03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਨੀਟ-2025: ਨਵੋਦਿਆ ਵੜਿੰਗ ਖੇੜਾ ਦੇ ਤਿੰਨ ਵਿਦਿਆਰਥੀਆਂ ਵਲੋਂ ਉੱਚ ਰੈਂਕ ਹਾਸਿਲ ਵਿਦਿਆਲਿਆ ਵਲੋਂ ਵਿਦਿਆਰਥੀ ਤੇ ਮਾਪੇ ਸਨਮਾਨਿਤ

ਅਜੀਤ ਡੈਸਕ 20-07-2025
ਮੰਡੀ ਕਿੱਲਿਆਂਵਾਲੀ, 19 ਜੁਲਾਈ (ਇਕਬਾਲ ਸਿੰਘ ਸ਼ਾਂਤ)-ਨਵੋਦਿਆ ਵਿੱਦਿਆ ਸਦਕਾ ਮਿਹਨਤਕਸ਼ ਤੇ ਗਰੀਬ ਪਰਿਵਾਰਾਂ ਦੇ ਤਿੰਨ ਹੋਣਹਾਰ ਪੁੱਤਰ ਆਪਣੇ ਪਰਿਵਾਰਾਂ ਦੀ ਜ਼ਿੰਦਗੀ ਸਫਲਤਾ ਦੇ ਰਾਹ ਪਾ ਦਿੱਤੀ ਹੈ | ਨੀਟ-2025 ਪ੍ਰੀਖਿਆ ਦੇ ਨਤੀਜਿਆਂ 'ਚ ਪੀ. ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗ ਖੇੜਾ ਦੇ ਤਿੰਨ ਵਿਦਿਆਰਥੀਆਂ ਨੇ ਉੱਚ ਰੈਂਕ ਨਾਲ ਪਾਸ ਕੀਤੀ ਹੈ | ਜਿਸ 'ਚ ਵਿਦਿਆਰਥੀ ਜਤਿਨ ਵਾਸੀ ਮਲੋਟ ਨੇ ਕੌਮੀ ਪੱਧਰ 'ਤੇ ਕੈਟਾਗਰੀ 170ਵਾਂ ਰੈਂਕ ਹਾਸਿਲ ਕਰਕੇ ਏਮਜ਼ 'ਚ ਆਪਣੀ ਐਮ. ਬੀ. ਬੀ. ਐਸ. ਪੜ੍ਹਾਈ ਲਈ ਜਗ੍ਹਾ ਪੱਕੀ ਕੀਤੀ ਹੈ | ਵਧੀਆ ਕਾਰਗੁਜ਼ਾਰੀ ਵਾਲੇ ਦੋ ਹੋਰ ਵਿਦਿਆਰਥੀ ਭੁਪਿੰਦਰ ਸਿੰਘ ਤੇ ਕਮਲ ਕੁਮਾਰ ਨੂੰ ਵੀ ਸਰਕਾਰੀ ਮੈਡੀਕਲ ਕਾਲਜ ਵਿਚ ਦਾਖਲੇ ਦੀ ਉਮੀਦ ਹੈ | ਵਿਦਿਆਲਿਆ ਕੈਂਪਸ ਵਿਖੇ ਤਿੰਨੇ ਵਿਦਿਆਰਥੀਆਂ ਦੇ ਸਨਮਾਨ ਲਈ ਸਨਮਾਨ ਸਮਾਗਮ ਕਰਵਾਇਆ, ਜਿਸ 'ਚ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਜੇ. ਈ. ਈ. ਤੇ ਨੀਟ 'ਚ ਕ੍ਰਮਵਾਰ ਸਫ਼ਲਤਾ ਲਈ ਸਾਬਕਾ ਵਿਦਿਆਰਥੀਆਂ ਅਨਮੋਲਪ੍ਰੀਤ ਕੌਰ ਤੇ ਅਕਾਂਕਸਾ ਨੂੰ ਵੀ ਉਨ੍ਹਾਂ ਦੇ ਪਰਿਵਾਰਾਂ ਸਮੇਤ ਸਨਮਾਨਿਤ ਕੀਤਾ | ਨਵੋਦਿਆ ਵਿਦਿਆਲਿਆ ਦੇ ਪਿ੍ੰਸੀਪਲ ਪਵਨ ਬਿਸ਼ਨੋਈ ਨੇ ਕਿਹਾ ਕਿ ਤਿੰਨੇ ਹੋਣਹਾਰ ਵਿਦਿਆਰਥੀਆਂ ਨੇ ਹਿੰਮਤ ਤੇ ਦਿ੍ੜ ਇਰਾਦੇ ਨਾਲ ਸਫ਼ਲਤਾ ਦੇ ਸਿਖਰ ਨੂੰ ਛੂਹਣ ਦੀ ਮਿਸਾਲ ਕਾਇਮ ਕੀਤੀ ਹੈ | ਵਾਈਸ ਪਿ੍ੰਸੀਪਲ ਡਾ. ਤਾਰਿਕ ਇਮਰਾਨ ਨੇ ਕਿਹਾ ਕਿ ਨਵੋਦਿਆ ਵਿਦਿਆਲਿਆ ਮੂਲ ਰੂਪ ਵਿਚ ਪੇਂਡੂ ਪ੍ਰਤਿਭਾਵਾਂ ਨੂੰ ਮੁਫਤ ਰਿਹਾਇਸ ਤੇ ਪੜ੍ਹਾਈ ਸਹੂਲਤਾਂ ਦਿੰਦੀ ਹੈ | ਇਹ ਸਨਮਾਨ ਸਮਾਗਮ ਮੌਜੂਦਾ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਲਈ ਪ੍ਰੇਰਿਤ ਕਰੇਗਾ | ਇਸ ਮੌਕੇ ਵਿਦਿਆਰਥੀ, ਸਟਾਫ਼ ਤੇ ਨਵੋਦਿਆ ਵਿਦਿਆਲਿਆ ਜੈਸਲਮੇਰ ਦੇ ਸਾਬਕਾ ਵਿਦਿਆਰਥੀ ਡਾ. ਅਸੋਕ ਮੌਜੂਦ ਸਨ |
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਨੂੰ ਧਮਕੀ ਦੇਣ ਵਾਲਿਆਂ ਦਾ ਸਰਕਾਰ ਪਰਦਾਫ਼ਾਸ਼ ਕਰੇ-ਹਨੀ ਫ਼ੱਤਣਵਾਲਾ ਅਗਲੀ ਖ਼ਬਰ ਪਾਣੀ ਵਾਲਾ ਮੋਘਾ ਛੋਟਾ ਤੇ ਨੀਵਾਂ ਹੋਣ ਕਾਰਨ ਨਹੀਂ ਲੱਗ ਰਿਹਾ ਫ਼ਸਲਾਂ ਨੂੰ ਨਹਿਰੀ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।