30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਬਿ੍ਜਿੰਦਰਾ ਕਾਲਜ ਦੀ ਓਲਡ ਸਟੂਡੈਂਟਸ ਐਸੋਸੀਏਸ਼ਨ ਨੇ ਵਣ ਮਹਾਂਉਤਸਵ ਮਨਾਇਆ <br/>

ਅਜੀਤ ਡੈਸਕ 19-07-2025
ਫ਼ਰੀਦਕੋਟ, 18 ਜੁਲਾਈ (ਸਟਾਫ਼ ਰਿਪੋਰਟਰ)-ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੇ ਪੁਰਾਣੇ ਵਿਦਿਆਰਥੀਆਂ ਦੀ ਸੰਸਥਾ ਓਲਡ ਸਟੂਡੈਂਟਸ ਐਸੋਸੀਏਸ਼ਨ ਵਲੋਂ ਪਿ੍ੰਸੀਪਲ (ਡੀ. ਡੀ. ਓ.) ਡਾ. ਰਾਜੇਸ਼ ਮੋਹਨ ਦੀ ਅਗਵਾਈ 'ਚ ਓ. ਐਸ. ਏ. ਦੇ ਦਫ਼ਤਰ ਹਰ ਸਾਲ ਦੀ ਤਰ੍ਹਾਂ ਵਾਤਾਵਰਨ ਨੂੰ ਸੰਭਾਲਣ ਲਈ ਵਣ ਮਹਾਂਉਤਸਵ ਮਨਾਇਆ | ਇਸ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਮੌੜ ਸਾਬਕਾ ਡੀ. ਆਈ. ਜੀ. ਦੀ ਅਗਵਾਈ 'ਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਪ੍ਰੋਫੈਸਰਾਂ ਨੇ ਗੁਲਾਬ ਦੇ ਬੂਟੇ ਲਗਾਏ | ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ. ਐਸ. ਐਸ. ਬਾਜਵਾ ਨੇ ਸੰਸਥਾਂ ਦੇ ਅਹੁਦੇਦਾਰਾਂ ਨਾਲ ਪਿ੍ੰਸੀਪਲ ਸਾਹਿਬ ਦੀ ਜਾਣ-ਪਹਿਚਾਣ ਕਰਵਾਈ | ਇਸ ਸਮੇਂ ਜਤਿੰਦਰਪਾਲ ਸਿੰਘ ਵੈਹਣੀਵਾਲ, ਜਸਵੰਤ ਸਿੰਘ ਪੁਰਬਾ (ਇੰਚਾਰਜ, ਉਪ ਦਫ਼ਤਰ 'ਅਜੀਤ', ਫ਼ਰੀਦਕੋਟ), ਰਵੀ ਸੇਠੀ (ਪ੍ਰਧਾਨ ਭੱਠਾ ਯੂਨੀਅਨ ਫ਼ਰੀਦਕੋਟ), ਠੇਕੇਦਾਰ ਹਰਜਿੰਦਰ ਸਿੰਘ ਪੱਪੂ ਸੰਧੂ ਤੇ ਸੰਦੀਪ ਸਿੰਘ ਗੋਂਦਾਰਾ ਰਿਟਾ. ਜ਼ਿਲ੍ਹਾ ਮੰਡੀ ਅਫ਼ਸਰ ਆਦਿ ਤੋਂ ਇਲਾਵਾ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਪੂਜਾ ਭੱਲਾ ਤੇ ਡਾ. ਨਰਿੰਦਰਜੀਤ ਸਿੰਘ ਬਰਾੜ ਆਦਿ ਮੈਂਬਰ ਹਾਜ਼ਰ ਸਨ | ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਪਿ੍ੰਸੀਪਲ ਸਾਹਿਬ ਨੂੰ ਸੰਸਥਾਂ ਦੇ ਉਦੇਸ਼ਾਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਭਰੋਸਾ ਦਿੱਤਾ ਕਿ ਉਹ ਹਰ ਪੱਖੋਂ ਕਾਲਜ ਤੇ ਵਿਦਿਆਰਥੀਆਂ ਦੇ ਵਿਕਾਸ ਲਈ ਆਪਣਾ ਭਰਪੂਰ ਯੋਗਦਾਨ ਦਿੰਦੇ ਰਹਿਣਗੇ | ਪਿ੍ੰਸੀਪਲ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਉਹ ਸਾਰਿਆ ਦੇ ਸਹਿਯੋਗ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ | ਸਟਾਫ਼ ਸਕੱਤਰ ਪ੍ਰੋ. ਤਜਿੰਦਰ ਸਿੰਘ ਨੇ ਸੰਸਥਾਂ ਦੁਆਰਾ ਪਿਛਲੇ ਸਮੇਂ 'ਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਪੂਜਾ ਭੱਲਾ ਨੇ ਸਭਨਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਮਿਡ-ਡੇ-ਮੀਲ ਵਰਕਰਾਂ ਜੂਨ ਮਹੀਨੇ ਦੀ ਤਨਖ਼ਾਹ ਤੋਂ ਵਾਂਝੀਆਂ ਅਗਲੀ ਖ਼ਬਰ ਵਿਵੇਕ ਸਕੂਲ ਬਰਗਾੜੀ ਵਿਖੇ ਬੱਚਿਆਂ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।