15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਟਰੈਕਟਰਾਂ 'ਤੇ ਸ਼ਰੇ੍ਹਆਮ ਲੱਚਰ ਗੀਤ ਚਲਾਉਣ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ

ਅਜੀਤ ਡੈਸਕ 17-07-2025
ਜੈਤੋ, 16 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਸ਼ਹਿਰ ਦੇ ਅੰਦਰ ਕਈ ਟਰੈਕਟਰਾਂ 'ਤੇ ਸ਼ਰ੍ਹੇਆਮ ਲੱਚਰ ਗੀਤ ਚਲਾਉਣ ਵਾਲਿਆਂ ਦੇ ਵਿਰੁੱਧ ਕਾਰਵਾਈ ਨਾ ਹੋਣ ਕਰਕੇ ਲੋਕਾਂ ਵਿਚ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਪ੍ਰਤੀ ਨਿਰਾਸ਼ਾ ਪਾਈ ਜਾ ਰਹੀ ਹੈ | ਇਨ੍ਹਾਂ ਟਰੈਕਟਰਾਂ ਦੇ ਚਾਲਕਾਂ ਵਲੋਂ ਕੰਨ੍ਹ ਪਾੜ੍ਹਵੀਂ ਆਵਾਜ਼ ਪ੍ਰਦੂਸ਼ਣ ਕਾਰਨ ਜਿੱਥੇ ਲੋਕ ਦੁਖੀ ਹੋ ਚੁੱਕੇ ਹਨ ਉਥੇ ਹੀ ਇਨ੍ਹਾਂ ਟਰੈਕਟਰਾਂ ਦੇ ਪਿੱਛੇ ਆਉਣ ਵਾਲਾ ਵਾਹਨ ਜਾਂ ਐਬੂਲੈਂਸ ਆਦਿ ਨੂੰ ਸਾਈਡ ਵੀ ਨਹੀਂ ਦਿੱਤੀ ਜਾਂਦੀ ਤੇ ਟਰੈਕਟਰ ਚਾਲਕ ਆਪਣੀ ਮਸਤ ਚਾਲ ਵਿਚ ਹੀ ਅੱਗੇ ਵੱਧਦੇ ਰਹਿੰਦੇ ਹਨ | ਸਥਾਨਕ ਬਠਿੰਡਾ ਰੋਡ 'ਤੇ ਪੰਜਵੀਂ ਜਮਾਤ ਦੀ ਵਿਦਿਆਰਥਣ ਨੇ ਫ਼ੇਸਬੁੱਕ 'ਤੇ ਇਕ ਚਿੱਠੀ ਮੁੱਖ ਮੰਤਰੀ ਪੰਜਾਬ ਦੇ ਨਾਮ 'ਤੇ ਪਾਈ ਹੈ ਕਿ ਇਹ ਟਰੈਕਟਰ ਚਾਲਕ ਲੱਚਰ ਗੀਤ ਸ਼ਰੇ੍ਹਆਮ ਚਲਾ ਰਹੇ ਹਨ ਜਿਨ੍ਹਾਂ ਦੇ ਵਿਰੁੱਧ ਪੁਲਿਸ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਟਰੈਕਟਰਾਂ 'ਤੇ ਵੱਜਦੇ ਇਨ੍ਹਾਂ ਗੀਤਾਂ ਨੂੰ ਤੁਰੰਤ ਬੰਦ ਕਰਵਾਉਣ ਲਈ ਕਦਮ ਚੁੱਕਿਆ ਜਾਵੇ |
ਪਿਛਲੀ ਖ਼ਬਰ ਸੀਵਰੇਜ ਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਗਲੀਆਂ ਤੇ ਸੜਕਾਂ 'ਚ ਖੜਿ੍ਹਆ ਪਾਣੀ <br/> ਅਗਲੀ ਖ਼ਬਰ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ 900 ਸਾਬਤ ਸੂਰਤ ਬੱਚੇ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।