ਬਰਗਾੜੀ, 18 ਜੁਲਾਈ (ਸੁਖਰਾਜ ਸਿੰਘ ਗੋਂਦਾਰਾ, ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਨਿਵਾਸੀ ਜਗਦੀਸ਼ ਲਾਲ ਸ਼ਰਮਾ, ਪੰਚ ਵੀਰ ਚੰਦ ਸ਼ਰਮਾ ਦੇ ਪਿਤਾ ਅਤੇ ਨਵਪ੍ਰੀਤ ਸ਼ਰਮਾ, ਹਰਵਿੰਦਰ ਸ਼ਰਮਾ, ਮਨਦੀਪ ਸ਼ਰਮਾ ਦੇ ਦਾਦਾ ਪੰਡਿਤ ਸੋਹਣ ਲਾਲ ਸ਼ਰਮਾ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਹੋਇਆ | ਇਸ ਮੌਕੇ ਰਾਗੀ ਸਿੰਘ ਨੇ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਹਾਜ਼ਰ ਸੰਗਤ ਨੂੰ ਜ਼ਿੰਦਗੀ ਦੇ ਫਲਸਫੇ ਤੋਂ ਜਾਣੂੰ ਕਰਵਾਉਦਿਆਂ ਕਿਹਾ ਕਿ ਉਸ ਮਨੁੱਖ ਦਾ ਹੀ ਮਾਤ ਲੋਕ ਤੇ ਆਉਣਾ ਸਫ਼ਲ ਹੁੰਦਾ ਹੈ ਜੋ ਆਪਣੀ ਜ਼ਿੰਦਗੀ ਦੌਰਾਨ ਕੁਝ ਚੰਗਾ ਕਰਕੇ ਇਸ ਦੁਨੀਆਂ ਤੋਂ ਰੁਖਸਤ ਹੁੰਦਾ ਹੈ | ਇਸ ਮੌਕੇ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਪੰਡਿਤ ਸੋਹਣ ਲਾਲ ਨੂੰ ਆਪਣੀ ਸ਼ਰਧਾ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਜੀਵਨ 'ਤੇ ਚਾਨਣਾ ਪਾਇਆ ਅਤੇ ਉਨ੍ਹਾਂ ਵਲੋਂ ਆਪਣੇ ਜੀਵਨ ਦੌਰਾਨ ਪਰਿਵਾਰ ਤੇ ਸਮਾਜ ਲਈ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ | ਪਾਵਰਕਾਮ ਬਰਗਾੜੀ ਦੇ ਜੇ. ਈ. ਸਰਬਜੀਤ ਸਿੰਘ ਭਾਣਾ ਨੇ ਪਾਵਰਕਾਮ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਸੁਰਜੀਤ ਸਿੰਘ ਬਾਬਾ ਜੈਤੋ, ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਬਰਾੜ, ਜਸਵੰਤ ਸਿੰਘ ਢਿੱਲੋਂ, ਬਲਾਕ ਸੰਮਤੀ ਮੈਂਬਰ ਬਾਬੂ ਸਿੰਘ, ਸ਼ਵਿੰਦਰ ਸਿੰਘ ਚੰਨੀ, ਅਜੈਪਾਲ ਸਿੰਘ ਬਰਗਾੜੀ, ਪਰਵਿੰਦਰ ਸਿੰਘ ਕਾਕਾ, ਜਸਮੇਲ ਸਿੰਘ ਕਾਕਾ ਬਰਾੜ, ਗੁਰਦਿੱਤ ਸਿੰਘ ਢਿੱਲੋਂ, ਸੁਖਪਾਲ ਸਿੰਘ ਢਿੱਲੋਂ, ਜਗਵਿੰਦਰ ਸਿੰਘ ਢਿੱਲੋਂ, ਅਸ਼ੋਕ ਬਰਗਾੜੀ, ਸੇਵਾ ਮੁਕਤ ਪਿ੍ੰ. ਕਿ੍ਸ਼ਨ ਸ਼ਰਮਾ, ਹੰਸ ਰਾਜ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਦਰਸ਼ਨਪਾਲ ਸ਼ਰਮਾ, ਅਸ਼ੋਕ ਸ਼ਰਮਾ, ਜੇ. ਈ. ਕੁਲਵੀਰ ਸਿੰਘ, ਨਵਦੀਪ ਸ਼ਰਮਾ, ਵਿਜੈ ਬਰਗਾੜੀ, ਸੁਖਮੰਦਰ ਸਿੰਘ, ਸੁਰਿੰਦਰ ਮੋਹਣ ਸ਼ਰਮਾ, ਜਸਵਿੰਦਰ ਸਿੰਘ ਨੀਲਾ, ਸਤਿੰਦਰ ਸਿੰਘ ਪੱਪੂ ਢਿੱਲੋਂ, ਕੁਲਦੀਪ ਸਿੰਘ ਗੋਂਦਾਰਾ, ਸਤਿੰਦਰ ਸਿੰਘ ਹੈਪੀ ਬਰਾੜ, ਦਮਣ ਸਿੰਘ ਸਿੰਘ ਢਿੱਲੋਂ, ਸੁਖਦੇਵ ਸਿੰਘ ਸੇਵ ਢਿੱਲੋਂ, ਇੰਦਰਜੀਤ ਸ਼ਰਮਾ, ਪਰਮਜੀਤ ਸ਼ਰਮਾ, ਸੁਖਜਿੰਦਰ ਮਾਨਾ, ਬੇਅੰਤ ਸਿੰਘ ਬੁਰਜ, ਮਨਪ੍ਰੀਤ ਸਿੰਘ ਸੇਖੋਂ, ਡਾ. ਬਲਵਿੰਦਰ ਸਿੰਘ ਸਿਵੀਆਂ, ਸੁਖਜੰਤ ਸਿੰਘ ਸਦਿਉੜਾ, ਡਾ. ਗੁਰਦੀਪ ਸਿੰਘ ਬਰਾੜ, ਜੈਪਾਲ ਸ਼ਰਮਾ, ਬੱਬਲੀ ਢਿੱਲੋਂ, ਨੀਲਾ ਗੋਂਦਾਰਾ, ਉਵਰਸੀਰ ਸਿੰਘ ਢਿੱਲੋਂ, ਹਰੀ ਪ੍ਰਕਾਸ਼ ਸ਼ਰਮਾ, ਰਵੀ ਸ਼ਰਮਾ, ਟੇਕ ਚੰਦ ਅਰਸ਼ੀ, ਜਗਸੀਰ ਸ਼ਰਮਾ, ਸ਼ਾਮ ਲਾਲ ਸ਼ਰਮਾ ਫ਼ਰੀਦਕੋਟ, ਡਾ. ਬਾਲ ਕਿ੍ਸ਼ਨ ਡਕਰੂ, ਨੰਬਰਦਾਰ ਰਣਜੀਤ ਸਿੰਘ, ਰਾਜਾ ਕਵੈਤ, ਐਸ. ਡੀ. ਓ. ਰਾਜਿੰਦਰ ਸਿੰਘ, ਜੇ. ਈ. ਮਨਦੀਪ ਸਿੰਘ, ਜੇ. ਈ. ਸੁਖਪ੍ਰੀਤ ਸਿੰਘ, ਜਸਵੀਰ ਸਿੰਘ, ਸ਼ਿਵਰਾਜ ਸਿੰਘ, ਰਣਜੀਤ ਸਿੰਘ ਘਾਰੂ, ਗੁਰਚਰਨ ਸਿੰਘ ਢਿੱਲੋਂ, ਹਰਬੰਸ ਸਿੰਘ ਢਿੱਲੋਂ, ਲਖਵਿੰਦਰ ਸਿੰਘ ਗੋਲਡੀ ਢਿੱਲੋਂ ਆਦਿ ਸੰਗਤ 'ਚ ਹਾਜ਼ਰ ਸਨ | ਸਮਾਗਮ ਦੇ ਅਖੀਰ 'ਚ ਪਰਿਵਾਰ ਵਲੋਂ ਸੰਗਤ ਦਾ ਧੰਨਵਾਦ ਕੀਤਾ |