23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਘਨੌਰ ਮੈਰਾਥਨ ਦੌੜ 'ਚ ਵਿਧਾਇਕ 'ਤੇ ਰੋਕ ਲਗਾਉਣ ਦੇ ਲੱਗੇ ਦੋਸ਼, ਨੌਜਵਾਨਾਂ ਨੇ ਵਧ ਚੜ੍ਹ ਕੇ ਲਿਆ ਹਿੱਸਾ <br/>

ਘਨੌਰ ਵਿਚ ਨਸ਼ਾ ਵਿਰੋਧੀ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪ੍ਰਸਿੱਧ ਕਲਾਕਾਰ ਗੁਰਲੇਜ ਅਖਤਰ ਤੇ ਕੁਲਵਿੰਦਰ ਕੈਲੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦੇ ਹੋਏ | (2-3) ਨੌਜਵਾਨ ਸਭਾ ਘਨੌਰ ਪ੍ਰਧਾਨ ਵਿਕਾਸ ਸ਼ਰਮਾ ਵਲੋਂ ਕਰਵਾਏ ਪ੍ਰੋਗਰਾਮ ਦੀ ਸ਼ੁਰੂਆਤ ਕਰਾਉਂਦੇ ਹੋਏ ਹਰਿਆਣਾ ਦੇ ਸਰਕਾਰ ਸਾਬਕਾ ਕੈਬਨਿਟ ਮੰਤਰੀ ਅਸੀਮ ਗੋਇਲ ਨਾਲ ਗੇਜਾ ਰਾਮ ਬਾਲਮੀਕਿ ਅਤੇ ਰਵਿੰਦਰ ਸ਼ਰਮਾ ਤੇ ਹੋਰਬ¢ ਅਜੀਤ ਤਸਵੀਰਾਂ <br/> 19-11-2025
ਘਨੌਰ, 18 ਨਵੰਬਰ (ਸਰਦਾਰਾ ਸਿੰਘ ਲਾਛੜੂ)-ਸਥਾਨਕ ਅਨਾਜ ਮੰਡੀ ਵਿਚ ਨੌਜਵਾਨ ਸਭਾ ਘਨੌਰ ਦੇ ਪ੍ਰਧਾਨ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਨੌਰਥ ਜ਼ੋਨ ਕਲਚਰ ਵਿਭਾਗ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ ਨਸ਼ਿਆਂ ਖਿਲਾਫ਼ ਇਕ ਮੈਰਾਥਨ ਦੌੜ ਕਰਵਾਈ ਗਈ | ਇਸ ਦੌੜ ਵਿਚ ਆਸ-ਪਾਸ ਦੇ ਇਲਾਕੇ ਤੋਂ ਲਗਪਗ 2000 ਦੇ ਕਰੀਬ ਨੌਜਵਾਨਾਂ, ਬੱਚਿਆਂ ਅਤੇ ਬੱਚੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਦੌਰਾਨ ਮੁੱਖ ਮਹਿਮਾਨ ਵਜੋਂ ਅਸੀਮ ਗੋਇਲ ਸਾਬਕਾ ਮੰਤਰੀ ਹਰਿਆਣਾ ਸਰਕਾਰ, ਬਿਕਰਮਜੀਤ ਸਿੰਘ ਚੀਮਾ ਮੀਤ ਪ੍ਰਧਾਨ ਪੰਜਾਬ ਭਾਜਪਾ, ਜੀਵਨ ਗੁਪਤਾ ਮੀਤ ਪ੍ਰਧਾਨ ਭਾਜਪਾ ਪੰਜਾਬ, ਰਵਿੰਦਰ ਸ਼ਰਮਾ ਅਸਿਸਟੈਂਟ ਡਾਇਰੈਕਟਰ ਨੋਰਥ ਜ਼ੋਨ ਕਲਚਰ ਸੈਂਟਰ ਪਟਿਆਲਾ, ਗੇਜਾ ਰਾਮ ਵਾਲਮੀਕਿ ਲੋਕ ਸਭਾ ਉਮੀਦਵਾਰ ਫ਼ਤਹਿਗੜ੍ਹ ਸਾਹਿਬ, ਜਸਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਪਟਿਆਲਾ, ਮਨਦੀਪ ਰਾਣਾ ਜ਼ਿਲ੍ਹਾ ਪ੍ਰਧਾਨ ਅੰਬਾਲਾ, ਰਣਦੀਪ ਸਿੰਘ ਦਿਓਲ ਹਲਕਾ ਇੰਚਾਰਜ ਧੂਰੀ, ਰਾਮਰਿਸ਼ ਵਿਜ ਖੰਨਾ ਆਦਿ ਪਹੁੰਚੇ | ਨੌਜਵਾਨਾਂ ਵਿਚ ਨਸ਼ਿਆਂ ਖਿਲਾਫ਼ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਪ੍ਰਸਿੱਧ ਪੰਜਾਬੀ ਕਲਾਕਾਰ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਨੌਜਵਾਨ ਸਭਾ ਘਨੌਰ ਦੇ ਪ੍ਰਧਾਨ ਵਿਕਾਸ ਸ਼ਰਮਾ ਨੇ ਕਿਹਾ ਕਿ ਅੱਜ ਦੀ ਮੈਰਾਥਨ ਦੌੜ ਨੂੰ ਰੁਕਵਾਉਣ ਦੇ ਵਿਚ ਸਿੱਧੇ ਤੌਰ ਦੇ ਉੱਪਰ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ ਦਾ ਹੱਥ ਹੈ | ਉਨ੍ਹਾਂ ਕਿਹਾ ਕਿ ਇਹ ਮੈਰਾਥਨ ਦੌੜ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਨੌਰਥ ਜ਼ੋਨ ਕਲਚਰ ਅਤੇ ਖੇਡ ਵਿਭਾਗ ਭਾਰਤ ਸਰਕਾਰ ਦੇ ਸਹਿਯੋਗ ਨਾਲ ਨੌਜਵਾਨ ਸਭਾ ਘਨੌਰ ਵਲੋਂ ਕਰਵਾਈ ਜਾਣੀ ਸੀ, ਪਰ ਮੈਰਾਥਨ ਦੌੜ ਹੋਣ ਤੋਂ ਪਹਿਲਾਂ ਹੀ ਵੱਡੀ ਤਾਦਾਦ ਦੇ ਵਿਚ ਪੁਲਿਸ ਪਾਰਟੀ ਦੀ ਤੈਨਾਤੀ ਨੇ ਵੱਡੇ ਸਵਾਲ ਖੜੇ ਕੀਤੇ ਹਨ | ਇਸ ਮੌਕੇ ਰਜਿੰਦਰ ਤਲਵਾਰ ਰਾਜਪੁਰਾ, ਕਮਲਜੀਤ ਸਿੰਘ ਮੰਡਲ ਪ੍ਰਧਾਨ ਘਨੌਰ, ਰਜਨੀਸ਼ ਕੁਮਾਰ ਮੰਡਲ ਪ੍ਰਧਾਨ ਹਰਪਾਲਪੁਰ, ਸਤਨਾਮ ਸਿੰਘ ਸੱਤੀ, ਹਰਜਿੰਦਰ ਸਿੰਘ, ਪਾਖਰ ਸਿੰਘ, ਗੌਤਮ ਸੂਦ, ਨਰਿੰਦਰ ਸੂਦ, ਸੋਹਣ ਲਾਲ, ਟੇਕ ਚੰਦ, ਅਮਿਤ ਕੁਮਾਰ ਅਰੋੜਾ, ਗੌਰਵ ਗੌਤਮ, ਮਹੇਸ਼ ਜੋਸ਼ੀ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਸਕਾਲਰਜ਼ ਸਕੂਲ ਦੇ ਵਿਦਿਆਰਥੀਆਂ ਨੇ 6 ਸੋਨ ਤਗਮਿਆਂ ਸਮੇਤ ਜਿੱਤੇ 8 ਤਗਮੇ <br/> ਅਗਲੀ ਖ਼ਬਰ ਮਦਰ ਇੰਡੀਆ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।