ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ <br/>
ਅਜੀਤ ਡੈਸਕ
19-11-2025
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਇਸ ਕੀਰਤਨ ਸਮਾਗਮ ਦੀ ਸਫਲਤਾ ਲਈ ਪਟਿਆਲਾ ਦੀ ਸਮੂਹ ਸੰਗਤ ਸਮੇਤ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਪਟਿਆਲਾ ਦੇ ਮੁੱਖ ਰਣਜੀਤ ਸਿੰਘ ਚੰਡੋਕ, ਲੰਗਰ ਬਣਾਉਣ ਦੀ ਸੇਵਾ ਲਈ ਕਾਰ ਸੇਵਾ ਸੰਤ ਕਸ਼ਮੀਰ ਸਿੰਘ ਭੂਰੀ ਵਾਲੇ ਅਤੇ ਵਰਤਾਉਣ ਲਈ ਸੰਤ ਅਮਰ ਸਿੰਘ ਮੁਖੀ ਰਾੜਾ ਸਾਹਿਬ ਸੰਪਰਦਾਇ ਦੇ ਟਰੱਸਟ ਦੇ ਸਕੱਤਰ ਰਣਧੀਰ ਸਿੰਘ ਢੀਂਡਸਾ ਸਮੇਤ ਸ੍ਰੀ ਗੁਰੂ ਸਿੰਘ ਸਭਾ ਪ੍ਰਬੰਧਕੀ ਕਮੇਟੀ ਪ੍ਰਧਾਨ ਬਲਜਿੰਦਰ ਸਿੰਘ ਬੇਦੀ, ਚੇਅਰਮੈਨ ਧਾਰਮਿਕ ਕਮੇਟੀ ਕੈਪਟਨ ਅਮਰਜੀਤ ਸਿੰਘ ਕਾਲੇਕਾ, ਸਕੱਤਰ ਬਲਜਿੰਦਰ ਸਿੰਘ ਦੀਵਾਨ ਅਤੇ ਸਮੂਹ ਕਮੇਟੀ ਮੈਂਬਰਾਂ, ਮਰਿਆਦਾ ਕਮੇਟੀ ਦੇ ਚੇਅਰਮੈਨ ਗਿਆਨੀ ਸੁਖਦੇਵ ਸਿੰਘ ਸਾਬਕਾ ਹੈੱਡਗ੍ਰੰਥੀ, ਡਾ. ਜਸਬੀਰ ਕੌਰ ਪਟਿਆਲਾ ਤੇ ਪ੍ਰੋ. ਪਰਮਵੀਰ ਸਿੰਘ ਦਾ ਧੰਨਵਾਦ ਕੀਤਾ | ਡਿਪਟੀ ਕਮਿਸ਼ਨਰ ਨੇ ਇਸ ਦੇ ਨਾਲ ਹੀ ਜੋੜਾ ਘਰ ਦੀ ਸੇਵਾ ਲਈ ਗੁਰੂ ਨਾਨਕ ਖ਼ਾਲਸਾ ਦਲ, ਜਲ ਸੇਵਾ ਲਈ ਪਾਲਿਸ਼ ਸੇਵਾ ਦਲ ਅਤੇ ਨੌਜਵਾਨ ਸੇਵਾ ਦਲ ਪਟਿਆਲਾ ਸਮੇਤ ਸਕੂਟਰ ਪਾਰਕਿੰਗ ਲਈ ਸੇਵਾ ਮਿਸ਼ਨ ਅਤੇ ਖ਼ਾਲਸਾ ਟ੍ਰੈਫਿਕ ਸੇਵਾ ਦਲ ਦੀ ਟੀਮ ਅਤੇ ਪਟਿਆਲਾ ਦੀ ਸੰਗਤ ਵਲੋਂ ਦਿੱਤੇ ਗਏ ਸਹਿਯੋਗ ਲਈ ਵੀ ਉਚੇਚਾ ਧੰਨਵਾਦ ਕੀਤਾ | ਕੀਰਤਨ ਸਮਾਗਮ 'ਚ ਕਮਿਸ਼ਨਰ ਪਰਮਜੀਤ ਸਿੰਘ, ਏ. ਡੀ. ਸੀ. (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ, ਨਵਰੀਤ ਕੌਰ ਸੇਖੋਂ ਤੇ ਸਿਮਰਪ੍ਰੀਤ ਕੌਰ, ਐੱਸ. ਪੀ. ਵੈਭਵ ਚੌਧਰੀ ਤੇ ਪਲਵਿੰਦਰ ਸਿੰਘ ਚੀਮਾ, ਐੱਸ.ਡੀ.ਐਮਜ ਡਾ. ਇਸਮਤ ਵਿਜੇ ਸਿੰਘ, ਕਿਰਪਾਲਵੀਰ ਸਿੰਘ ਤੇ ਹਰਜੋਤ ਕੌਰ, ਅਸ਼ੋਕ ਕੁਮਾਰ, ਆਰ.ਟੀ.ਓ. ਬਬਨਦੀਪ ਸਿੰਘ ਵਾਲੀਆ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ |