10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਐਚ.ਐਸ. ਹਾਈ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 20-10-2025
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਐਚ.ਐਸ. ਹਾਈ ਸਕੂਲ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਦੀਵਾਲੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਰੰਗੋਲੀ ਬਣਾਉਣ, ਦੀਵੇ ਸਜਾਉਣ ਅਤੇ ਕਾਰਡ ਬਣਾਉਣ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ | ਸਕੂਲ ਨੂੰ ਰੰਗ ਬਰੰਗੀਆਂ ਬੱਤੀਆਂ ਅਤੇ ਫ਼ੁੱਲਾਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ | ਸਕੂਲ ਦੇ ਪਿ੍ੰਸੀਪਲ ਵਿਪਨ ਕੁਮਾਰ, ਕੋਆਰਡੀਨੇਟਰ ਮੀਨਾ ਰਾਣੀ ਅਤੇ ਜੂਨੀਅਰ ਕੋਆਰਡੀਨੇਟਰ ਰਚਨਾ ਵਧਵਾ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਦੀਵਾਲੀ ਦੇ ਅਸਲੀ ਅਰਥ ਸਮਝਾਉਂਦੇ ਹੋਏ ਕਿਹਾ ਕਿ ਇਹ ਰੋਸ਼ਨੀਆਂ ਦਾ ਤਿਉਹਾਰ ਹੈ | ਸੱਚਾਈ ਦੀ ਬੁਰਾਈ 'ਤੇ ਜਿੱਤ ਦਾ ਪ੍ਰਤੀਕ ਹੈ | ਇਸ ਮੌਕੇ ਪਟਾਕੇ ਨਹੀਂ ਚਲਾਉਣੇ ਚਾਹੀਦੇ, ਕਿਉਂਕਿ ਉਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ | ਮਿੱਟੀ ਦੇ ਦੀਵੇ ਅਤੇ ਦੀਪ ਮਾਲਾ ਜਗ੍ਹਾ ਕੇ ਹੀ ਖੁਸ਼ੀ ਸਾਂਝੀ ਕਰਨੀ ਚਾਹੀਦੀ ਹੈ | ਇਸ ਉਪਰੰਤ ਸਾਰੇ ਵਿਦਿਆਰਥੀਆਂ ਨੂੰ ਮਠਿਆਈ ਵੰਡ ਕੇ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ ਗਈ |
ਪਿਛਲੀ ਖ਼ਬਰ ਸੇਂਟ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੀਵਾਲੀ 'ਤੇ ਵੱਖ-ਵੱਖ ਮੁਕਾਬਲੇ ਕਰਵਾਏ ਅਗਲੀ ਖ਼ਬਰ ਸਾਬਕਾ ਜੇਲ੍ਹ ਮੰਤਰੀ ਉਪਿੰਦਰ ਸ਼ਰਮਾ ਨੇ ਭਗਵਾਨ ਪਰਸ਼ੂ ਰਾਮ ਮੰਦਿਰ ਲਈ ਇਕ ਲੱਖ ਰੁਪਏ ਦਾਨ ਦਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।