06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਾਹਿਬਜ਼ਾਦਿਆਂ ਅਤੇ ਬਾਬਾ ਮੋਤੀ ਮਹਿਰਾ ਦੀ ਯਾਦ ਵਿਚ ਲੰਗਰ ਲਾਇਆ

ਅਜੀਤ ਡੈਸਕ 28-12-2025
ਸ੍ਰੀ ਮੁਕਤਸਰ ਸਾਹਿਬ, 27 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸਾਹਿਬਜ਼ਾਦਿਆਂ ਅਤੇ ਬਾਬਾ ਮੋਤੀ ਮਹਿਰਾ ਦੀ ਯਾਦ ਵਿਚ ਸ੍ਰੀ ਮੁਕਤਸਰ ਸਾਹਿਬ ਦੀ ਮਲੋਟ ਰੋਡ ਵਿਖੇ ਲੰਗਰ ਲਾਇਆ ਗਿਆ | ਸਵੇਰ ਤੋਂ ਲੈ ਕੇ ਹੀ ਸਬਜ਼ੀ ਤੇ ਪ੍ਰਸ਼ਾਦਿਆਂ ਦਾ ਲੰਗਰ ਲਗਾਇਆ ਗਿਆ ਅਤੇ ਚਾਹ ਦਾ ਲੰਗਰ ਵਰਤਾਇਆ ਗਿਆ | ਵੱਡੀ ਗਿਣਤੀ ਵਿਚ ਰਾਹਗੀਰਾਂ ਨੇ ਲੰਗਰ ਛਕਿਆ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ ਅਤੇ ਨਾਲ ਹੀ ਬਾਬਾ ਮੋਤੀ ਮਹਿਰਾ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਪ੍ਰਣਾਮ ਕੀਤਾ | ਮਲੋਟ ਰੋਡ ਦੇ ਮੁਹੱਲਾ ਵਾਸੀਆਂ ਅਤੇ ਮਾਰਕੀਟ ਦੇ ਸਹਿਯੋਗ ਨਾਲ ਇਹ ਲੰਗਰ ਲਾਇਆ ਗਿਆ | ਜਿਸ ਵਿਚ ਲੰਗਰ ਬਣਾਉਣ ਵਿਚ ਮੁਹੱਲੇ ਦੀਆਂ ਔਰਤਾਂ ਨੇ ਵੀ ਪੂਰਾ ਸਹਿਯੋਗ ਦਿੱਤਾ ਅਤੇ ਸਾਰੇ ਸੇਵਾਦਾਰਾਂ ਵਲੋਂ ਰਾਹਗੀਰਾਂ ਨੂੰ ਲੰਗਰ ਵਰਤਾਇਆ ਗਿਆ |
ਪਿਛਲੀ ਖ਼ਬਰ ਆਦੇਸ਼ ਸੁਕੇਅਰ ਦੀ ਸਥਾਪਨਾ ਨਾਲ ਸ਼ਹਿਰ ਨੂੰ ਮਿਲੀ ਨਵੀਂ ਪਹਿਚਾਣ ਅਗਲੀ ਖ਼ਬਰ 16ਵੇਂ ਭੰਡਾਰੇ ਦੀ ਸੇਵਾ ਲਈ ਸੇਵਾਦਾਰਾਂ ਦਾ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।