01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਘਰੇਲੂ ਪ੍ਰੇਸ਼ਾਨੀ ਕਾਰਨ ਇਕ ਵਿਅਕਤੀ ਨੇ ਰਾਜਸਥਾਨ ਨਹਿਰ ’ਚ ਮਾਰੀ ਛਾਲ

ਲੰਬੀ, 31 ਅਗਸਤ (ਮੇਵਾ ਸਿੰਘ)-ਮਾਨਸਿਕ ਪ੍ਰੇਸ਼ਾਨੀ ਕਾਰਨ ਇਕ ਵਿਅਕਤੀ ਵਲੋਂ ਨੈਸ਼ਨਲ ਹਾਈਵੇ ਨੰ: 9 ਤੋਂ ਲੰਘਦੀ ਰਾਜਸਥਾਨ ਨਹਿਰ ਵਿਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਸੇਵਕ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਮਲੋਟ ਕਿਸੇ ਘਰੇਲੂ ਕਾਰਨ ਕਰਕੇ ਮਾਨਸ਼ਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਹ ਮਲੋਟ ਤੋਂ ਮੋਟਰਸਾਈਕਲ ਰਾਹੀਂ ਰਾਜਸਥਾਨ ਨਹਿਰ ਨੇੜੇ ਪਿੰਡ ਆਧਨੀਆ ’ਤੇ ਪਹੁੰਚਿਆ ਤੇ ਅਚਾਨਕ ਰਾਜਸਥਾਨ ਨਹਿਰ ਵਿਚ ਛਾਲ ਮਾਰ ਦਿੱਤੀ।

ਅਜੀਤ ਡੈਸਕ 01-09-2026
ਲੰਬੀ, 31 ਅਗਸਤ (ਮੇਵਾ ਸਿੰਘ)-ਮਾਨਸਿਕ ਪ੍ਰੇਸ਼ਾਨੀ ਕਾਰਨ ਇਕ ਵਿਅਕਤੀ ਵਲੋਂ ਨੈਸ਼ਨਲ ਹਾਈਵੇ ਨੰ: 9 ਤੋਂ ਲੰਘਦੀ ਰਾਜਸਥਾਨ ਨਹਿਰ ਵਿਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਸੇਵਕ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਮਲੋਟ ਕਿਸੇ ਘਰੇਲੂ ਕਾਰਨ ਕਰਕੇ ਮਾਨਸ਼ਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਹ ਮਲੋਟ ਤੋਂ ਮੋਟਰਸਾਈਕਲ ਰਾਹੀਂ ਰਾਜਸਥਾਨ ਨਹਿਰ ਨੇੜੇ ਪਿੰਡ ਆਧਨੀਆ ’ਤੇ ਪਹੁੰਚਿਆ ਤੇ ਅਚਾਨਕ ਰਾਜਸਥਾਨ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਵੀ ਰਾਜਸਥਾਨ ਨਹਿਰ ਕੋਲ ਪਹੁੰਚ ਗਏ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਇਸ ਘਟਨਾ ਤੋਂ ਪਹਿਲਾਂ ਕਿਸੇ ਹੋਰ ਥਾਂ ਦਾ ਵਿਅਕਤੀ ਵੀ ਨਹਿਰ ਵਿਚ ਛਾਲ ਮਾਰ ਗਿਆ ਸੀ ਤੇ ਉਸ ਦੇ ਪਰਿਵਾਰ ਵਾਲੇ ਉਸ ਦੀ ਭਾਲ ਕਰ ਰਹੇ ਸਨ, ਜਿਨ੍ਹਾਂ ਵਲੋਂ ਸੇਵਕ ਸਿੰਘ ਦੇ ਨਹਿਰ ਵਿਚ ਛਾਲ ਮਾਰਨ ਦਾ ਪਤਾ ਚੱਲਿਆ।
ਪਿਛਲੀ ਖ਼ਬਰ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਅੱਖਾਂ ਦੇ ਦਾਨ ਸੰਬੰਧੀ ਪੰਦਰਵਾੜਾ ਮਨਾਇਆ ਅਗਲੀ ਖ਼ਬਰ ਅਮਨਿੰਦਰ ਸਿੰਘ ਬੰਨੀ ਬਰਾੜ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਹਲਕਾ ਇੰਚਾਰਜ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।