23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸ਼ਿਵਾਲਿਕ ਕਿਡਜ਼ ਸਕੂਲ 'ਚ ਪੰਜਾਬੀ ਸੁਲੇਖ ਮੁਕਾਬਲਾ ਕਰਵਾਇਆ

ਅਜੀਤ ਡੈਸਕ 16-07-2025
ਜੈਤੋ, 15 ਜੁਲਾਈ (ਗੁਰਮੀਤਪਾਲ ਰੋੜੀਕਪੂਰਾ)-ਸ਼ਿਵਾਲਿਕ ਕਿਡਜ਼ ਸਕੂਲ ਜੈਤੋ ਵਲੋਂ ਬੱਚਿਆਂ 'ਚ ਲਿਖਣ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਯੂ. ਕੇ. ਜੀ. ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਪੰਜਾਬੀ ਭਾਸ਼ਾ ਦਾ ਕੈਲੀਗ੍ਰਾਫ਼ੀ (ਸੁਲੇਖ) ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀ ਦੁਆਰਾ ਆਪਣੇ ਲਿਖਣ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ | ਇਨ੍ਹਾਂ ਮੁਕਾਬਿਆਂ 'ਚ ਯੂ. ਕੇ. ਜੀ. (ਪਰਲ) ਦੀ ਸ਼ਿਵਨੂਰ ਨੇ ਪਹਿਲਾ ਅਤੇ ਅਰਸ਼ਦੀਪ ਨੇ ਦੂਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਕਲਾਸ ਯੂ. ਕੇ. ਜੀ. (ਰੂਬੀ) ਦੀ ਏਰਿਕਾ ਨੇ ਪਹਿਲਾ ਅਤੇ ਇਵਾਨ ਨੇ ਦੂਜਾ, ਕਲਾਸ ਪਹਿਲੀ (ਪਰਲ) ਦੀ ਕਨਕ ਨੇ ਪਹਿਲਾ ਤੇ ਫਤਿਹਜੀਤ ਨੇ ਦੂਜਾ, ਕਲਾਸ ਪਹਿਲੀ (ਰੂਬੀ) ਵਿਚ ਅਮਾਨਤ ਨੇ ਪਹਿਲਾ ਸਥਾਨ ਅਤੇ ਗਣਿਕਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਕਲਾਸ ਦੂਜੀ 'ਚੋਂ ਸਹਿਜਪ੍ਰੀਤ ਕੌਰ ਨੇ ਪਹਿਲਾ, ਅਗਮਪ੍ਰੀਤ ਸਿੰਘ ਨੇ ਦੂਜਾ, ਕਲਾਸ ਤੀਜੀ 'ਚੋਂ ਪਰਵ ਕੁਮਾਰ ਨੇ ਪਹਿਲਾ, ਹਰਸੀਰਤ ਨੇ ਦੂਸਰਾ ਅਤੇ ਚੌਥੀ ਜਮਾਤ (ਪਰਲ) 'ਚੋਂ ਕੈਨਟ ਨੇ ਪਹਿਲਾ ਅਤੇ ਜਸਮੀਤ ਕੌਰ ਤੇ ਮੋਹਿਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਅਰਸ਼ਨੂਰ ਦੀ ਹੌਂਸਲਾ ਅਫ਼ਜਾਈ ਲਈ ਇਨਾਮ ਦਿੱਤਾ ਗਿਆ | ਕਲਾਸ ਚੌਥੀ (ਰੂਬੀ) 'ਚੋਂ ਪ੍ਰਤੀਕ ਨੇ ਪਹਿਲਾ ਅਤੇ ਵਿਜੇਂਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਪੰਜਵੀਂ ਜਮਾਤ ਵਿਚੋਂ ਰਾਘਵ ਸਿੰਗਲਾ ਨੇ ਪਹਿਲਾ ਅਤੇ ਤਨਿਸ਼ ਗਰਗ ਨੇ ਦੂਜਾ ਸਥਾਨ ਇਸੇ ਤਰ੍ਹਾਂ ਛੇਵੀਂ 'ਚੋਂ ਲੀਸਾ ਅਤੇ ਵੈਭਵ, ਸੱਤਵੀਂ 'ਚੋਂ ਦਕਸ਼ਨੂਰ ਨੇ ਪਹਿਲਾ ਅਤੇ ਪਰੀਸ਼ਿਕਾ ਨੇ ਦੂਜਾ, ਅੱਠਵੀਂ ਜਮਾਤ ਇਰੇਸ਼ ਅਤੇ ਕਸ਼ਿਸ਼ ਨੇ ਪਹਿਲਾ ਸਥਾਨ, ਗੁਰਨੂਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਮੁੱਖ ਅਧਿਆਪਕਾ ਸੁਖਵਿੰਦਰ ਕੌਰ ਵਲੋਂ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਅਤੇ ਜੇਤੂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਬੀਬਾ ਮਨਦੀਪ ਕੌਰ ਖੰਬੇ ਮੁੜ 'ਆਪ' ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਣੇ ਅਗਲੀ ਖ਼ਬਰ ਸ੍ਰੀ ਦੁਰਗਾ ਅਰਾਧਨਾ ਲਘੂ ਪੁਸਤਿਕਾ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।