30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਨਹਿਰੂ ਸਟੇਡੀਅਮ ਸੰਬੰਧੀ ਗ਼ਲਤ ਖ਼ਬਰਾਂ ਦਾ ਜ਼ਿਲ੍ਹਾ ਖ਼ੇਡ ਅਫ਼ਸਰ ਨੇ ਕੀਤਾ ਖੰਡਨ <br/>

ਅਜੀਤ ਡੈਸਕ 19-07-2025
ਫ਼ਰੀਦਕੋਟ, 18 ਜੁਲਾਈ (ਜਸਵੰਤ ਸਿੰਘ ਪੁਰਬਾ)-ਪਿਛਲੇ ਦਿਨੀਂ ਸ਼ੋਸ਼ਲ ਮੀਡੀਆ ਦੇ ਇਕ ਹਿੱਸੇ ਵਿਚ ਨਹਿਰੂ ਸਟੇਡੀਅਮ ਫ਼ਰੀਦਕੋਟ ਤੇ ਜ਼ਿਲ੍ਹਾ ਖ਼ੇਡ ਵਿਭਾਗ ਦੀ ਕਾਰਗੁਜ਼ਾਰੀ ਸੰਬੰਧੀ ਜੋ ਟਿੱਪਣੀਆਂ ਕੀਤੀਆਂ ਗਈਆਂ ਹਨ, ਉਹ ਗਲਤ ਜਾਣਕਾਰੀ ਤੇ ਅਧੂਰੇ ਤੱਥਾਂ 'ਤੇ ਆਧਾਰਿਤ ਹਨ | ਇਹ ਪ੍ਰਗਟਾਵਾ ਜ਼ਿਲ੍ਹਾ ਖ਼ੇਡ ਅਫ਼ਸਰ ਬਲਜਿੰਦਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਨਹਿਰੂ ਸਟੇਡੀਅਮ ਦੀ ਬਿਲਡਿੰਗ ਤੇ ਗਰਾਊਾਡ ਬਿਲਕੁਲ ਪੁਰਾਣੇ ਹੋਣ ਕਾਰਨ ਸੜਕ ਤੋਂ ਨੀਵੇਂ ਹਨ ਜਿਸ ਕਾਰਨ ਬਰਸਾਤੀ ਮੌਸਮ 'ਚ ਪਾਣੀ ਭਰ ਜਾਣ ਕਾਰਨ ਘਾਹ ਕੱਟਣ ਵਿਚ ਸਮੱਸਿਆ ਪੇਸ਼ ਆਉਂਦੀ ਹੈ | ਉਨ੍ਹਾਂ ਸਪੱਸ਼ਟ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਫ਼ਰੀਦਕੋਟ 'ਚ ਮੌਜੂਦਾ ਸਮੇਂ 20 ਤੋਂ ਵੱਧ ਖੇਡਾਂ ਦੇ ਕੋਚਿੰਗ ਸੈਂਟਰ ਚੱਲ ਰਹੇ ਹਨ ਅਤੇ ਇਨ੍ਹਾਂ ਗਰਾਊਾਡਾਂ ਦੀ ਸਾਫ਼-ਸਫ਼ਾਈ ਤੇ ਸੰਭਾਲ ਲਈ ਸਿਰਫ 3 ਗਰਾਊਾਡ ਮੈਨ ਤਾਇਨਾਤ ਹਨ | ਗਰਾਊਾਡ ਮੈਨਾਂ ਦੀ ਕਮੀ ਕਾਰਨ ਸਫ਼ਾਈ ਕਰਨ 'ਚ ਸਮਾਂ ਲੱਗਦਾ ਹੈ, ਪਰ ਇਸ ਦੇ ਬਾਵਜੂਦ ਵੀ ਵਿਭਾਗ ਵਲੋਂ ਗਰਾਊਾਡਾਂ ਦੀ ਸਾਫ਼-ਸਫ਼ਾਈ ਅਤੇ ਸੰਭਾਲ ਨਿਯਮਤ ਰੂਪ ਵਿਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਤੇ ਐਮ. ਐਲ. ਏ. ਗੁਰਦਿੱਤ ਸਿੰਘ ਸੇਖੋਂ ਦੇ ਸਹਿਯੋਗ ਨਾਲ ਸਟੇਡੀਅਮ ਵਿਚ ਸਿੰਥੈਟਿਕ ਟਰੈਕ ਬਣਾਉਣ ਸੰਬੰਧੀ ਪ੍ਰਪੋਜ਼ਲ ਭੇਜਿਆ ਗਿਆ ਹੈ, ਜੋ ਕਿ ਹੁਣ ਸਪੋਰਟਸ ਨਰਸਰੀ ਮਾਸਟਰ ਪਲੈਨ 'ਚ ਵੀ ਸ਼ਾਮਿਲ ਕਰ ਲਿਆ ਗਿਆ ਹੈ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਹੁਣ ਤੱਕ ਜ਼ਿਲ੍ਹੇ 'ਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਜੋ ਕੰਮ ਕਰਵਾਏ ਗਏ ਹਨ, ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹੇ 'ਚ ਖੇਡ ਢਾਂਚੇ ਦੀ ਉਨਤੀ ਲਈ ਜੋ ਉਪਰਾਲੇ ਕੀਤੇ ਗਏ ਹਨ, ਉਹ ਸਿਰਫ਼ ਦਾਵਿਆਂ ਤੱਕ ਸੀਮਤ ਨਹੀਂ ਹਨ | ਐਸਟਰੋਟਰਫ ਹਾਕੀ ਸਟੇਡੀਅਮ 'ਚ 11 ਲੱਖ ਰੁਪਏ (ਨਵਾਂ ਸਪਰਿੰਕਲ ਸਿਸਟਮ ਤੇ ਰਿਪੇਅਰ), ਨਵੀਂ ਹੈਂਡਬਾਲ ਗਰਾਉਂਡ ਦੇ 17 ਲੱਖ ਦੇ ਕਰੀਬ, ਨਵੀਂ ਸ਼ੂਟਿੰਗ ਰੇਂਜ ਦੇ ਵਿਚ 11.50 ਲੱਖ ਰੁਪਏ, ਬੈਡਮਿੰਟਨ ਹਾਲ ਦੇ ਵਿਚ 10 ਲੱਖ ਦੇ ਕਰੀਬ, ਨਹਿਰੂ ਸਟੇਡੀਅਮ ਦੇ ਅੰਦਰਲੇ ਨਵੇਂ ਬਾਥਰੂਮਾ ਲਈ 16 ਲੱਖ ਰੁਪਏ, ਬਾਸਕਟਬਾਲ ਕੋਚਿੰਗ ਸੈਂਟਰ ਦੇ ਵਿਚ ਨਵਾਂ ਬਾਸਕਟਬਾਲ ਗਰਾਊਾਡ ਤੇ ਸ਼ੈੱਡ (20 ਲੱਖ ਦੇ ਕਰੀਬ), ਰੈਸਲਿੰਗ ਕੋਚਿੰਗ ਸੈਂਟਰ ਲਈ (7 ਲੱਖ) ਰੁਪਏ ਦੇ ਕਰੀਬ, ਸਟੇਡੀਅਮ ਤੇ ਵੱਖ-ਵੱਖ ਕੋਚਿੰਗ ਸੈਂਟਰਾਂ ਦੀ ਮਾਈਨਰ ਰਿਪੇਅਰ ਲਈ 10 ਲੱਖ ਰੁਪਏ ਖਰਚ ਕੀਤਾ ਜਾ ਚੁੱਕਾ ਹੈ | ਇਸ ਤੋਂ ਇਲਾਵਾ 50 ਲੱਖ ਰੁਪਏ ਦੀ ਲਾਗਤ ਨਾਲ ਇਕ ਹੋਰ ਨਵਾਂ ਬਾਸਕਟਬਾਲ ਗਰਾਊਾਡ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵਲੋਂ ਤਿਆਰ ਕਰਵਾਇਆ ਜਾ ਰਿਹਾ ਹੈ, ਜਦ ਕਿ ਹਰੀਨੌ ਵਿਖੇ ਵਾਲੀਬਾਲ ਕੋਚਿੰਗ ਸੈਂਟਰ ਨੂੰ ਵੀ ਨਵੀਂ ਸਪੋਰਟਸ ਨਰਸਰੀ ਦੇ ਮਾਸਟਰ ਪਲੈਨ 'ਚ ਸ਼ਾਮਿਲ ਕਰਕੇ ਉੱਨਤ ਬਣਾਇਆ ਜਾ ਰਿਹਾ ਹੈ |

ਪਿਛਲੀ ਖ਼ਬਰ ਪੰਡਿਤ ਸੋਹਣ ਲਾਲ ਸ਼ਰਮਾ ਬਰਗਾੜੀ ਨਮਿਤ ਸ਼ਰਧਾਂਜਲੀ ਸਮਾਗਮ <br/> ਅਗਲੀ ਖ਼ਬਰ ਕਾਂਗਰਸ ਪਾਰਟੀ 'ਲੈਂਡ ਪੂਲਿੰਗ ਨੀਤੀ' ਦਾ ਡਟਵਾਂ ਵਿਰੋਧ ਕਰਦੀ-ਦਰਸ਼ਨ ਸਿੰਘ ਢਿੱਲਵਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।