06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਆਦੇਸ਼ ਸੁਕੇਅਰ ਦੀ ਸਥਾਪਨਾ ਨਾਲ ਸ਼ਹਿਰ ਨੂੰ ਮਿਲੀ ਨਵੀਂ ਪਹਿਚਾਣ

ਅਜੀਤ ਡੈਸਕ 28-12-2025
ਸ੍ਰੀ ਮੁਕਤਸਰ ਸਾਹਿਬ, 27 ਦਸੰਬਰ (ਹਰਮਹਿੰਦਰ ਪਾਲ)-ਮਾਲਵਾ ਖੇਤਰ ਦੇ ਇਕ ਛੋਟੇ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੀ ਤਰੱਕੀ ਵਿਚ ਇਕ ਹੋਰ ਮੀਲ ਦਾ ਪੱਥਰ ਸਥਾਪਤ ਹੋਣ ਜਾ ਰਿਹਾ ਹੈ | ਆਦੇਸ਼ ਮੈਡੀਕਲ ਯੂਨੀਵਰਸਿਟੀ ਭੁੱਚੋ ਵਲੋਂ ਸ਼ਹਿਰ ਵਿਚ ਪੁਰਾਣੇ ਆਦੇਸ਼ ਹਸਪਤਾਲ ਵਾਲੀ ਥਾਂ 'ਤੇ ਇਕ ਸ਼ਾਨਦਾਰ ਵਪਾਰਕ ਸਟੇਟ ਆਦੇਸ਼ ਸੁਕੇਅਰ ਬਣਾਈ ਜਾ ਰਹੀ ਹੈ, ਜਿਸ ਨੂੰ ਅੱਜ ਪੰਜਾਬ ਰੀਅਲ ਅਸਟੇਟ ਰੈਗੂਲੈਟਰੀ ਅਥਾਰਿਟੀ ਵਲੋਂ ਰੇਰਾ ਨੰਬਰ ਅਲਾਟ ਕਰ ਦਿੱਤਾ ਗਿਆ | ਆਦੇਸ਼ ਸੁਕੇਅਰ ਦੇ ਮੈਨੇਜਿੰਗ ਡਾਇਰੈਕਟਰ ਡਾ. ਹਰਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ 4 ਏਕੜ ਵਿਚ ਬਣਾਏ ਜਾ ਰਹੇ ਇਸ ਪ੍ਰਾਜੈਕਟ ਵਿਚ ਜਿੱਥੇ ਦੁਨੀਆ ਭਰ ਦੇ ਵੱਡੇ-ਵੱਡੇ ਬਰਾਂਡ ਆਪਣਾ ਸ਼ੋਰੂਮ ਖੋਲ੍ਹਣ ਜਾ ਰਹੇ ਹਨ, ਉੱਥੇ ਇਸ ਵਿਚ ਸ਼ਹਿਰ ਵਾਸੀਆਂ ਲਈ ਪਾਰਕ ਤੇ ਬੱਚਿਆਂ ਦੇ ਮਨੋਰੰਜਨ ਲਈ ਵੀ ਪੂਰਾ ਇੰਤਜਾਮ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹੁਣ ਸ਼ਹਿਰ ਵਾਸੀਆਂ ਨੂੰ ਆਪਣੀ ਮਨਪਸੰਦ ਹਰ ਚੀਜ਼ ਸਸਤੇ ਮੁੱਲ 'ਤੇ ਮਿਲ ਜਾਵੇਗੀ | ਇਹ ਪ੍ਰਾਜੈਕਟ ਜੂਨ 26 ਤੱਕ ਪੂਰੀ ਤਰ੍ਹਾਂ ਨਾਲ ਤਿਆਰ ਹੋ ਜਾਵੇਗਾ |
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦੇ ਲੰਗਰ ਲਗਾਏ ਅਗਲੀ ਖ਼ਬਰ ਸਾਹਿਬਜ਼ਾਦਿਆਂ ਅਤੇ ਬਾਬਾ ਮੋਤੀ ਮਹਿਰਾ ਦੀ ਯਾਦ ਵਿਚ ਲੰਗਰ ਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।