29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਏ.ਟੀ.ਐਮ. ਬਦਲ ਕੇ ਮਾਰੀ 80 ਹਜ਼ਾਰ ਦੀ ਠੱਗੀ

ਅਜੀਤ ਡੈਸਕ 21-11-2025
ਰਾਜਪੁਰਾ, 20 ਨਵੰਬਰ (ਰਣਜੀਤ ਸਿੰਘ)-ਇਥੋਂ ਦੇ ਇਕ ਬੈਂਕ ਦੇ ਏ. ਟੀ. ਐਮ. ਵਿਚ ਕਾਰਡ ਬਦਲ ਕੇ ਮੁੱਦਈ ਨਾਲ 80 ਹਜ਼ਾਰ ਦੀ ਠੱਗੀ ਮਾਰੀ ਗਈ ਹੈ | ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਪੁਲਿਸ ਨੂੰ ਸੁਭਾਸ਼ ਚੰਦਰ ਪੁੱਤਰ ਜਗਨ ਨਾਥ ਵਾਸੀ ਗਣੇਸ਼ ਨਗਰ ਨੇ ਦੱਸਿਆ ਕਿ ਗੁਰਦੁਆਰਾ ਰੋਡ 'ਤੇ ਬੈਂਕ ਦੇ ਏ. ਟੀ. ਐਮ. 'ਚੋਂ ਦੁਪਹਿਰ ਸਮੇਂ ਪੈਸੇ ਕਢਵਾਉਣ ਲਈ ਗਿਆ | ਏ. ਟੀ. ਐਮ. ਵਿਖੇ ਇਕ ਵਿਅਕਤੀ ਪਹਿਲਾਂ ਤੋਂ ਹੀ ਖੜ੍ਹਾ ਸੀ | ਸ਼ਿਕਾਇਤ ਮੁਤਾਬਿਕ ਏ. ਟੀ. ਐਮ. ਕਾਰਡ ਪਾਉਣ 'ਤੇ ਏ. ਟੀ. ਐਮ. ਨਹੀਂ ਚੱਲਿਆ | ਉਸ ਨਾ ਮਾਲੂਮ ਵਿਅਕਤੀ ਨੇ ਕਿਹਾ ਕਿ ਉਹ ਏ. ਟੀ. ਐਮ. ਚਲਾ ਦਿੰਦਾ ਹੈ | ਇਸ ਤੋਂ ਬਾਅਦ ਵੀ ਏ. ਟੀ. ਐਮ. ਨਹੀਂ ਚੱਲਿਆ | ਮੁੱਦਈ ਏ. ਟੀ. ਐਮ. ਲੈ ਕੇ ਘਰ ਚਲਾ ਗਿਆ | ਮੁੱਦਈ ਨੂੰ ਪਤਾ ਲੱਗਾ ਕਿ ਉਸ ਦੇ ਖਾਤੇ 'ਚੋਂ ਨਾ ਮਾਲੂਮ ਵਿਅਕਤੀ ਨੇ ਏ. ਟੀ. ਐਮ. ਬਦਲ ਕੇ 80 ਹਜ਼ਾਰ ਰੁਪਏ ਕਢਵਾ ਲਏ ਗਏ ਹਨ | ਇਸ ਸੰਬੰਧੀ ਪੁਲਿਸ ਨੇ ਉਸ ਨੋਸਰਬਾਜ਼ ਦੀ ਭਾਲ ਸ਼ੁਰੂ ਕਰ ਦਿਤੀ ਹੈ |
ਪਿਛਲੀ ਖ਼ਬਰ ਜ਼ਰੀਆ ਫਾਊਾਡੇਸ਼ਨ ਨੇ ਪੰਜਾਬੀ ਯੂਨੀਵਰਸਿਟੀ 'ਚ ਲਗਾਇਆ ਖ਼ੂਨਦਾਨ ਤੇ ਮੈਡੀਕਲ ਜਾਂਚ ਕੈਂਪ ਅਗਲੀ ਖ਼ਬਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਕਰੀਅਰ ਗਾਈਡੈਂਸ ਅਤੇ ਕਾਊਾਸਲਿੰਗ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।