03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਗੋਨਿਆਣਾ ਵਿਖੇ ਆਯੁਸ਼ ਕੈਂਪ ਲਗਾਇਆ

ਅਜੀਤ ਡੈਸਕ 20-07-2025
ਸ੍ਰੀ ਮੁਕਤਸਰ ਸਾਹਿਬ, 19 ਜੁਲਾਈ (ਹਰਮਹਿੰਦਰ ਪਾਲ)-ਪਿੰਡ ਗੋਨਿਆਣਾ ਵਿਖੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਵਿਭਾਗ ਵਲੋਂ ਪਹਿਲਾ ਆਯੁਸ਼ ਕੈਂਪ ਲਗਾਇਆ ਗਿਆ | ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਗੁਰਪ੍ਰੀਤ ਸਿੰਘ ਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰਹਿਮਾਨ ਅਸ਼ਦ ਦੀ ਅਗਵਾਈ 'ਚ ਲਗਾਏ ਗਏ ਇਸ ਕੈਂਪ 'ਚ ਚੈੱਕਅਪ ਉਪਰੰਤ ਆਯੁਰਵੈਦਿਕ ਤੇ ਹੋਮਿਓਪੈਥਿਕ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਇਸ ਦੌਰਾਨ 466 ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈ ਦਿੱਤੀ ਗਈ | ਕੈਂਪ ਦੌਰਾਨ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਸ਼ਿਲਪਾ ਭੌਣ, ਡਾ. ਗੁਰਲੀਨ ਕੌਰ, ਹੋਮਿਓਪੈਥਿਕ ਅਫ਼ਸਰ ਡਾ. ਅਮਨਦੀਪ ਕੌਰ ਤੇ ਡਾ. ਰਮਨਦੀਪ ਕੌਰ, ਉਪਵੈਦ ਨੀਤੀ ਵਿਸ਼ਾਲ, ਸੁਰਵਿੰਦਰ ਸਿੰਘ, ਡਿਸਪੈਂਸਰ ਜਸਵਿੰਦਰ ਸਿੰਘ ਤੇ ਗੁਰਜੀਪ ਸਿੰਘ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ | ਜ਼ਿਲ੍ਹਾ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਜਿਹੇ ਕੈਂਪਾਂ ਦੀ ਜ਼ਿਲ੍ਹੇ 'ਚ ਲੜੀ ਚਲਾਈ ਜਾ ਰਹੀ ਹੈ | ਸਿਹਤ ਸਹੂਲਤਾਂ ਹਰ ਇਕ ਵਿਅਕਤੀ ਤੱਕ ਪਹੁੰਚਣ ਇਸ ਲਈ ਇਹ ਉਪਰਾਲਾ ਕੀਤਾ ਜਾ ਰਿਹਾ | ਇਸ ਮੌਕੇ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਨੇ ਪਹੁੰਚ ਕੇ ਆਯੁਰਵੈਦ ਤੇ ਹੋਮਿਓਪੈਥਿਕ ਇਲਾਜ ਬਾਰੇ ਜਾਣਕਾਰੀ ਪ੍ਰਾਪਤ ਕੀਤੀ |
ਪਿਛਲੀ ਖ਼ਬਰ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਸੇਮਨਾਲੇ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਅਗਲੀ ਖ਼ਬਰ ਨਿਸ਼ਾਨ ਅਕੈਡਮੀ ਵਿਖੇ ਸ੍ਰੀ ਗੁਰੂ ਹਰਿਕਿ੍ਸ਼ਨ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।