23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸ੍ਰੀ ਦੁਰਗਾ ਅਰਾਧਨਾ ਲਘੂ ਪੁਸਤਿਕਾ ਲੋਕ ਅਰਪਣ

ਅਜੀਤ ਡੈਸਕ 16-07-2025
ਫ਼ਰੀਦਕੋਟ, 15 ਜਲਾਈ (ਸਤੀਸ਼ ਬਾਗ਼ੀ)-ਸਥਾਨਕ ਮਹਾਂ ਮਿ੍ਤਿੰਜਯ ਮੰਦਰ, ਰੋਜ਼ ਇਨਕਲੇਵ ਵਿਖੇ ਵਿਸ਼ੇਸ਼ ਤੌਰ 'ਤੇ ਪਧਾਰੇ ਮਹਾਂ ਮੰਡਲੇਸ਼ਵਰ ਸਵਾਮੀ ਕਮਲਾ ਨੰਦ ਗਿਰੀ ਦਾ ਸ਼ਰਧਾਲੂਆਂ ਨੇ ਸਵਾਗਤ ਕੀਤਾ | ਇਸ ਮੌਕੇ ਪ੍ਰਸਿੱਧ ਹਿੰਦੀ ਤੇ ਸੰਸਕਿ੍ਤ ਦੇ ਵਿਦਵਾਨ ਪ੍ਰੋਫ਼ੈਸਰ ਨਿਰਮਲ ਕੌਸ਼ਿਕ ਸੇਵਾ-ਮੁਕਤ ਮੁਖੀ ਹਿੰਦੀ ਵਿਭਾਗ ਸਰਕਾਰੀ ਬਿ੍ਜਿੰਦਰਾ ਕਾਲਜ ਵਲੋਂ ਸੰਪਾਦਿਤ ਸ੍ਰੀ ਦੁਰਗਾ ਅਰਾਧਨਾ ਲਘੂ ਪੁਸਤਿਕਾ ਦਾ ਵਿਮੋਚਨ ਸਵਾਮੀ ਕਮਲਾ ਨੰਦ ਗਿਰੀ ਮਹਾਰਾਜ ਦੇ ਕਰ ਕਮਲਾਂ ਨਾਲ ਕੀਤਾ ਗਿਆ | ਇਸ ਲਘੂ ਪੁਸਤਿਕਾ ਵਿਚ ਸ੍ਰੀ ਦੁਰਗਾ ਮਾਤਾ ਦੀ ਮਹਿਮਾਂ ਤੇ ਉਪਾਸਨਾ ਦਾ ਵਿਸਥਾਰ ਨਾਲ ਵਰਨਣ ਕੀਤਾ ਗਿਆ ਹੈ | ਉਨ੍ਹਾਂ ਦੀਆਂ ਜ਼ਿਆਦਾਤਰ ਪੁਸਤਕਾਂ ਅਧਿਆਆਤਮਕ ਸਨਾਤਨ ਧਰਮ, ਭਾਰਤੀ ਸੰਸਕਿ੍ਤੀ, ਗੁਰਮਤਿ ਗਿਆਨ ਅਤੇ ਸੰਸਕਿ੍ਤ ਭਾਸ਼ਾ ਦੇ ਪ੍ਰਚਾਰ ਨਾਲ ਸਬੰਧਤ ਹਨ | ਪ੍ਰੋ. ਨਿਰਮਲ ਕੌਸ਼ਿਕ ਨੇ ਦੱਸਿਆ ਕਿ 17 ਜੁਲਾਈ ਨੂੰ ਮਾਤਾ ਦੇ ਝੰਡਿਆਂ ਦੀ ਸ਼ੋਭਾ ਯਾਤਰਾ ਮੌਕੇ ਸ੍ਰੀ ਦੁਰਗਾ ਅਰਾਧਨਾ ਲਘੂ ਪੁਸਤਿਕਾਂ ਸ਼ਰਧਾਲੂਆਂ ਨੂੰ ਮੁਫ਼ਤ ਵੰਡੀਆਂ ਜਾਣਗੀਆਂ |
ਪਿਛਲੀ ਖ਼ਬਰ ਸ਼ਿਵਾਲਿਕ ਕਿਡਜ਼ ਸਕੂਲ 'ਚ ਪੰਜਾਬੀ ਸੁਲੇਖ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਦੋ ਮੋਟਰਸਾਈਕਲ ਸਵਾਰਾਂ ਨੇ ਔਰਤ ਦਾ ਪਰਸ ਖੋਹਣ ਦੀ ਕੀਤੀ ਕੋਸ਼ਿਸ਼ ਔਰਤ ਸੜਕ 'ਤੇ ਦੇ ਡਿੱਗੀ, ਲੱਗੀਆਂ ਗੰਭੀਰ ਸੱਟਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।