01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਉਗਰਾਹਾਂ ਜਥੇਬੰਦੀ ਦੀ ਬਲਾਕ ਪੱਧਰੀ ਮੀਟਿੰਗ

ਅਜੀਤ ਡੈਸਕ 20-07-2025
ਅਜੀਤਵਾਲ, 19 ਜੁਲਾਈ (ਹਰਦੇਵ ਸਿੰਘ ਮਾਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ-1 ਦੀ ਮੀਟਿੰਗ ਬਲਾਕ ਪ੍ਰਧਾਨ ਜਗਜੀਤ ਸਿੰਘ ਮੱਦੋਕੇ ਦੀ ਪ੍ਰਧਾਨਗੀ ਹੇਠ ਪਿੰਡ ਕੋਕਰੀ ਕਲਾਂ ਵਿਖੇ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਮੀਟਿੰਗ ਵਿਚ ਬਹੁਤ ਅਹਿਮ ਮੁੱਦਿਆਂ 'ਤੇ ਵਿਚਾਰ ਚਰਚਾ ਹੋਈ | ਇਸ ਮੌਕੇ ਬਲਾਕ ਜਨਰਲ ਸਕੱਤਰ ਜਗਜੀਤ ਸਿੰਘ ਕੋਕਰੀ ਅਤੇ ਬਲਾਕ ਵਿੱਤ ਸਕੱਤਰ ਲਖਵੀਰ ਸਿੰਘ ਚੜਿੱਕ ਨੇ ਕਿਹਾ ਕਿ ਸਰਕਾਰਾਂ ਵਲੋਂ ਲੈਂਡ ਪੂਲਿੰਗ ਸਕੀਮ ਅਤੇ ਇਸੇ ਤਰਾਂ ਦੀਆਂ ਹੋਰ ਕਿਸਾਨ ਮਾਰੂ ਨੀਤੀਆਂ ਤਿਆਰ ਕੀਤੀਆਂ ਹੋਈਆਂ ਹਨ ਤਾਂ ਕਿ ਤੁਹਾਡੀਆਂ ਜ਼ਮੀਨਾਂ ਕਾਰਪੋਰੇਟ ਦੇ ਹਵਾਲੇ ਕੀਤੀਆਂ ਜਾ ਸਕਣ | ਉਨ੍ਹਾਂ ਕਿਹਾ ਇਹ ਨੀਤੀਆਂ ਦਾ ਮਕਸਦ ਜਿੱਥੇ ਜ਼ਮੀਨਾਂ ਖੋਹਣਾ ਹੈ, ਉੱਥੇ ਤੁਹਾਨੂੰ ਆਰਥਿਕ ਤੌਰ 'ਤੇ ਅਪਾਹਜ ਕਰਨ, ਕਿਰਤੀਆਂ ਨੂੰ ਰੋਜ਼ਗਾਰ ਤੋਂ ਵਾਂਝੇ ਕਰਨ, ਨਿੱਕੇ ਦੁਕਾਨਦਾਰਾਂ ਤੱਕ ਦੇ ਰੋਜ਼ਗਾਰ ਨੂੰ ਵੱਡੀਆਂ ਕੰਪਨੀਆਂ ਦੇ ਹਵਾਲੇ ਕਰਨ ਮਤਲਬ ਖੇਤੀ ਨਾਲ ਜੁੜੇ ਅਤੇ ਸਾਰੇ ਨਿੱਕੇ ਕਾਰੋਬਾਰ ਅੰਤਰਰਾਸ਼ਟਰੀ ਕੰਪਨੀਆਂ ਦੇ ਹਵਾਲੇ ਕਰਨ ਦੀ ਪੂਰੀ ਤਿਆਰੀ ਹੈ, ਜਿਸ ਨਾਲ ਬੇਰੁਜ਼ਗਾਰੀ ਤਾਂ ਵਧੇਗੀ ਨਾਲ ਹੀ ਖਾਧ ਪਦਾਰਥਾਂ ਤੇ ਕਾਰਪੋਰੇਟ ਦਾ ਕਬਜਾ ਹੋਣ ਨਾਲ ਭੁੱਖਮਰੀ ਦੇ ਹਾਲਾਤ ਪੈਦਾ ਹੋਣਗੇ | ਆਗੂਆਂ ਨੇ ਕਿਹਾ ਕਿ ਇਨ੍ਹਾਂ ਬੇ ਇਨਸਾਫ਼ੀਆਂ ਅਤੇ ਹੱਕ ਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਦੇ ਦਾਇਰੇ ਨੂੰ ਹੋਰ ਵਿਸ਼ਾਲ ਕਰਨ ਲਈ ਮੁਹਿੰਮ ਵਿੱਢੀ ਜਾਵੇਗੀ | ਮੀਟਿੰਗ ਵਿਚ ਸ਼ਾਮਲ ਸਾਰੇ ਪਿੰਡ ਆਗੂਆਂ ਵਲੋਂ ਜਥੇਬੰਦੀ ਦੇ ਉਲੀਕੇ ਹਰ ਪ੍ਰੋਗਰਾਮ ਵਿਚ ਹਰ ਪਿੰਡ ਤੋਂ ਵੱਡੀ ਗਿਣਤੀ ਸ਼ਾਮਲ ਕਰਨ ਦਾ ਵਾਇਦਾ ਕੀਤਾ ਗਿਆ | ਇਸ ਮੌਕੇ ਸੁਰਜੀਤ ਸਿੰਘ ਕਿਲੀ ਚਾਹਲ, ਗੁਰਜੰਟ ਸਿੰਘ ਕੋਕਰੀ, ਗੁਰਦੇਵ ਸਿੰਘ ਚੜਿੱਕ, ਨਛੱਤਰ ਸਿੰਘ ਝੰਡੇਵਾਲ, ਜਸਵਿੰਦਰ ਸਿੰਘ ਝੰਡੇਵਾਲ, ਕਰਨੈਲ ਸਿੰਘ ਅਜੀਤਵਾਲ, ਗੁਰਚਰਨ ਸਿੰਘ ਦੌਧਰ, ਸ਼ਿੰਦਰ ਕੌਰ ਕੋਕਰੀ ਕਲਾਂ, ਸ਼ਿੰਦਰ ਕੌਰ ਦੌਧਰ ਤੋਂ ਇਲਾਵਾ ਬਲਾਕ ਦੇ ਵੱਡੀ ਗਿਣਤੀ 'ਚ ਪਿੰਡ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਸੱਤੀ ਸਤਵਿੰਦਰ ਸਿੰਘ ਦੀ ਪੁਸਤਕ 'ਬੁਲੰਦ ਖਿਆਲਾਂ ਦੇ ਅਹਿਸਾਸ' ਦਾ ਲੋਕ ਅਰਪਣ ਅੱਜ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਗਰਾਂਟ ਭੇਜਣ ਲਈ ਹਲਕਾ ਵਿਧਾਇਕ ਬਾਘਾ ਪੁਰਾਣਾ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।