10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਮਲੋਟ ’ਚ 26 ਅਗਸਤ ਨੂੰ ਹੋਵੇਗੀ ‘ਪੰਜਾਬ ਬਚਾਓ ਰੈਲੀ’-ਕੋਟਭਾਈ ਸੁਖਬੀਰ ਸਿੰਘ ਬਾਦਲ ਕਰਨਗੇ ਸ਼ਮੂਲੀਅਤ

ਸ੍ਰੀ ਮੁਕਤਸਰ ਸਾਹਿਬ, 9 ਅਗਸਤ (ਰਣਜੀਤ ਸਿੰਘ ਢਿੱਲੋਂ)-ਡੀ. ਏ.

ਹਰਪ੍ਰੀਤ ਸਿੰਘ ਕੋਟਭਾਈ। ਡੀ.ਏ.ਵੀ. ਪਬਲਿਕ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਏ ਜਾਣ ਦਾ ਦ੍ਰਿਸ਼। ਅਜੀਤ ਤਸਵੀਰ 10-08-2026
ਸ੍ਰੀ ਮੁਕਤਸਰ ਸਾਹਿਬ, 9 ਅਗਸਤ (ਰਣਜੀਤ ਸਿੰਘ ਢਿੱਲੋਂ)-ਡੀ.ਏ.ਵੀ. ਪਬਲਿਕ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਬੱਚਿਆਂ ਦੀਆਂ ਮਾਵਾਂ ਨੇ ਪਹੁੰਚ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਨ੍ਹ ਲਗਾਏ। ਅਧਿਆਪਕਾਂ ਦੁਆਰਾ ਗਿੱਧਾ ਅਤੇ ਡਾਂਸ ਪੇਸ਼ ਕੀਤੇ ਗਏ। ਬੱਚਿਆਂ ਦੀਆਂ ਮਾਵਾਂ ਨੂੰ ਤੰਬੋਲਾ ਗੇਮ ਅਤੇ ਹੋਰ ਫਨ ਗੇਮਾਂ ਕਰਵਾਈਆਂ ਗਈਆਂ। ਜਿਸ ਵਿਚ ਸਾਰਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਵੱਧ ਤੋਂ ਵੱਧ ਇਸ ਗੇਮਾਂ ਦਾ ਆਨੰਦ ਮਾਣਿਆ। ਇਸ ਤੋਂ ਬਿਨ੍ਹਾਂ ਉਨ੍ਹਾਂ ਲਈ ਕਈ ਸਰਪ੍ਰਾਈਜ਼ ਗਿਫ਼ਟ ਵੀ ਰੱਖੇ ਗਏ। ਜਿਵੇਂ ਬੈਸਟ ਨੇਲ ਆਰਟ ਲਈ, ਸਭ ਤੋਂ ਵਧੀਆ ਮਹਿੰਦੀ ਜਾਂ ਜਿਸ ਦੇ ਪਰਸ ਵਿਚ ਵੱਧ ਸਿੱਕੇ ਹੋਣ ਆਦਿ। ਸਭ ਤੋਂ ਮੰਨੋਰੰਜਕ ਮਿਸ ਤੀਜ, ਬੈਸਟ ਡਾਂਸਿੰਗ ਕੁਈਨ, ਬੈਸਟ ਹੇਅਰ ਸਟਾਈਲ, ਟਰੈਡੀਸ਼ਨਲ ਪਹਿਰਾਵਾ, ਮਿਸ ਐਨਰਜੈਟਿਕ ਚੁਣਨ ਲਈ ਤਿੰਨ ਰਾਊਂਡ ਕਰਵਾਈ ਗਏ। ਜਿਸ ਵਿਚ ਸਭ ਤੋਂ ਪਹਿਲਾਂ ਮਾਡਲਿੰਗ ਫਿਰ ਮਾਵਾਂ ਵਲੋਂ ਡਾਂਸ ਪੇਸ਼ ਕੀਤਾ ਗਿਆ। ਅੰਤ ਵਿਚ ਸੱਭਿਆਚਾਰਕ ਜਾਣਕਾਰੀ ਪਰਖਣ ਲਈ ਪ੍ਰਸ਼ਨੋਤਰੀ ਰਾਊਂਡ ਰੱਖਿਆ ਗਿਆ। ਜਿਸ ਵਿਚ ਮਾਪਿਆਂ ਨੂੰ ਅਲੋਪ ਹੋ ਰਹੇ ਸੱਭਿਆਚਾਰ ਅਤੇ ਤੀਜ ਤਿਉਹਾਰ ਨਾਲ ਸਬੰਧਿਤ ਪ੍ਰਸ਼ਨ ਪੁੱਛੇ ਗਏ। ਵਧੀਆ ਪੇਸ਼ਕਾਰੀ ਕਰਨ ਵਾਲੇ ਉਮੀਦਵਾਰ ਨੂੰ ਮਿਸ ਤੀਜ ਦਾ ਖਿਤਾਬ ਦਿੱਤਾ ਗਿਆ। ਅੰਤ ਵਿਚ ਸਕੂਲ ਪ੍ਰਿੰਸੀਪਲ ਵਰਸ਼ਾ ਸੱਚਦੇਵਾ ਨੇ ਜੇਤੂ ਮਾਵਾਂ ਨੂੰ ਇਨਾਮ ਵੰਡੇ ਅਤੇ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਪਹੁੰਚਣ ਵਾਲੀਆਂ ਮਾਵਾਂ ਨੂੰ ਜੀ ਆਇਆਂ ਆਖਿਆ।
ਪਿਛਲੀ ਖ਼ਬਰ ਮਹਾਂਵੀਰ ਗਊਸ਼ਾਲਾ ਵਿਖੇ ਸਵਾ ਗਿਆਰਾਂ ਲੱਖ ਸ੍ਰੀ ਹਨੂੰਮਾਨ ਚਾਲੀਸਾ ਪਾਠਾਂ ਦਾ ਸਮਾਪਤੀ ਸਮਾਰੋਹ ਸ਼ਰਧਾ ਤੇ ਉਤਸ਼ਾਹ ਨਾਲ ਸੰਪੰ... ਅਗਲੀ ਖ਼ਬਰ ਕੁਲਵੰਤ ਜੋਸ਼ੀ ਮੈਮੋਰੀਅਲ ਰਿਜ਼ਨਲ ਕਾਨਵੈਂਟ ਸਕੂਲ ਦੀ ਕ੍ਰਿਕਟ ਟੀਮ ਨੇ ਹਾਸਿਲ ਕੀਤਾ ਤੀਜਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।