ਪਟਿਆਲਾ, 20 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਵਿਖੇ 'ਜ਼ਰੀਆ' ਫਾਊਾਡੇਸ਼ਨ ਵੱਲੋਂ 5ਵਾਂ ਖ਼ੂਨਦਾਨ ਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸਮੁੱਚੀ ਜ਼ਰੀਆ ਟੀਮ ਵੱਲੋਂ ਕੀਤਾ ਗਿਆ | ਕੈਂਪ ਵਿਚ ਡਾ. ਗ੍ਰੰਥ ਨੰਦਵਾਨੀ ਤੇ ਡਾ. ਪਾਰਸ ਦੀ ਸਮੁੱਚੀ ਟੀਮ ਨੇ ਖ਼ੂਨ ਦੇ ਕਰੀਬ 75 ਯੂਨਿਟ ਇਕੱਠੇ ਕੀਤੇ ਤੇ 150 ਲੋਕਾਂ ਵੱਲੋਂ ਮੈਡੀਕਲ ਚੈੱਕਅਪ ਕਰਵਾਇਆ ਗਿਆ | ਇਹ ਕੈਂਪ ਯੂਥ ਵੈਲਫੇਅਰ ਡਿਪਾਰਟਮੈਂਟ ਦੇ ਸਹਿਯੋਗ ਨਾਲ ਮਰਹੂਮ ਗਾਇਕ ਰਾਜਵੀਰ ਜਵੰਦਾ ਤੇ ਡਾ. ਵੰਦਨਾ ਕਪੂਰ ਦੀ ਯਾਦ 'ਚ ਲਗਾਇਆ ਗਿਆ | ਇਸ ਮੌਕੇ ਖ਼ੂਨਦਾਨ ਕਰਨ ਵਾਲਿਆਂ ਨੂੰ ਪ੍ਰਬੰਧਕਾਂ ਵੱਲੋਂ ਸਰਟੀਫਿਕੇਟ ਤਕਸੀਮ ਕਰ ਕੇ ਸਨਮਾਨਿਤ ਵੀ ਕੀਤਾ ਗਿਆ | ਆਖ਼ਰ 'ਚ ਜ਼ਰੀਆ ਫਾਊਾਡੇਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਜੀਤਾ ਤੇ ਹੋਰ ਮੈਂਬਰਾਂ ਨੇ ਖ਼ੂਨਦਾਨ ਕਰਨ ਵਾਲਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਜ਼ਰੀਆ ਟੀਮ ਦੇ ਵਲੰਟੀਅਰ ਅਰਸ਼ ਗੋਰੀਆ, ਰਾਜਵਿੰਦਰ ਨੇਹਾਲ, ਰੁਪਿੰਦਰ ਢੀਂਡਸਾ, ਗਗਨਦੀਪ ਸਿੰਘ, ਹਰਜੋਤ ਅੰਟਾਲ, ਜੋਤਇੰਦਰ ਕੌਰ, ਪਵਨਦੀਪ ਕੌਰ ਤੇ ਹੋਰ ਮੈਂਬਰ ਹਾਜ਼ਰ ਸਨ |