30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਵਿਵੇਕ ਸਕੂਲ ਬਰਗਾੜੀ ਵਿਖੇ ਬੱਚਿਆਂ ਦਾ ਸਨਮਾਨ <br/>

ਅਜੀਤ ਡੈਸਕ 19-07-2025
ਬਰਗਾੜੀ, 18 ਜੁਲਾਈ (ਲਖਵਿੰਦਰ ਸ਼ਰਮਾ)-ਵਿਵੇਕ ਪਬਲਿਕ ਸਕੂਲ ਬਰਗਾੜੀ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਨਮਾਨਿਤ ਕੀਤੇ ਬੱਚਿਆਂ ਨੂੰ ਸਕੂਲ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕਰਨ ਉਪਰੰਤ ਸਨਮਾਨਿਤ ਕੀਤਾ | ਸਕੂਲ ਚੇਅਰਮੈਨ ਹਰਜਿੰਦਰ ਸਿੰਘ, ਡਾ. ਚਰਨਜੀਤ ਸਿੰਘ ਤੇ ਪਿ੍ੰਸੀਪਲ ਸੋਨੀਆ ਸੇਠੀ ਨੇ ਬੱਚਿਆਂ ਨੂੰ ਸਨਮਾਨਿਤ ਕਰਨ ਉਪਰੰਤ ਦੱਸਿਆ ਕਿ ਸਰਕਲ ਵਲੋਂ ਕਰਵਾਏ ਸਮਾਗਮ 'ਚ ਇਸ ਸਕੂਲ ਦੇ 18 ਬੱਚਿਆਂ ਨੇ ਭਾਗ ਲਿਆ ਸੀ ਤੇ ਸਟੱਡੀ ਸਰਕਲ ਵਲੋਂ ਕਰਵਾਈਆਂ ਗਤੀਵਿਧੀਆਂ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ, ਜਿਸ ਕਾਰਨ ਇਸ ਸਕੂਲ ਦੇ ਬੱਚਿਆਂ ਨੂੰ ਸਰਕਲ ਵਲੋਂ ਸਨਮਾਨਿਤ ਕੀਤਾ ਗਿਆ ਸੀ | ਸਕੂਲ ਪ੍ਰਬੰਧਕ ਕਮੇਟੀ ਵਲੋਂ ਕੋਆਰਡੀਨੇਟਰ ਅਮਰਜੀਤ ਕੌਰ, ਗਗਨਦੀਪ ਕੌਰ, ਸਾਨੀਆ ਨਰੂਲਾ, ਨੈਤਿਕ ਸਿੱਖਿਆ ਦੀ ਅਧਿਆਪਕਾ ਰਜਨਦੀਪ ਕੌਰ ਢਿੱਲੋਂ ਵਲੋਂ ਕਰਵਾਈ ਜਾਂਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਬੱਚਿਆਂ ਦੀਆਂ ਚੰਗੀਆਂ ਪਾ੍ਰਪਤੀਆਂ ਦਾ ਸਿਹਰਾ ਇਨ੍ਹਾਂ ਅਧਿਆਪਕਾਵਾਂ ਨੂੰ ਜਾਂਦਾ ਹੈ ਜੋ ਬੱਚਿਆਂ ਨੂੰ ਰੁਟੀਨ ਦੀ ਪੜ੍ਹਾਈ ਦੇ ਨਾਲ ਨੈਤਿਕ ਸਿੱਖਿਆ ਵੀ ਦਿੰਦੇ ਹਨ | ਇਸ ਮੌਕੇ ਸਮੂਹ ਸਟਾਫ਼, ਬੱਚੇ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਿ੍ਜਿੰਦਰਾ ਕਾਲਜ ਦੀ ਓਲਡ ਸਟੂਡੈਂਟਸ ਐਸੋਸੀਏਸ਼ਨ ਨੇ ਵਣ ਮਹਾਂਉਤਸਵ ਮਨਾਇਆ <br/> ਅਗਲੀ ਖ਼ਬਰ ਪੰਡਿਤ ਸੋਹਣ ਲਾਲ ਸ਼ਰਮਾ ਬਰਗਾੜੀ ਨਮਿਤ ਸ਼ਰਧਾਂਜਲੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।