30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਰਾਜਿੰਦਰ ਵਿਰਕ ਦੀ ਅਗਵਾਈ 'ਚ ਸਨੌਰ ਵਾਸੀਆਂ ਨੇ ਇਤਿਹਾਸਕ ਨਗਰ ਕੀਰਤਨ ਦਾ ਕੀਤਾ ਸਵਾਗਤ

ਅਜੀਤ ਡੈਸਕ 21-11-2025
ਬਹਾਦਰਗੜ੍ਹ, 20 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਸਨੌਰ ਹਲਕੇ ਦੇ ਲੋਕਾਂ ਨੇ ਆਸਾਮ ਦੇ ਧੋਬੜੀ ਤੋਂ ਆਰੰਭ ਹੋ ਕੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਵਿਖੇ ਪਹੁੰਚੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਰਾਜਿੰਦਰ ਸਿੰਘ ਵਿਰਕ ਦੇ ਨਾਲ ਸਨੌਰ ਹਲਕੇ ਦੇ ਪ੍ਰਮੁੱਖ ਆਗੂ ਵੀ ਹਾਜ਼ਰ ਸਨ | ਰਾਜਿੰਦਰ ਵਿਰਕ ਦੀ ਅਗਵਾਈ ਹੇਠ ਸੰਗਤਾਂ ਨੇ ਨਗਰ ਕੀਰਤਨ ਵਿਚ ਸ਼ਾਮਿਲ ਪੰਜ ਪਿਆਰਿਆਂ ਤੇ ਸੁੰਦਰ ਪਾਲਕੀ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ 'ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਨਾਲ ਕੇ ਸਨਮਾਨਿਤ ਕੀਤਾ | ਇਸ ਮੌਕੇ ਰਾਜਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਨਗਰ ਕੀਰਤਨ 'ਚ ਸੰਗਤਾਂ ਨੇ ਵੱਡੀ ਗਿਣਤੀ 'ਚ ਸ਼ਾਮਿਲ ਹੋ ਕੇ ਹਾਜ਼ਰੀ ਭਰੀ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਓਟ ਆਸਰਾ ਲਿਆ | ਇਸ ਰੂਹਾਨੀ ਯਾਤਰਾ ਨੇ ਸਾਰੇ ਇਲਾਕੇ ਦਾ ਮਾਹੌਲ ਚੜ੍ਹਦੀਕਲਾ ਨਾਲ ਭਰ ਦਿੱਤਾ | ਉਨ੍ਹਾਂ ਕਿਹਾ ਕਿ ਅਸੀਂ ਸਾਰੇ ਵਡਭਾਗੇ ਹਾਂ ਕਿ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਨ੍ਹਾਂ ਦੇ ਪਰਮ ਸੇਵਕ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮਨਾਉਣ ਦਾ ਮੌਕਾ ਮਿਲਿਆ ਹੈ | ਉਨ੍ਹਾਂ ਕਿਹਾ ਕਿ ਇਹ ਗੁਰੂ ਸਾਹਿਬ ਤੇ ਉਨ੍ਹਾਂ ਦੇ ਅਨਿੰਨ ਸੇਵਕਾਂ ਦੀ ਸ਼ਹਾਦਤ ਹੀ ਹੈ ਜਿਸ ਦੀ ਬਦੌਲਤ ਭਾਰਤ ਦਾ ਮੌਜੂਦਾ ਸਰੂਪ ਕਾਇਮ ਹੈ | ਇਸ ਮੌਕੇ ਅਵਤਾਰ ਸਿੰਘ ਹੈੱਡ ਗ੍ਰੰਥੀ, ਮਨਜੀਤ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਨੌਵੀਂ ਬਹਾਦਰਗੜ੍ਹ, ਹਰਪ੍ਰੀਤ ਕੌਰ ਮੁਖਮੈਲਪੁਰ ਸਾਬਕਾ ਵਿਧਾਇਕ, ਫੌਜਇੰਦਰ ਸਿੰਘ ਮੁਖਮੈਲਪੁਰ, ਡਾ ਮਨਪ੍ਰੀਤ ਸਿੰਘ ਚੱਢਾ, ਦਵਿੰਦਰ ਸਿੰਘ ਸਰਾਂ, ਸੁਖਵਿੰਦਰ ਸਿੰਘ ਜੋਨੀ, ਜਸਕਰਨ ਸਿੰਘ, ਅਮਰੀਕ ਸਿੰਘ ਕੌਲੀ, ਗੁਰਚਰਨ ਸਿੰਘ ਕੌਲੀ, ਸੁਖਵਿੰਦਰ ਸਿੰਘ ਮਹਿਮੂਦਪੁਰ , ਮੇਵਾ ਸਿੰਘ ਵਿਰਕ ਕਾਲੋਨੀ, ਇੰਦਰਜੀਤ ਸਿੰਘ ਆਜ਼ਾਦ ਨਗਰ ਅਤੇ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਦਰਸ਼ਨ ਵਾਸਤੇ ਹਾਜ਼ਰ ਸੀ |
ਪਿਛਲੀ ਖ਼ਬਰ ਜਨਰਲ ਹਾਊਸ 'ਚ 2 ਮਤਿਆਂ ਨੂੰ ਛੱਡ ਬਾਕੀ ਸਰਬਸੰਮਤੀ ਨਾਲ ਪਾਸ ਅਗਲੀ ਖ਼ਬਰ ਸੂਬੇ 'ਚ ਆਉਂਦੇ ਦਿਨਾਂ 'ਚ ਕੋਹਰਾ ਪੈਣ ਤੇ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।