01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸੱਤੀ ਸਤਵਿੰਦਰ ਸਿੰਘ ਦੀ ਪੁਸਤਕ 'ਬੁਲੰਦ ਖਿਆਲਾਂ ਦੇ ਅਹਿਸਾਸ' ਦਾ ਲੋਕ ਅਰਪਣ ਅੱਜ <br/>

ਅਜੀਤ ਡੈਸਕ 20-07-2025
ਜੈਤੋ, 19 ਜੁਲਾਈ (ਗੁਰਮੀਤਪਾਲ ਰੋੜਕਪੂਰਾ)-ਜੈਤੋ ਦੇ ਨੌਵਜਾਨ ਲੇਖਕ ਸੱਤੀ ਸਤਵਿੰਦਰ ਸਿੰਘ ਦੀ ਲਿਖੀ ਹੋਈ ਪਲੇਠੀ ਪੁਸਤਕ 'ਬੁਲੰਦ ਖਿਆਲਾਂ ਦੇ ਅਹਿਸਾਸ' ਦੀ 20 ਜੁਲਾਈ 2025 ਨੂੰ ਲੋਕ ਅਰਪਣ ਕੀਤੀ ਜਾਵੇਗੀ | ਇਸ ਪੁਸਤਕ ਦੀ ਘੁੰਡ ਚੁਕਾਈ ਜੈ ਸ੍ਰੀ ਸ਼ਾਮ ਰੈਸਟੋਰੈਂਟ ਜੈਤੋ ਵਿਖੇ ਕੀਤੀ ਜਾਵੇਗੀ, ਜਿਸ 'ਚ ਹਲਕਾ ਵਿਧਾਇਕ ਜੈਤੋ ਅਮੋਲਕ ਸਿੰਘ ਤੇ ਹਰੀਸ਼ ਗੋਇਲ ਪ੍ਰਧਾਨ ਨਗਰ ਕੌਂਸਲ ਜੈਤੋ ਵਿਸ਼ੇਸ਼ ਮਹਿਮਾਨ ਤੌਰ 'ਤੇ ਹਾਜ਼ਰ ਹੋਣਗੇ | ਸਮਾਗਮ ਦੌਰਾਨ ਸ਼ਖ਼ਸੀਅਤਾਂ ਵਜੋਂ ਸੰਤ ਰਿਸ਼ੀ ਰਾਮ ਜੀ (ਜਲਾਲ ਵਾਲੇ), ਪ੍ਰੋ. ਪਾਲੀ ਭੁਪਿੰਦਰ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਰੰਗ ਕਰਮੀ ਜਗਦੇਵ ਢਿੱਲੋਂ ਉੱਘੇ ਨਾਟਕਕਾਰ, ਪ੍ਰੋ: ਪਰਮਿੰਦਰ ਸਿੰਘ ਤੱਗੜ ਪੰਜਾਬੀ ਯੂਨੀਵਰਸਿਟੀ ਕਾਲਜ, ਜੈਤੋ, ਪ੍ਰੋ: ਰਵਿੰਦਰ ਸਿੰਘ ਰਵੀ ਯੁਨੀਵਰਸਿਟੀ ਕਾਲਜ ਘਨੌਰ ਆਦਿ ਉਚੇਚੇ ਤੌਰ 'ਤੇ ਆਪਣੀ ਹਾਜ਼ਰੀ ਲਗਾਉਣਗੇ ਤੇ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ |

ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਸਰਚ ਅਭਿਆਨ ਜਾਰੀ ਸ਼ੱਕੀ ਵਿਅਕਤੀਆਂ ਤੇ ਤਲਾਸ਼ੀ ਦੌਰਾਨ 1200 ਤੋਂ ਵੱਧ ਲੋਕਾਂ ਤੇ 400 ਵਾਹਨਾਂ... ਅਗਲੀ ਖ਼ਬਰ ਉਗਰਾਹਾਂ ਜਥੇਬੰਦੀ ਦੀ ਬਲਾਕ ਪੱਧਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।