ਰਾਜਪੁਰਾ, 18 ਨਵੰਬਰ (ਜੀ.ਪੀ. ਸਿੰਘ)-ਸਥਾਨਕ ਸਕਾਲਰਜ਼ ਸਕੂਲ ਦੇ ਵਿਦਿਆਰਥੀਆਂ ਨੇ ਬਠਿੰਡਾ 'ਚ ਹੋਈ 20ਵੀਂ ਸਬ-ਜੂਨੀਅਰ ਅਤੇ ਕੈਡਟਸ ਪੰਜਾਬ ਤਾਇਕਵਾਂਡੋ ਦੀ ਰਾਜ ਪੱਧਰੀ ਚੈਂਪੀਅਨਸ਼ਿਪ 'ਚ 8 ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕਾਲਰਜ਼ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਨੇ ਦੱਸਿਆ ਕਿ ਬਠਿੰਡਾ 'ਚ ਹੋਏ ਇਨ੍ਹਾਂ ਮੁਕਾਬਲਿਆਂ 'ਚ ਪਟਿਆਲਾ, ਜਲੰਧਰ, ਬਠਿੰਡਾ, ਮੋਹਾਲੀ, ਅੰਮਿ੍ਤਸਰ, ਫ਼ਰੀਦਕੋਟ, ਫ਼ਿਰੋਜ਼ਪੁਰ, ਮੋਗਾ ਸਮੇਤ ਹੋਰ ਜ਼ਿਲਿ੍ਹਆਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ | ਇਹਨਾਂ ਮੁਕਾਬਲਿਆਂ 'ਚ ਸਕੂਲ ਦੇ ਵਿਦਿਆਰਥੀਆਂ ਲਵਪ੍ਰੀਤ ਸਿੰਘ, ਲਵਿਸ਼, ਯੁਵਰਾਜ, ਹਰਸ਼ ਅਤੇ ਹਰਪ੍ਰੀਤ ਸਿੰਘ ਨੇ ਇਕ-ਇਕ ਸੋਨ ਤਗਮਾ ਜਿੱਤਿਆ | ਹਰਜੋਤ ਸਿੰਘ ਅਤੇ ਅਗਮਜੋਤ ਸਿੰਘ ਨੇ ਇਕ-ਇਕ ਚਾਂਦੀ ਦਾ ਤਗਮਾ ਤੇ ਹਰਮਨ ਸਿੰਘ ਨੇ ਤਾਂਬੇ ਦਾ ਤਗਮਾ ਜਿੱਤਿਆ | ਇਸੇ ਤਰ੍ਹਾਂ ਲੜਕੀਆਂ ਦੀ ਅੰਡਰ-14 ਗਰੁੱਪ 'ਚ ਅੰਜਲੀ ਨੇ ਇਕ ਸੋਨ ਤਗਮਾ ਜਿੱਤਿਆ | ਦੱਸਣਯੋਗ ਹੈ ਕਿ ਲਵਪ੍ਰੀਤ ਸਿੰਘ, ਲਵਿਸ਼ ਅਤੇ ਅੰਜਲੀ ਦਾ ਰਾਸ਼ਟਰੀ ਤਾਇਕਵਾਂਡੋ ਮੁਕਾਬਲਿਆਂ ਲਈ ਚੋਣ ਹੋ ਗਈ ਹੈ | ਜਿਸ ਲਈ ਲਵਪ੍ਰੀਤ ਸਿੰਘ ਅਤੇ ਲਵਿਸ਼ 20 ਨਵੰਬਰ ਨੂੰ ਜਲੰਧਰ ਖੇਡਣ ਜਾਣਗੇ ਤੇ ਅੰਜਲੀ ਦਿੱਲੀ ਖੇਡਣ ਜਾਵੇਗੀ | ਵਿਦਿਆਰਥੀਆਂ ਦੀ ਇਸ ਜਿੱਤ 'ਤੇ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਤੇ ਪਿ੍ੰਸੀਪਲ ਭਾਰਤੀ ਆਸ਼ੂਤੋਸ਼ ਨੇ ਕਿਹਾ ਕਿ ਇਹ ਵਿਦਿਆਰਥੀਆਂ ਦੀ ਅਤੇ ਕੋਚ ਰਾਕੇਸ਼ ਕੁਮਾਰ ਦਾ ਕੜੀ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਭਵਿੱਖ ਵਿਚ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ |