03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਆਬਕਾਰੀ ਵਿਭਾਗ ਨੇ 8400 ਲੀਟਰ ਲਾਹਣ ਬਰਾਮਦ ਕਰ ਕੇ ਕੀਤੀ ਨਸ਼ਟ

ਅਜੀਤ ਡੈਸਕ 20-07-2025
ਮਲੋਟ, 19 ਜੁਲਾਈ (ਅਜਮੇਰ ਸਿੰਘ ਬਰਾੜ)-ਸਹਾਇਕ ਕਮਿਸ਼ਨਰ ਆਬਕਾਰੀ ਫ਼ਰੀਦਕੋਟ ਰੇਂਜ ਦੀਆਂ ਹਦਾਇਤਾਂ ਅਨੁਸਾਰ ਆਬਕਾਰੀ ਨਿਰੀਖਕ ਸੁਖਵਿੰਦਰ ਸਿੰਘ ਤੇ ਆਬਕਾਰੀ ਨਿਰੀਖਕ ਗੁਰਦੀਪ ਸਿੰਘ ਵਲੋਂ ਪਿੰਡ ਕੱਟਿਆਂਵਾਲੀ ਨਹਿਰਾਂ ਦੇ ਸਰਕੰਡੀ ਏਰੀਏ ਵਿਚ ਆਬਕਾਰੀ ਰੇਡ ਕੀਤੀ ਗਈ | ਇਸ ਦੌਰਾਨ ਵਿਭਾਗ ਵਲੋਂ ਮੁਹੱਈਆ ਕਰਵਾਏ ਗਏ ਕੇ-9 (ਕੁੱਤੇ) ਦੀ ਵਰਤੋਂ ਕੀਤੀ ਗਈ, ਜਿਸ ਕਾਰਨ ਨਹਿਰ ਦੇ ਸਰਕੰਡਿਆਂ 'ਚੋਂ ਲਾਹਨ ਤੇ ਨਾਜਾਇਜ਼ ਸ਼ਰਾਬ ਫ਼ੜਨ ਵਿਚ ਬਹੁਤ ਸਹਿਯੋਗ ਮਿਲਿਆ ਤੇ ਕਈ ਗੁਪਤ ਥਾਵਾਂ ਤੋਂ ਵੀ ਲਾਹਨ ਦੀ ਬਰਾਮਦਗੀ ਕੀਤੀ ਗਈ | ਆਬਕਾਰੀ ਨਿਰੀਖਕਾਂ ਵਲੋਂ ਕੀਤੀ ਇਸ ਆਬਕਾਰੀ ਰੇਡ 'ਚ 27 ਤਰਪਾਲਾਂ ਦੀ ਬਰਾਮਦਗੀ ਕੀਤੀ, ਜਿਸ 'ਚ ਤਕਰੀਬਨ 8400 ਲੀਟਰ ਲਾਹਣ ਸੀ | ਬਰਾਮਦ ਕੀਤੀ ਸਾਰੀ ਲਾਹਣ ਨੂੰ ਮੌਕੇੇ ਉੱਪਰ ਹੀ ਨਸ਼ਟ ਕਰ ਦਿੱਤਾ ਗਿਆ | ਆਬਕਾਰੀ ਵਿਭਾਗ ਵਲੋਂ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ 'ਚ ਲਾਹਣ ਤੇ ਨਾਜਾਇਜ਼ ਸ਼ਰਾਬ ਲੱਭਣ ਵਿਚ ਮਾਹਿਰ (ਕੇ-9) ਕੁੱਤਿਆਂ ਨੂੰ ਨਾਜਾਇਜ਼ ਸ਼ਰਾਬ ਤੇ ਨਸ਼ੀਲੀ ਸ਼ਰਾਬ ਦੀ ਬਰਾਮਦਗੀ 'ਚ ਮਦਦ ਕਰਨ ਲਈ ਵਰਤਿਆ ਜਾਵੇਗਾ, ਤਾਂ ਜੋ ਇਸ ਧੰਦੇ ਨੂੰ ਰੋਕਿਆ ਜਾ ਸਕੇ ਤੇ ਲੋਕਾਂ ਨੂੰ ਨਸ਼ੀਲੀ ਸ਼ਰਾਬ ਦੇ ਸੇਵਨ ਤੋਂ ਬਚਾਇਆ ਜਾ ਸਕੇ |
ਪਿਛਲੀ ਖ਼ਬਰ ਅੰਮਿ੍ਤਾ ਕੌਰ ਵੜਿੰਗ ਨੇ ਦੋਦਾ ਵਿਖੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਨੂੰ ਧਮਕੀ ਦੇਣ ਵਾਲਿਆਂ ਦਾ ਸਰਕਾਰ ਪਰਦਾਫ਼ਾਸ਼ ਕਰੇ-ਹਨੀ ਫ਼ੱਤਣਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।