18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਵੜਿੰਗ ਦਾ ਦੀਵਾਲੀਆਪਣ ਸਾਹਮਣੇ ਆਇਆ- ਗੁਰਦੀਪ ਸਿੰਘ

ਅਜੀਤ ਡੈਸਕ 07-11-2025
ਸਮਾਣਾ, 6 ਨਵੰਬਰ (ਸਾਹਿਬ ਸਿੰਘ)-ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਾਬਕਾ ਮੰਤਰੀ ਬੂਟਾ ਸਿੰਘ ਦੇ ਖ਼ਿਲਾਫ਼ ਬੋਲ ਕੇ ਆਪਣੀ ਮਾਨਸਿਕਤਾ ਦਾ ਦੀਵਾਲੀਆਪਨ ਅਤੇ ਰੂੜੀਵਾਦੀ ਸੋਚ ਪ੍ਰਗਟ ਕੀਤੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੇਗਮਪੁਰਾ ਫ਼ਰੰਟ ਦੇ ਪ੍ਰਧਾਨ ਗੁਰਦੀਪ ਸਿੰਘ ਨੰਬਰਦਾਰ ਨੇ ਕਿਹਾ ਕਿ ਹੁਣ ਸਮਾਂ ਬਦਲ ਚੁੱਕਾ ਹੈ | ਕੁਝ ਰਾਜਨੀਤਕ ਲੀਡਰ ਆਪਣੇ ਹੰਕਾਰ ਵਿਚ ਬੋਲਣ ਦੀ ਮਰਿਆਦਾ ਨੂੰ ਭੁੱਲ ਜਾਂਦੇ ਹਨ | ਬਾਅਦ ਵਿਚ ਮਾਫ਼ੀ ਮੰਗ ਕੇ ਸੁਰਖ਼ਰੂ ਹੋ ਜਾਂਦੇ ਹਨ | ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ | ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਮੁੱਚਾ ਦਲਿਤ ਸਮਾਜ ਕਾਂਗਰਸ ਨੂੰ ਸਬਕ ਸਿਖਾਉਣ ਲਈ ਜ਼ਰੂਰ ਵਿਚਾਰ ਕਰੇਗਾ | ਕਾਂਗਰਸ ਦੀ ਅਗਵਾਈ ਕਰਨ ਵਾਲੇ ਵਿਅਕਤੀ ਦੀ ਇਸ ਸੋਚ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ | ਫ਼ਰੰਟ ਦੇ ਆਗੂ ਨੇ ਦਲਿਤ ਜਥੇਬੰਦੀਆਂ ਨੂੰ ਵੀ ਇਸ ਮਸਲੇ 'ਤੇ ਗੰਭੀਰ ਹੋਣ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਰੂੜੀਵਾਦੀ ਸੋਚ ਦੇ ਧਾਰਨੀ ਆਗੂਆਂ ਨੂੰ ਨੱਥ ਪਾਈ ਜਾ ਸਕੇ | ਰਾਜਾ ਵੜਿੰਗ ਵਰਗੀਆਂ ਹਰਕਤਾਂ ਅਮਿਤ ਸ਼ਾਹ ਸਣੇ ਹੋਰ ਨੇਤਾ ਵੀ ਕਰ ਚੁੱਕੇ ਹਨ |
ਪਿਛਲੀ ਖ਼ਬਰ ਪਿੰਡ ਤੇ ਪੰਜਾਬ ਦੀ ਹੋਂਦ ਬਚਾਉਣ ਦਾ ਦਿੱਤਾ ਹੋਕਾ- ਆਈ. ਡੀ. ਪੀ. ਅਗਲੀ ਖ਼ਬਰ 12 ਨੂੰ ਹੋਵੇਗਾ ਡੀ.ਸੀ. ਦਫ਼ਤਰ ਦਾ ਵੱਡੇ ਪੱਧਰ 'ਤੇ ਘਿਰਾਓ-ਬਾਊਪੁਰ, ਮਹੀਂਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।