10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਕੋਲੰਬੀਆ 'ਚ 7.4 ਤੀਬਰਤਾ ਦੇ ਨਾਲ ਆਇਆ ਭੂਚਾਲ

ਕੋਲੰਬੀਆ, 10 ਅਗਸਤ- ਕੋਲੰਬੀਆ 'ਚ ਭੂਚਾਲ ਦੇ ਜ਼ਬਰਦਸਤ ਝਟਕੇ....

ਅਜੀਤ ਡੈਸਕ 10-08-2026

ਕੋਲੰਬੀਆ, 10 ਅਗਸਤ- ਕੋਲੰਬੀਆ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਯੂਰਪੀਅਨ-ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ (ਈਐਮਐਸਸੀ) ਦੇ ਅਨੁਸਾਰ, ਭੂਚਾਲ ਦੀ ਸ਼ੁਰੂਆਤੀ ਤੀਬਰਤਾ 7.4 ਸੀ ਅਤੇ ਇਸ ਦਾ ਕੇਂਦਰ 115 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਉਸੇ ਸਮੇਂ, ਕੋਲੰਬੀਆ ਦੀ ਭੂ-ਵਿਗਿਆਨ ਸੇਵਾ ਨੇ ਇਸਦੀ ਸ਼ੁਰੂਆਤੀ ਤੀਬਰਤਾ 6.7 ਦੱਸੀ ਹੈ। ਰਾਜਧਾਨੀ ਬੋਗੋਟਾ ਸਮੇਤ ਕਈ ਇਲਾਕਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦੇ ਝਟਕੇ ਗੁਆਂਢੀ ਦੇਸ਼ ਇਕਵਾਡੋਰ 'ਚ ਵੀ ਮਹਿਸੂਸ ਕੀਤੇ ਗਏ। ਭੂਚਾਲ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਕਈ ਲੋਕ ਆਪਣੇ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਆ ਗਏ।
 
ਈ.ਐਮ.ਐਸ.ਸੀ. ਦੇ ਅਨੁਸਾਰ, ਕੋਲੰਬੀਆ ਵਿਚ ਭੂਚਾਲ ਦੀ ਤੀਬਰਤਾ 7.4 ਮਾਪੀ ਗਈ ਅਤੇ ਇਹ 115 ਕਿਲੋਮੀਟਰ ਦੀ ਡੂੰਘਾਈ ਵਿਚ ਆਇਆ। ਦੋਵਾਂ ਏਜੰਸੀਆਂ ਮੁਤਾਬਕ ਭੂਚਾਲ ਦਾ ਕੇਂਦਰ ਸੈਨ ਜੋਸ ਡੇਲ ਪਾਲਮਾਰ 'ਚ ਸੀ। ਇਹ ਇਲਾਕਾ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਤੋਂ ਲਗਭਗ 400 ਕਿਲੋਮੀਟਰ ਪੱਛਮ ਵਿਚ ਸਥਿਤ ਹੈ।

ਅਗਲੀ ਖ਼ਬਰ ਭਾਖੜਾ ਡੈਮ ਅਤੇ ਨੰਗਲ ਡੈਮ ਨੂੰ ਤਿਰੰਗੇ ਦੀਆਂ ਲਾਈਟਾਂ ਨਾਲ ਸਜਾਇਆ ਗਿਆ