10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਹਲਕੀ ਬਾਰਿਸ਼ ਨੇ ਗਿੱਦੜਬਾਹਾ ਪ੍ਰਸ਼ਾਸਨ ਦੇ ਪਬੰਧਾਂ ਦੀ ਪੋਲ ਖੋਲ੍ਹੀ ਸੜਕਾਂ ’ ਤੇ ਭਰਿਆ ਬਾਰਿਸ਼ ਦਾ ਪਾਣੀ

ਗਿੱਦੜਬਾਹਾ, 9 ਅਗਸਤ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸ਼ਹਿਰ ਅੰਦਰ ਮੁੱਢਲੇ ਪ੍ਰਬੰਧ ਵਿਚ ਸੁਧਾਰ ਕਰਨ ਵਿਚ ਪ੍ਰਸ਼ਾਸਨ ਦੀ ਨਾਕਾਮੀ ਨੇ ਅੱਜ ਹਲਕੀ ਬਾਹਿਸ਼ ਨੇ ਸਥਾਨਕ ਸਰਕਾਰ ਦੇ ਮਾੜੇ ਪ੍ਰੰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਜਿਸ ਨੇ ਰਾਜਨੀਤਿਕ ਆਗੂਆਂ ਵਲੋਂ ਸਮੇਂ ਸਿਰ ਸੀਵਰੇਜ ਦੀ ਪਾਈਪ ਦੇ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਦਾਅਵਿਆਂ ’ਤੇ ਪ੍ਰਸ਼ਸਨ ਚਿੰਨ੍ਹ ਲਗਾ ਦਿੱਤੇ ਹਨ।

ਅਜੀਤ ਡੈਸਕ 10-08-2026
ਗਿੱਦੜਬਾਹਾ, 9 ਅਗਸਤ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸ਼ਹਿਰ ਅੰਦਰ ਮੁੱਢਲੇ ਪ੍ਰਬੰਧ ਵਿਚ ਸੁਧਾਰ ਕਰਨ ਵਿਚ ਪ੍ਰਸ਼ਾਸਨ ਦੀ ਨਾਕਾਮੀ ਨੇ ਅੱਜ ਹਲਕੀ ਬਾਹਿਸ਼ ਨੇ ਸਥਾਨਕ ਸਰਕਾਰ ਦੇ ਮਾੜੇ ਪ੍ਰੰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਜਿਸ ਨੇ ਰਾਜਨੀਤਿਕ ਆਗੂਆਂ ਵਲੋਂ ਸਮੇਂ ਸਿਰ ਸੀਵਰੇਜ ਦੀ ਪਾਈਪ ਦੇ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਦਾਅਵਿਆਂ ’ਤੇ ਪ੍ਰਸ਼ਸਨ ਚਿੰਨ੍ਹ ਲਗਾ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸ਼ਹਿਰ ਦੀ ਚਿਰਾਂ ਤੋਂ ਸੀਵਰੇਜ ਸਮੱਸਿਆ ਹੱਲ ਕਰਨ ਲਈ ਭੱਠੀਵਾਲਾ ਮੋੜ ਤੋਂ ਲੰਬੀ ਫਾਟਕ ਤੱਕ ਸੀਵਰੇਜ ਦੀ ਪਾਈਪ ਪਾਉਣ ਦਾ ਕਾਰਜ ਬੀਤੇ ਛੇ ਕੁ ਮਹੀਨਿਆਂ ਤੋਂ ਮਸਤ ਹਾਥੀ ਦੀ ਚਾਲ ਸ਼ੁਰੂ ਹੋਇਆ ਸੀ, ਜਦੋਂ ਕਿ ਭੱਠੀਵਾਲਾ ਮੋੜ ਤੋਂ ਸਟੇਡੀਅਮ ਤੱਕ ਕੰਮ ਮੁਕੰਮਲ ਹੋਇਆ ਦੋ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਉਕਤ ਰਸਤੇ ਹੀ ਹਾਲਤ ਇਹ ਹੈ ਕਿ ਪ੍ਰਸ਼ਾਸਨ ਵਲੋਂ ਕੱਚੇ ਰਸਤੇ ਵਿਚ ਪਏ ਖੱਡਿਆਂ ਨੂੰ ਪੱਧਰ ਨਹੀਂ ਕੀਤਾ ਗਿਆ। ਜਿਸ ਕਰਕੇ ਅਵਾਜਾਵੀ ਵਿਚ ਵੱਡਾ ਵਿਘਨ ਪੈਣ ਕਰਕੇ ਅਨੇਕਾਂ ਹੀ ਹਾਦਸੇ ਵਾਪਰ ਚੁੱਕੇ ਹਨ। ਕਈ ਵਾਰ ਈ-ਰਿਕਸ਼ੇ ਪਲਟ ਜਾਂਦੇ ਹਨ। ਉਕਤ ਰਸਤੇ ਦੀ ਹਾਲਤ ਬਦਤਰ ਹੋ ਗਏ ਹਨ ਅਤੇ ਖੱਡਿਆਂ ਵਿਚ ਪਾਣੀ ਖੜ੍ਹਾ ਰਹਿੰਦਾ ਹੈ। ਲੰਬੀ ਰੋਡ ਫਾਟਕ ਤੋਂ ਸਟੇਡੀਅਮ ਤੱਕ ਚੱਲ ਰਿਹਾ ਸੀਵਰੇਜ ਪਾਈਪ ਪਾਉਣ ਦਾ ਕੰਮ ਵੀ ਅਕਸਰ ਧੀਮੀ ਗਤੀ ਨਾਲ ਚੱਲ ਰਿਹਾ ਹੈ। ਉਕਤ ਰਸਤੇ ’ਤੇ ਦੁਕਾਨਦਾਰਾਂ ਦਾ ਕੰਮਕਾਜ ਠੱਪ ਹੋ ਕਿ ਰਹਿ ਗਿਆ ਹੈ। ਸਫ਼ਾਈ ਕਰਮਚਾਰੀਆਂ ਦੀ ਚੱਲੀ ਹੜਤਾਲ ਕਾਰਨ ਸੜਕਾਂ ’ਤੇ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਸਫ਼ਾਈ ਵਿਵਸਥਾ ਦਾ ਮਾੜਾ ਹੋਣ ਕਰਕੇ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਅੱਜ ਪਈ ਮਾਮੂਲੀ ਬਾਰਿਸ਼ ਨਾਲ ਉਕਤ ਰਸਤੇ ਦੀ ਹਾਲਤ ਬਦਤਰ ਹੋ ਗਈ ਸੀ। ਸਰਕੂਲਰ ਰੋਡ ’ਤੇ ਪਾਈ ਜਾ ਰਹੀ ਸੀਵਰੇਜ ਦੀ ਪਾਈਪ ਵਾਲਾ ਰਸਤਾ ਪਾਣੀ ਨਾਲ ਭਰ ਗਿਆ ਹੈ। ਜਿਸ ਕਰਕੇ ਨਾਲ ਲਗਦੇ ਮੁਹੱਲਾ ਵਾਸੀਆਂ ਅਤੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਕਈ ਮੁਹੱਲਿਆਂ ਵਿਚ ਸੀਵਰੇਜ ਦਾ ਪਾਣੀ ਓਵਰਫਲੋ ਹੋ ਰਿਹਾ ਹੈ। ਸੜਕਾਂ ਦੇ ਕੰਢੇ ’ਤੇ ਥਾਂ-ਥਾਂ ਪਏ ਕੂੜੇ ਦੇ ਢੇਰਾਂ ਕਾਰਨ ਗੰਦੀ ਬਦਬੂ ਫੈਲ ਰਹੀ ਹੈ। ਸਬਜੀ ਮੰਡੀ ਪਾਣੀ ਨਾਲ ਭਰ ਗਈ ਹੈ। ਤਾਜਾ ਪਈ ਬਾਰਿਸ਼ ਨਾਲ ਟ੍ਰੈਫਿਕ ਵਿਚ ਵਿਘਨ ਪੈਣ ਤੋਂ ਇਲਾਵਾ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ। ਆਮ ਸ਼ਹਿਰੀਆਂ ਦੀ ਮੰਗ ਹੈ ਕਿ ਸ਼ਹਿਰ ਦੀਆਂ ਪ੍ਰਮੁੱਖ ਸਮੱਸਿਆਵਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ।
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦਾ ਇਜਲਾਸ ਸਫ਼ਲਤਾਪੂਰਵਕ ਸੰਪੰਨ ਅਗਲੀ ਖ਼ਬਰ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੰਬੀ ’ਚ ‘ਤੀਆਂ ਤੀਜ ਦੀਆਂ’ ਦਾ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।