ਨਾਭਾ, 18 ਨਵੰਬਰ (ਕਰਮਜੀਤ ਸਿੰਘ)-ਸਰਕਾਰੀ ਐਲੀਮੈਂਟਰੀ ਸਕੂਲ ਲਲੌਡਾ ਵਿਖੇ ਸਿੱਖ ਪ੍ਰਚਾਰਕ ਬਾਬਾ ਕਸ਼ਮੀਰਾ ਸਿੰਘ ਵਲੋਂ ਗਰਮ ਟਰੈਕ ਸੂਟ ਤੇ ਵਰਦੀਆਂ ਵੰਡੀਆਂ ਗਈਆਂ | ਇਸ ਮੌਕੇ ਉਨ੍ਹਾਂ ਕਿਹਾ ਸਕੂਲ ਵਿੱਦਿਆ ਦਾ ਮੰਦਰ ਹੈ ਜਿੱਥੇ ਪੜ੍ਹ ਲਿਖ ਕੇ ਬੱਚਿਆਂ ਦਾ ਭਵਿੱਖ ਸਿਮਰਦਾ ਹੈ ਇਹੀ ਬੱਚੇ ਵੱਡੇ ਹੋ ਕੇ ਦੇਸ਼ ਦਾ ਭਵਿੱਖ ਬਣਦੇ ਹਨ ਜਿੰਨੀ ਹੋ ਸਕੇ ਮਦਦ ਕਰਨੀ ਚਾਹੀਦੀ ਹੈ | ਸਕੂਲ ਸਟਾਫ਼ ਤੇ ਸਮੂਹ ਪੰਚਾਇਤ ਵਲੋਂ ਜਥੇਦਾਰ, ਕਸ਼ਮੀਰਾ ਸਿੰਘ ਦਾ ਧੰਨਵਾਦ ਕੀਤਾ ਗਿਆ | ਇਸ ਸਮੇਂ ਸਰਪੰਚ ਹਰਵਿੰਦਰ ਕੋਰ ਤੇ ਉਨ੍ਹਾਂ ਦੇ ਪਤੀ ਕੁਲਵਿੰਦਰ ਸਿੰਘ ਢਿੱਲੋਂ ਅਤੇ ਸਮੂਹ ਗ੍ਰਾਮ ਪੰਚਾਇਤ ਲਲੋਡਾ ਅਤੇ ਗੁਰਵਿੰਦਰ ਸਿੰਘ ਢਿੱਲੋਂ ਸਮਾਜ ਸੇਵੀ, ਸੁਖਮਨ ਢਿੱਲੋਂ, ਸਕੂਲ ਅਧਿਆਪਕ ਗੁਰਮੀਤ ਸਿੰਘ, ਸਿਕੰਦਰ ਖਾਨ, ਲਵਪ੍ਰੀਤ ਕੌਰ ਅਤੇ ਪਿੰਡ ਦੇ ਪਤਵੰਤੇ ਮੌਜੂਦ ਸਨ |