ਨਾਭਾ, 6 ਨਵੰਬਰ (ਕਰਮਜੀਤ ਸਿੰਘ)-ਸਥਾਨਕ ਦਸਮੇਸ਼ ਕਾਲੋਨੀ ਨਿਵਾਸੀ ਸੀਨੀ. ਐਡ. ਕਰਨੈਲ ਸਿੰਘ ਚੌਹਾਨ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦੀ ਯਾਦ ਵਿਚ ਨਾਭਾ ਦੇ ਵਕੀਲ ਭਾਈਚਾਰੇ ਵਲੋਂ ਬਾਰ ਐਸੋਸੀਏਸ਼ਨ ਨਾਭਾ ਦੇ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੂੰਗੋ ਦੀ ਪ੍ਰਧਾਨਗੀ ਹੇਠ ਸ਼ੋਕ ਸਭਾ ਕੀਤੀ ਗਈ | ਇਸ ਸ਼ੋਕ ਸਭਾ ਵਿਚ ਸਮੂਹ ਵਕੀਲ ਭਾਈਚਾਰਾ ਸ਼ਾਮਿਲ ਹੋਇਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਕੀਲ ਭਾਈਚਾਰੇ ਦੇ ਪ੍ਰਧਾਨ ਐਡ. ਗਿਆਨ ਸਿੰਘ ਮੂੰਗੋ ਨੇ ਕਿਹਾ ਕਿ ਮਰਹੂਮ ਐਡਵੋਕੇਟ ਕਰਨੈਲ ਸਿੰਘ ਚੌਹਾਨ ਬਹੁਤ ਮਿਲਣਸਾਰ ਅਤੇ ਨਿੱਘੀ ਸ਼ਖ਼ਸੀਅਤ ਦੇ ਮਾਲਕ ਸਨ ਅਤੇ ਉਨ੍ਹਾਂ ਜ਼ਿੰਦਗੀ ਦਾ ਲੰਮਾ ਸਮਾਂ ਨਾਭਾ ਦੇ ਵਕੀਲ ਭਾਈਚਾਰੇ ਨਾਲ ਨਿਭਾਇਆ | ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਯਾਦ ਵਿਚ ਅੱਜ ਨਾਭਾ ਕਚਹਿਰੀਆਂ ਦਾ ਕੰਮਕਾਰ ਵੀ ਵਕੀਲ ਭਾਈਚਾਰੇ ਵਲੋਂ ਮੁਲਤਵੀ ਰੱਖਿਆ ਗਿਆ | ਇੱਥੇ ਇਹ ਵਰਨਣਯੋਗ ਹੈ ਕਿ ਸਵ. ਐਡਵੋਕੇਟ ਕਰਨੈਲ ਸਿੰਘ ਚੌਹਾਨ ਦੇ ਫੁੱਲਾਂ ਦੀ ਰਸਮ ਮੌਕੇ ਇਲਾਕੇ ਦੀਆਂ ਕਈ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |