ਮਲੋਟ, 19 ਜੁਲਾਈ (ਪਾਟਿਲ)-ਨਿਸ਼ਾਨ ਅਕੈਡਮੀ ਔਲਖ ਵਿਖੇ ਵਿਦਿਆਰਥੀਆਂ ਨੂੰ ਵਿਦਿਆ ਖੇਤਰ ਦੇ ਨਾਲ-ਨਾਲ ਅਧਿਆਤਮਿਕ ਤੇ ਇਤਿਹਾਸਕ ਖੇਤਰ ਨਾਲ ਜੁੜੇ ਰਹਿਣ ਲਈ ਇਤਿਹਾਸਕ ਦਿਹਾੜੇ ਮਨਾ ਕੇ ਧਾਰਮਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ | ਇਸੇ ਲੜੀ ਤਹਿਤ ਸ੍ਰੀ ਗੁਰੂ ਹਰਿਕਿ੍ਸ਼ਨ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ | ਵਿਦਿਆਰਥੀਆਂ ਨਾਲ ਇਤਿਹਾਸਕ ਤੱਥ ਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਅਧਿਆਪਕਾਂ ਗੁਰਪ੍ਰੀਤ ਕੌਰ ਤੇ ਕਰਨਪ੍ਰੀਤ ਕੌਰ ਨੇ ਦੱਸਿਆ ਕਿ ਗੁਰੂ ਸਾਹਿਬ ਨੇ ਛੱਜੂ ਨਾਮੀ ਵਿਅਕਤੀ ਤੋਂ ਗੀਤਾ ਦੇ ਅਰਥ ਕਰਵਾਏ, ਚੇਚਕ ਦੇ ਮਰੀਜ਼ਾਂ ਦਾ ਇਲਾਜ ਕੀਤਾ ਤੇ ਗੁਰੂ ਸਾਹਿਬ ਸਭ ਤੋਂ ਛੋਟੀ ਉਮਰ ਦੇ ਸਿੱਖ ਗੁਰੂ ਹੋਏ | ਸ੍ਰੀ ਗੁਰੂ ਹਰਿਕਿ੍ਸ਼ਨ ਜੀ ਦੇ ਜੀਵਨ ਨਾਲ ਸੰਬੰਧਿਤ ਸਵਾਲ ਜਵਾਬ ਮੁਕਾਬਲਾ ਵੀ ਕਰਵਾਇਆ | ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਮੌਕੇ 'ਤੇ ਹੀ ਇਨਾਮ ਵੀ ਦਿੱਤੇ ਗਏ | ਇਸ ਸਮਾਗਮ ਦੀ ਅਕੈਡਮੀ ਦੇ ਚੇਅਰਮੈਨ ਕਸ਼ਮੀਰ ਸਿੰਘ, ਡਾਇਰੈਕਟਰ ਇਕਓਾਕਾਰ ਸਿੰਘ ਤੇ ਪਿ੍ੰਸੀਪਲ ਹਰਪ੍ਰੀਤ ਕੌਰ ਵਲੋਂ ਸ਼ਲਾਘਾ ਕੀਤੀ ਗਈ ਤੇ ਵਿਦਿਆਰਥੀਆਂ ਨੂੰ ਇਤਿਹਾਸ ਨਾਲ ਜੁੜੇ ਲੈਣ ਲਈ ਪ੍ਰੇਰਿਤ ਕੀਤਾ |