੀ ਈਨਾਖੇੜਾ, ਜੈਰਾਜ ਸਿੰਘ ਬਰਾੜ ਫ਼ੱਤਣਵਾਲਾ ਵਾਈਸ ਪ੍ਰਧਾਨ ਯੂਥ ਅਕਾਲੀ ਦਲ, ਅਜੈਪਾਲ ਸਿੰਘ ਮਨੀਆਂਵਾਲਾ, ਮਨਿੰਦਰ ਸਿੰਘ ਬੁੱਟਰ, ਜਗਮੀਤ ਸਿੰਘ ਨਾਨਕਪੁਰਾ, ਵਿਪਨਜੋਤ ਸਿੰਘ ਗੁਲਾਬੇਵਾਲਾ, ਕੁਲਦੀਪ ਸਿੰਘ, ਸੁਖਮਨ ਸਿੰਘ, ਲਾਡੀ ਈਨਾਖੇੜਾ, ਗੁਰਬੀਰ ਸਿੰਘ ਔਲਖ ਹਾਜ਼ਰ ਸਨ |