30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸੂਬੇ 'ਚ ਆਉਂਦੇ ਦਿਨਾਂ 'ਚ ਕੋਹਰਾ ਪੈਣ ਤੇ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ

ਅਜੀਤ ਡੈਸਕ 21-11-2025
ਪਟਿਆਲਾ, 20 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਸੂਬੇ 'ਚ ਨਵੰਬਰ ਮਹੀਨੇ ਦੇ ਅੱਧ ਗੁਜ਼ਰਨ ਤੋਂ ਬਾਅਦ ਸਵੇਰ ਤੇ ਸ਼ਾਮ ਦੇ ਤਾਪਮਾਨ ਵਿਚ ਲਗਪਗ 12 ਤੋਂ 18 ਡਿਗਰੀ ਤਾਪਮਾਨ ਦਾ ਅੰਤਰ ਪੈਣਾ ਸ਼ੁਰੂ ਹੋ ਗਿਆ ਹੈ | ਸੂਬੇ 'ਚ ਬਿਜਲੀ ਦੀ ਮੰਗ ਪਿਛਲੇ ਸਾਲ 2024 ਨਾਲੋਂ ਲਗਪਗ 800 ਮੈਗਾਵਾਟ ਅਤੇ 2023 ਨਾਲੋਂ ਕਰੀਬ 1300 ਮੈਗਾਵਾਟ ਜ਼ਿਆਦਾ ਚੱਲ ਰਹੀ ਹੈ | ਇਕ ਪਾਸੇ ਸੂਬਾ ਵਾਸੀ ਜਿੱਥੇ ਠੰਢ ਦੀ ਉਡੀਕ ਕਰ ਰਹੇ ਹਨ ਉੱਥੇ ਹੀ ਮੌਸਮ ਦੀ ਇਸ ਕਰਵਟ ਨਾਲ ਬਹੁਤਿਆਂ ਨੂੰ ਸਰਦੀ, ਜ਼ੁਕਾਮ, ਬੁਖ਼ਾਰ, ਸਿਰ ਤੇ ਪੇਟ ਦਰਦ ਵਰਗੀਆਂ ਬਿਮਾਰੀਆਂ ਨੇ ਘੇਰ ਲਿਆ ਹੈ | ਮੌਸਮ ਵਿਭਾਗ ਦੀ ਮੰਨੀਏ ਤਾਂ ਜਿੱਥੇ ਅਗਲੇ ਹਫਤੇ ਠੰਢ ਵਧ ਸਕਦੀ ਹੈ ਉੱਥੇ ਹੀ ਆਉਂਦੇ ਕੁਝ ਦਿਨਾਂ ਵਿਚ ਪ੍ਰਸ਼ਾਂਤ ਮਹਾਂਸਾਗਰ ਤੋਂ 'ਲਾ-ਨੀਨਾ' ਜਲਵਾਯੂ ਦੇ ਰਫਤਾਰ ਫੜਨ ਨਾਲ ਸਵੇਰੇ ਤੇ ਸ਼ਾਮ ਸਮੇਂ ਥੋੜ੍ਹਾ ਕੋਹਰਾ ਵੀ ਪੈਣਾ ਸ਼ੁਰੂ ਹੋ ਸਕਦਾ ਹੈ |
'ਲਾ-ਨੀਨਾ' ਜਲਵਾਯੂ ਦੇ ਅਸਰ ਕਾਰਨ ਜਿੱਥੇ ਮੌਨਸੂਨ ਦੌਰਾਨ ਜ਼ਿਆਦਾ ਬਾਰਸ਼ ਪੈਂਦੀ ਹੈ ਉੱਥੇ ਹੀ ਇਹ ਜਲਵਾਯੂ ਠੰਢ ਵਿਚ ਠੰਢੀਆਂ ਹਵਾਵਾਂ ਨੂੰ ਹੋਰ ਤੇਜ਼ ਕਰ ਦਿੰਦਾ ਹੈ | ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਠੰਢ ਜੇਕਰ ਛੇਤੀ ਆਵੇਗੀ ਤਾਂ ਇਸ ਦਾ ਅਸਰ ਵੀ ਇਸ ਜਲਵਾਯੂ ਅਨੁਸਾਰ ਫਰਵਰੀ ਤੱਕ ਦੇਖਣ ਨੂੰ ਮਿਲ ਸਕਦਾ ਹੈੈ | ਇਸ ਨਾਲ ਦਸੰਬਰ ਤੋਂ ਜਨਵਰੀ ਮਹੀਨੇ ਦੌਰਾਨ ਦੇਸ਼ ਦੇ ਬਹੁਤੇ ਹਿੱਸਿਆਂ 'ਚ ਤਾਪਮਾਨ ਆਮ ਨਾਲੋਂ ਹੇਠਾਂ ਜਾਣ ਦੀ ਪੇਸ਼ੀਨਗੋਈ ਹੈ ਜਿਸ ਦਾ ਕਾਰਨ 'ਲਾ-ਨੀਨਾ' ਜਲਵਾਯੂ ਦਾ ਮੰਨਿਆ ਜਾ ਰਿਹਾ ਹੈ | ਭਾਰਤੀ ਮੌਸਮ ਵਿਭਾਗ ਦੇ ਅਨੁਮਾਨ ਮੁਤਾਬਿਕ ਦਸੰਬਰ ਵਿਚ ਰਾਤ ਦਾ ਤਾਪਮਾਨ ਜਿੱਥੇ ਆਮ ਨਾਲੋਂ 2 ਡਿਗਰੀ ਹੇਠਾਂ ਜਾ ਸਕਦਾ ਹੈ ਉੱਥੇ ਹੀ ਇਸ ਵਾਰ ਦਿੱਲੀ, ਹਰਿਆਣਾ, ਪੰਜਾਬ ਤੇ ਰਾਜਸਥਾਨ ਸਮੇਤ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ 'ਚ ਠੰਢ ਦਾ ਅਸਰ ਸਭ ਤੋਂ ਵੱਧ ਮਹਿਸੂਸ ਹੋਵੇਗਾ |
ਇਸ ਸਮੇਂ ਸਰਕਾਰੀ ਥਰਮਲ ਪਲਾਂਟ ਰੋਪੜ, ਲਹਿਰਾ ਮੁਹੱਬਤ, ਗੋਇੰਦਵਾਲ ਸਾਹਿਬ ਦੇ 10 ਯੂਨਿਟਾਂ ਵਿਚੋਂ 7 ਯੂਨਿਟਾਂ ਤੋਂ 1346 ਮੈਗਾਵਾਟ ਤੇ ਨਿੱਜੀ ਰਾਜਪੁਰਾ ਅਤੇ ਤਲਵੰਡੀ ਸਾਬੋ ਦੇ ਕੁਲ 5 ਯੂਨਿਟਾਂ ਵਿਚੋਂ 4 ਯੂਨਿਟਾਂ ਤੋਂ 2436 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ | ਹਾਈਡਰੋ ਤੋਂ ਬਿਜਲੀ ਉਤਪਾਦਨ ਮਿਲਾ ਕੇ ਉਪਰੋਕਤ ਸਰੋਤਾਂ ਤੋਂ 4465 ਮੈਗਾਵਾਟ ਬਿਜਲੀ ਦੀ ਪੈਦਾਵਾਰ ਹੋ ਰਹੀ ਹੈ¢
ਪਿਛਲੀ ਖ਼ਬਰ ਰਾਜਿੰਦਰ ਵਿਰਕ ਦੀ ਅਗਵਾਈ 'ਚ ਸਨੌਰ ਵਾਸੀਆਂ ਨੇ ਇਤਿਹਾਸਕ ਨਗਰ ਕੀਰਤਨ ਦਾ ਕੀਤਾ ਸਵਾਗਤ ਅਗਲੀ ਖ਼ਬਰ ਨਗਰ ਕੀਰਤਨ ਦਾ ਬਨੂੜ ਪਹੁੰਚਣ 'ਤੇ ਸੰਗਤਾਂ ਵਲੋਂ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।