07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਟੇਟ ਇੰਸਟੀਚਿਊਟ ਮਾਹੂਆਣਾ 'ਚ ਈਾਧਨ ਕੁਸ਼ਲਤਾ ਡਰਾਈਵਿੰਗ ਕੋਰਸ ਜਲਦੀ ਸ਼ੁਰੂ-ਪਿ੍ੰ. ਸੇਖੋਂ

ਅਜੀਤ ਡੈਸਕ 28-12-2025
ਲੰਬੀ, 27 ਦਸੰਬਰ (ਮੇਵਾ ਸਿੰਘ)-ਸਟੇਟ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਈਵਿੰਗ ਸਕਲਿਜ਼ ਮਾਹੂਆਣਾ ਵਿਖੇ ਜਲਦ ਹੀ ਇਕ ਦਿਨਾ ਈਾਧਨ ਕੁਸ਼ਲਤਾ ਡਰਾਈਵਿੰਗ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਪਿ੍ੰਸੀਪਲ ਗੁਰਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਹੋਏ ਪੱਤਰ ਅਨੁਸਾਰ ਹੁਣ ਨਵੇਂ ਤੇ ਰੀਨਿਊ ਹੈਵੀ ਡਰਾਈਵਿੰਗ ਲਾਇਸੰਸ ਬਣਵਾਉਣ ਲਈ ਈਾਧਨ ਕੁਸ਼ਲਤਾ ਡਰਾਈਵਿੰਗ ਕੋਰਸ ਦਾ ਸਰਟੀਫ਼ਿਕੇਟ ਲਾਜ਼ਮੀ ਕਰ ਦਿੱਤਾ ਗਿਆ ਹੈ | ਪਿ੍ੰਸੀਪਲ ਅਨੁਸਾਰ ਸੰਸਥਾ ਵਲੋਂ ਇਹ ਕੋਰਸ ਲਈ ਸਰਟੀਫ਼ਿਕੇਟ ਜਾਰੀ ਕਰਨ ਵਾਸਤੇ ਸੰਸਥਾ ਦਾ ਸਾਫ਼ਟਵੇਅਰ ਅਪਡੇਟ ਕਰਵਾਇਆ ਜਾ ਰਿਹਾ ਹੈ | ਇਸ ਤੋਂ ਬਾਅਦ ਸੰਸਥਾ ਵਿਚ ਜਲਦ ਹੀ ਈਾਧਨ ਕੁਸ਼ਲਤਾ ਡਰਾਈਵਿੰਗ ਕੋਰਸ ਸ਼ੁਰੂ ਕੀਤਾ ਜਾਵੇਗਾ, ਜੋ ਕਿ ਨਿਰਧਾਰਤ ਸਿਲੇਬਸ ਅਨੁਸਾਰ ਪੂਰਾ ਕਰਵਾਇਆ ਜਾਵੇਗਾ | ਇਸ ਕੋਰਸ ਵਿਚ ਗੱਡੀਆਂ ਵਿਚ ਤੇਲ ਦੀ ਬੱਚਤ ਕਰਨ ਦੇ ਹੁਨਰ ਸਿਖਾਏ ਜਾਣਗੇ | ਵਿਸ਼ੇਸ਼ ਕਰਕੇ ਡਰਾਈਵਿੰਗ ਦੀਆਂ ਗ਼ਲਤ ਆਦਤਾਂ ਕਰਕੇ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦੇ ਕੇ ਸੂਝਵਾਨ ਡਰਾਈਵਿੰਗ ਲਈ ਜਾਗਰੂਕਤਾ ਨਾਲ ਤੇਲ ਦੀ 40 ਪ੍ਰਤੀਸ਼ਤ ਬੱਚਤ ਕੀਤੀ ਜਾ ਸਕੇਗੀ | ਇਸ ਕੋਰਸ ਨੂੰ ਹੈਵੀ ਡਰਾਈਵਿੰਗ ਲਾਇਸੰਸ ਬਣਵਾਉਣ ਵਾਲੇ ਸੰਸਥਾ ਵਿਚ ਪਹੁੰਚ ਕਰਕੇ ਈਾਧਨ ਕੁਸ਼ਲਤਾ ਦਾ ਸਰਟੀਫ਼ਿਕੇਟ ਕੋਰਸ ਕਰ ਸਕਦੇ ਹਨ |
ਪਿਛਲੀ ਖ਼ਬਰ ਕੇਂਦਰ ਵਲੋਂ ਮਨਰੇਗਾ ਨੂੰ ਖ਼ਤਮ ਕਰਨ ਦੀਆਂ ਸਾਜਿਸ਼ਾਂ ਸਫ਼ਲ ਨਹੀਂ ਹੋਣ ਦੇਵਾਂਗੇ-ਗੁਰਮੇਸ਼ ਸਿੰਘ ਅਗਲੀ ਖ਼ਬਰ ਭਾਜਪਾ ਵਲੋਂ ਅਟਲ ਬਿਹਾਰੀ ਵਾਜਪਾਈ ਦੀ ਜੈਅੰਤੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।