15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਕਾਂਗਰਸੀ ਆਗੂਆਂ ਨੇ ਸ਼ਰਮਾ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਅਜੀਤ ਡੈਸਕ 17-07-2025
ਬਰਗਾੜੀ, 16 ਜੁਲਾਈ (ਸੁਖਰਾਜ ਸਿੰਘ ਗੋਂਦਾਰਾ)-ਕਸਬਾ ਬਰਗਾੜੀ ਨਿਵਾਸੀ ਜਗਦੀਸ਼ ਲਾਲ ਸ਼ਰਮਾ ਤੇ ਪੰਚ ਵੀਰ ਚੰਦ ਸ਼ਰਮਾ ਦੇ ਪਿਤਾ ਅਤੇ ਨਵਪ੍ਰੀਤ ਸ਼ਰਮਾ, ਹਰਵਿੰਦਰ ਸ਼ਰਮਾ, ਮਨਦੀਪ ਸ਼ਰਮਾ ਦੇ ਸਤਿਕਾਰਤ ਦਾਦਾ ਪੰਡਿਤ ਸੋਹਣ ਲਾਲ ਸ਼ਰਮਾ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਇਸ ਦੁੱਖ ਘੜੀ 'ਚ ਸ਼ਰੀਕ ਹੋਣ ਲਈ ਸੀਨੀਅਰ ਕਾਂਗਰਸੀ ਆਗੂ ਸੁਰਜੀਤ ਸਿੰਘ ਬਾਬਾ, ਲਾਲਾ ਬਰਾੜ ਜੈਤੋ, ਕਰਮਜੀਤ ਕਾਲਾ ਸ਼ਰਮਾ ਜੈਤੋ, ਵੀਰ ਸਿੰਘ ਮੱਲਣ, ਅਜੈਪਾਲ ਸਿੰਘ ਆਦਿ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕਿ ਸ਼ਰਮਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਐੱਸ.ਡੀ.ਓ ਰਾਜਿੰਦਰ ਸਿੰਘ, ਸੇਵਾ ਮੁਕਤ ਐੱਸ.ਡੀ.ਓ. ਸ਼ਵਿੰਦਰ ਸਿੰਘ ਚੰਨੀ, ਜੇ.ਈ. ਸਰਬਜੀਤ ਸਿੰਘ, ਜੇ.ਈ. ਮਨਦੀਪ ਸਿੰਘ, ਜੇ.ਈ. ਸੁਖਪ੍ਰੀਤ ਸਿੰਘ, ਜਸਵਿੰਦਰ ਸਿੰਘ ਨੀਲਾ, ਸੁਖਮੰਦਰ ਸਿੰਘ, ਜਸਵੀਰ ਸਿੰਘ, ਸ਼ਿਵਰਾਜ ਸਿੰਘ ਆਦਿ ਹਾਜ਼ਰ ਸਨ | ਪੰਡਿਤ ਸੋਹਣ ਲਾਲ ਨਮਿਤ ਰਖਵਾਏ ਗਏ ਸ੍ਰੀ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ 18 ਜੁਲਾਈ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਬਾਅਦ ਦੁਪਹਿਰ 12.30 ਤੋਂ 1.00 ਵਜੇ ਤੱਕ ਹੋਵੇਗੀ |
ਪਿਛਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ ਵਿਖੇ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਬੂਤਰਬਾਜ਼ੀ ਮੁਕਾਬਲਿਆਂ 'ਤੇ ਪਾਬੰਦੀ ਹਟਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।