18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਪਿੰਡ ਤੇ ਪੰਜਾਬ ਦੀ ਹੋਂਦ ਬਚਾਉਣ ਦਾ ਦਿੱਤਾ ਹੋਕਾ- ਆਈ. ਡੀ. ਪੀ.

ਅਜੀਤ ਡੈਸਕ 07-11-2025
ਨਾਭਾ, 6 ਨਵੰਬਰ (ਜਗਨਾਰ ਸਿੰਘ ਦੁਲੱਦੀ)-ਇੰਟਰਨੈਸ਼ਨਲਿਸਟ ਡੈਮੋਕੇ੍ਰਟਿਕ ਪਲੇਟਫ਼ਾਰਮ (ਆਈ.ਡੀ.ਪੀ.) ਬਲਾਕ ਨਾਭਾ ਦੀ ਅਗਵਾਈ ਹੇਠ ਨਾਭਾ ਤਹਿਸੀਲ ਦੇ ਪਿੰਡਾਂ ਅੰਦਰ ਅੱਜ ਤੋਂ ਸ਼ੁਰੂ ਹੋਇਆ ਲੋਕ ਚੇਤਨਾ ਕਾਫ਼ਲਾ ਮਨਸੂਰਪੁਰ, ਅਲੀਪੁਰ, ਫੈਜਗੜ੍ਹ, ਕੋਟਕਲਾਂ ਅਤੇ ਕੋਟ ਖ਼ੁਰਦ ਵਿਖੇ ਜਨਤਕ ਮੀਟਿੰਗਾਂ ਕੀਤੀਆਂ ਗਈਆਂ |
ਪਿੰਡ ਮਨਸੂਰਪੁਰ ਛੀਟਾਂਵਾਲਾ ਵਿਖੇ ਨਗਰ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਹਮੀਰ ਸਿੰਘ ਅਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਮਾਇਆਧਾਰੀਆਂ ਦੇ ਪ੍ਰਭਾਵ ਹੇਠ ਵਿਕਾਸ ਦੇ ਨਾਂਅ 'ਤੇੇ ਜੋ ਵਿਨਾਸ਼ ਵੱਲ ਵਾਹੋਦਾਹੀ ਦੌੜ ਲਗਾ ਰਹੀਆਂ ਹਨ, ਇਸ ਵਿਕਾਸ ਮਾਡਲ ਨੇ ਦੁਨੀਆਂ ਭਰ ਵਿਚ ਵਾਤਾਵਰਨ ਤੇ ਰੁਜ਼ਗਾਰ ਦਾ ਗੰਭੀਰ ਸੰਕਟ ਪੈਦਾ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗਲ-ਗਲ ਤੱਕ ਭਿ੍ਸ਼ਟਾਚਾਰ ਵਿਚ ਗ੍ਰਸੀ ਦਿਖਾਈ ਦੇ ਰਹੀ ਹੈ ਤੇ ਕੱਟੜ ਇਮਾਨਦਾਰੀ ਵਾਲਿਆਂ ਨੇ ਹੁਣ ਪੰਜਾਬ ਦੀਆਂ ਸ਼ਾਮਲਾਟ ਜ਼ਮੀਨਾਂ, ਖੇਤੀਬਾੜੀ ਯੂਨੀਵਰਸਿਟੀ, ਮੰਡੀ ਬੋਰਡ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕਾਮ) ਅਤੇ ਬਾਗ਼ਬਾਨੀ ਆਦਿ ਵਿਭਾਗਾਂ ਦੀਆਂ ਜ਼ਮੀਨਾਂ ਵੇਚਣ ਦਾ ਫ਼ੈਸਲਾ ਕਰ ਲਿਆ | ਆਗੂਆਂ ਨੇ ਕਿਹਾ ਕਿ ਅਜਿਹੇ ਹਾਲਤਾਂ ਵਿਚ ਜੇਕਰ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਚਲੀਆਂ ਗਈਆਂ ਤਾਂ ਬਜ਼ੁਰਗਾਂ ਵਲੋਂ ਸਿਆਣਪ ਦਿਖਾਉਂਦਿਆਂ ਆਪਣੇ ਵਸ਼ਿੰਦਿਆਂ ਲਈ ਛੱਡੀ ਵਿਰਾਸਤ ਖ਼ਤਮ ਹੋ ਜਾਵੇਗੀ | ਪੰਚਾਇਤਾਂ ਦੀ ਆਮਦਨ ਨਹੀਂ ਰਹੇਗੀ ਤਾਂ ਪਹਿਲਾਂ ਹੀ ਗੰਦੇ ਪਾਣੀ ਦੇ ਨਿਕਾਸ ਤੇ ਗਲੀਆਂ ਨਾਲੀਆਂ 'ਚ ਉਲਝੇ ਪਿੰਡ ਨਰਕ ਬਣ ਜਾਣਗੇ | ਅੱਜ ਦੇ ਇਸ ਲੋਕ ਚੇਤਨਾ ਕਾਫ਼ਲੇ ਵਿਚ ਕੁਲਵਿੰਦਰ ਕੌਰ ਰਾਮਗੜ੍ਹ, ਪਰਮਿੰਦਰ ਕੌਰ ਵਿੱਕੀ, ਗੁਰਮੀਤ ਸਿੰਘ ਥੂਹੀ, ਕੇਵਲ ਸਿੰਘ ਕੋਟ, ਭਰਪੂਰ ਸਿੰਘ ਭਵਾਨੀਗੜ੍ਹ, ਤਾਰਾ ਸਿੰਘ ਫੱਗੂਵਾਲਾ, ਕਸ਼ਮੀਰਾ ਸਿੰਘ ਥੂਹੀ, ਫਲਜੀਤ ਸਿੰਘ ਸੰਗਰੂਰ ਨੇ ਸ਼ਮੂਲੀਅਤ ਕੀਤੀ |
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਬਾਣੀ ਤੇ ਸ਼ਹਾਦਤ ਸੰਬੰਧੀ ਵਿਸ਼ੇ 'ਤੇ ਸੈਮੀਨਾਰ 8 ਨੂੰ - ਜਥੇਦਾਰ ਟੌਹੜਾ ਅਗਲੀ ਖ਼ਬਰ ਵੜਿੰਗ ਦਾ ਦੀਵਾਲੀਆਪਣ ਸਾਹਮਣੇ ਆਇਆ- ਗੁਰਦੀਪ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।