11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਦੋ ਗੱਡੀਆਂ ਦੇ ਵਿਚਕਾਰ ਆਉਣ ਕਾਰਨ ਮੌਤ

ਅਜੀਤ ਡੈਸਕ 25-12-2025
ਰਾਜਪੁਰਾ, 24 ਦਸੰਬਰ (ਰਣਜੀਤ ਸਿੰਘ)-ਸ਼ੰਭੂ ਪੁਲਿਸ ਨੇ ਦੋ ਗੱਡੀਆਂ ਦੇ ਵਿਚਕਾਰ ਆ ਜਾਣ ਕਾਰਨ ਮੌਤ ਹੋ ਜਾਣ ਦੇ ਦੋਸ਼ 'ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਭਗਵਾਨ ਸ਼ਰਨ ਪੁੱਤਰ ਅਮਰਨਾਥ ਵਾਸੀ ਯੂ. ਪੀ. ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਚਾਚੇ ਦਾ ਲੜਕਾ ਸ਼ਿਵ ਕੁਮਾਰ ਵਾਸੀ ਭਾਮੀਆਂ ਖ਼ੁਰਦ ਲੁਧਿਆਣਾ ਵਾਸੀ ਰਾਮ ਨਗਰ ਸੈਣੀਆਂ ਇਕ ਵੇਅਰਹਾਉਸ 'ਤੇ ਮਾਲ ਲੋਡ ਕਰਨ ਲਈ ਆਇਆ ਸੀ | ਉਹ ਟਰੱਕ ਦੇ ਪਿਛਲੇ ਪਾਸੇ ਡਾਲੇ ਕੋਲ ਖੜ੍ਹਾ ਸੀ | ਇਸੇ ਦੌਰਾਨ ਡਰਾਈਵਰ ਨੇ ਬਿਨਾਂ ਪਿੱਛੇ ਵੇਖੇ ਗੱਡੀ ਬੈਕ ਕਰ ਦਿੱਤੀ ਅਤੇ ਜਿਸ ਕਾਰਨ ਸ਼ਿਵ ਸ਼ੰਕਰ ਦੋਵਾਂ ਗੱਡੀਆਂ ਦੇ ਵਿਚਕਾਰ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ | ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਡਰਾਈਵਰ ਨਰੇਦਰ ਕੁਮਾਰ ਪੁੱਤਰ ਭਰਤ ਸਿੰਘ ਵਾਸੀ ਰਾਜਸਥਾਨ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਟੱਕਰ ਮਾਰ ਕੇ ਭੱਜਣ ਦੇ ਹਾਦਸਿਆਂ 'ਚ ਪੀੜਤਾਂ ਨੂੰ ਮੁਆਵਜ਼ਾ ਤੇਜੀ ਨਾਲ ਦਿਵਾਉਣ ਲਈ ਚਾਰ ਜ਼ਿਲਿ੍ਹਆਂ ਦੇ ਅਧਿਕਾਰੀਆਂ ਲਈ... ਅਗਲੀ ਖ਼ਬਰ ਪਾਨ ਬੀੜੀਆਂ ਦੀ ਦੁਕਾਨ 'ਚ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।